ਮੱਖਣ ਸਿੰਘ ਲਾਲਕਾ ਨੇ ਅਕਾਲੀ ਦਲ ਛੱਡ ਕੇ ਫੱੜਿਆ ਕਾਂਗਰਸ ਦਾ ਹੱਥ

ਨਾਭਾ (ਦ ਸਟੈਲਰ ਨਿਊਜ਼) ਰਿਪੋਰਟ: ਜਤਿੰਦਰ ਜੌਨੀ। ਅਕਾਲੀ ਨੇਤਾ ਮੱਖਣ ਸਿੰਘ ਲਾਲਕਾ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਹੱਥ ਫੜਿਆ ਹੈ। ਉਹਨਾਂ ਦਾ ਕਾਂਗਰਸ ਵਿੱਚ ਸ਼ਾਮਿਲ ਹੋਣ ਨੇ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਤੇ ਮੱਖਣ ਸਿੰਘ ਲਾਲਕਾ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਤੇ ਤਿੱਖੇ ਹਮਲੇ ਕੀਤੇ।

Advertisements

ਇਸ ਮੌਕੇ ਤੇ ਅਕਾਲੀ ਨੇਤਾ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਉਹਨਾਂ ਨੂੰ ਅਕਾਲੀ ਦਲ ਵਿੱਚ ਘੁਟਣ ਮਹਿਸੂਸ ਹੋ ਰਹੀ ਸੀ ਕਿਉਕਿ ਸ਼੍ਰੋਮਣੀ ਅਕਾਲ ਦਲ ਇੱਕ ਪਰਿਵਾਰਿਕ ਪਾਰਟੀ ਬਣ ਕੇ ਰਿਹ ਗਈ ਹੈ। ਬੇਅਦਬੀ ਮਾਮਲੇ, ਬਰਗਾੜੀ ਕਾਂਡ ਅਤੇ ਡੇਰਾ ਪ੍ਰਮੁਖ ਰਾਮ ਰਹੀਮ ਨੂੰ ਮਾਫੀ ਦੇਣ ਦੇ ਫੈਸਲੇ ਕਾਰਨ ਉਹਨਾ ਦਾ ਪਾਰਟੀ ਪ੍ਰਤਿ ਰੋਸ਼ ਸੀ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਆਪਣੀ ਮਰਜ਼ੀ ਨਾਲ ਪਾਰਟੀ ਨੂੰ ਚਲਾ ਰਹੇ ਹਨ। ਉਹਨਾ ਕਿਹਾ ਕਿ ਹੁਣ ਦੀ ਸ਼ੋਮਣੀ ਅਕਾਲੀ ਦਲ ਪਾਰਟੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਵਾਲੀ ਨਹੀਂ ਰਹੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਰਿਕਾਰਡ ਤੋੜ ਵਿਕਾਸ ਕਾਰਜਾਂ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿਧੂੱ ਦੀ ਸੋਚ ਨੂੰ ਦੇਖਦੇ ਹੋਏ ਉਹਨਾਂ ਨੇ ਅਤੇ ਉਹਨਾਂ ਦੇ ਸਾਥਿਆਂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਉਹ ਕਾਂਗਰਸ ਦੀ ਵਿਕਾਸਵਾਦੀ ਸੋਚ ਦਾ ਹੱਥ ਫੱੜ ਕੇ ਪਾਰਟੀ ਦੀਆ ਨੀਤਿਆ ਤੇ ਕੰਮ ਕਰਨਗੇ।

LEAVE A REPLY

Please enter your comment!
Please enter your name here