ਜਗਤਜੀਤ ਇੰਡਸਟਰੀ ਹਮੀਰਾ ਵਿਖੇ ਮੈਡੀਕਲ ਚੈੱਕਅੱਪ ਕੈਂਪ ਲਗਾਇਆ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਜਗਤਜੀਤ ਇੰਡਸਟਰੀ ਲਿਮਟਿਡ ਹਮੀਰਾ ਵਿਖੇ ਫੈਕਟਰੀ ਵੱਲੋਂ ਈਐਸਆਈ ਦੀ ਮੈਡੀਕਲ ਟੀਮ ਦੇ ਸਹਿਯੋਗ ਨਾਲ ਜਨਰਲ ਮੈਡੀਕਲ ਕੈਂਪ ਲਗਾਇਆ ਗਿਆ । ਮੈਡੀਕਲ ਅਧਿਕਾਰੀ ਡਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਸ਼ੂਗਰ, ਬੀਪੀ, ਜੋੜਾਂ ਦੇ ਦਰਦ ਆਦਿ ਬਿਮਾਰੀਆਂ ਦਾ ਫਰੀ ਚੈੱਕਅਪ ਕਰ ਕੇ ਵਰਕਰਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ।

Advertisements

ਕੈਂਪ ਵਿੱਚ 215 ਵਰਕਰਾਂ ਦੀ ਮੈਡੀਕਲ ਜਾਂਚ ਕੀਤੀ ਗਈ। ਮੈਡੀਕਲ ਕੈਂਪ ਦਾ ਉਦਘਾਟਨ ਡੀਜੀਐਮ ਅਨਿਲ ਰਾਜਪੂਤ, ਵੀ.ਪੀ ਸੁਨੀਲ ਕੁਮਾਰ ਰਾਜੂ, ਰਾਕੇਸ਼ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਈਐਸਆਈ ਮੈਡੀਕਲ ਟੀਮ ਵਿੱਚ ਡਾ ਮੁਕੇਸ਼ ਕੁਮਾਰ ਮੈਡੀਕਲ ਅਫਸਰ, ਕੁਲਵੀਰ ਫਾਰਮਸਿਸਟ, ਸ਼ਾਮ ਸੁੰਦਰ, ਬਰਾਂਚ ਮੈਨੇਜਰ ਦੀਪਕ ਕੁਮਾਰ, ਡਾ ਨਰਿੰਦਰ ਬਜਾਜ, ਡਾ.ਸੁਖਜਿੰਦਰ ਸ਼ਰਮਾ, ਦਲਵੀਰ ਸਿੰਘ, ਐਚਆਰ ਗੁਲਸ਼ਨ ਕੁਮਾਰ, ਐਚਆਰ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here