ਜ਼ੋਮੈਟੋ ਵਰਕਰ ਨੂੰ ਇਨੋਵਾ ਚਾਲਕ ਨੇ ਮਾਰੀ ਟੱਕਰ, ਗੰਭੀਰ ਜਖਮੀ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਮਿੱਠਾਪੁਰ ਨੇੜੇ ਸ਼ੁੱਕਰਵਾਰ ਰਾਤ ਪਿੰਡ ਜੌਹਲਾਂ ਦੇ ਰਹਿਣ ਵਾਲੇ ਜ਼ੋਮੈਟੋ ਵਰਕਰ ਸੁਖਜਿੰਦਰ ਸੁੱਖੀ ਨੂੰ ਇਨੋਵਾ ਚਾਲਕ ਨੇ ਟੱਕਰ ਮਾਰ ਦਿੱਤੀ।  ਹਾਦਸੇ ਤੋਂ ਬਾਅਦ ਇਨੋਵਾ ਗੱਡੀ ਦਾ ਟਾਇਰ ਫਟ ਗਿਆ। ਡਰਾਈਵਰ, ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਜ਼ਖ਼ਮੀ ਸੁੱਖੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।  ਥਾਣਾ 7 ਦੀ ਪੁਲਸ ਨੇ ਵਾਹਨ ਨੂੰ ਕਬਜ਼ੇ ‘ਚ ਲੈ ਕੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿੰਡ ਦੇ ਸਾਬਕਾ ਸਰਪੰਚ ਸਤਪਾਲ ਸਿੰਘ ਨੇ ਦੱਸਿਆ ਕਿ ਸੁੱਖੀ ਦੇ ਪਿਤਾ ਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਇੱਕ ਭੈਣ ਹੈ ਜੋ ਵਿਆਹੀ ਹੋਈ ਹੈ ਅਤੇ ਉਸ ਦੀ ਮਾਂ ਦਾ ਇੱਕੋ ਇੱਕ ਸਹਾਰਾ ਸੀ। 

Advertisements

ਸ਼ੁੱਕਰਵਾਰ ਰਾਤ ਨੂੰ ਉਹ ਕਿਸੇ ਨੂੰ ਡਲਿਵਰੀ ਦੇ ਕੇ ਘਰ ਆ ਰਿਹਾ ਸੀ ਕਿ ਇਨੋਵਾ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸੁੱਖੀ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਸੜਕ ‘ਤੇ ਡਿੱਗ ਗਿਆ, ਜਿਸ ਦੀ ਬਾਅਦ ‘ਚ ਮੌਤ ਹੋ ਗਈ।  ਦੂਜੇ ਪਾਸੇ ਥਾਣਾ ਸਦਰ ਦੇ ਇੰਚਾਰਜ ਰਵਿਦਰ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here