ਨਸ਼ੇ ਦੇ ਸੋਦਾਗਰਾਂ ਖਿਲਾਫ ਨੋਜਵਾਨ ਪੀੜੀ ਨੇ ਕੱਢਿਆ ਕੈਂਡਲ ਮਾਰਚ

ਪਠਾਨਕੋਟ (ਦ ਸਟੈਲਰ ਨਿਊਜ਼): ਪਠਾਨਕੋਟ ਵਿੱਚ ਨਸ਼ੇ ਦੇ ਸੋਦਾਗਰਾਂ ਖਿਲਾਫ ਨੋਜਵਾਨ ਪੀੜੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਨੋਜਵਾਨਾਂ ਵੱਲੋਂ ਪਟੇਲ ਚੋਕ ਵਿੱਚ ਕੈਂਡਲ ਜਗ੍ਹਾਂ ਕੇ ਮਾਰਚ ਕੱਢਣ ਦੋਰਾਨ ਹੋਰ ਨੋਜਵਾਨਾਂ ਨੂੰ ਜਾਗਰੁਕ ਕਰਦਿਆਂ ਇਹ ਸੰਦੇਸ ਦਿੱਤਾ ਕਿ ਨਸਿਆਂ ਦਾ ਤਿਆਗ ਕਰਕੇ ਇੱਕ ਚੰਗੇ ਨਾਗਰਿਕ ਬਣ ਕੇ ਅਪਣੇ ਅਤੇ ਅਪਣੇ ਮਾਪਿਆਂ ਦਾ ਨਾਮ ਰੋਸਨ ਕਰੋਂ। ਕੈਂਡਲ ਮਾਰਚ ਦੋਰਾਨ ਜਾਣਕਾਰੀ ਦਿੰਦਿਆਂ ਹਨੀ ਮਹਿਰਾ, ਕਪਿਲ, ਸੁਰਿੰਦਰ, ਚਿੰਟੂ, ਗੋਰਬ ਸਰਮਾ, ਲੱਕੀ ਆਦਿ ਨੇ ਸਾਂਝੇ ਤੋਰ ਤੇ ਕਿਹਾ ਕਿ ਮਾਨਯੋਗ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜੋ ਨਸਿਆਂ ਦੇ ਸੋਦਾਗਰਾਂ ਖਿਲਾਫ ਕਾਰਵਾਈ ਕੀਤੀ ਹੈ ਇਹ ਪ੍ਰਸੰਸਾਂ ਯੋਗ ਹੈ ਇਸ ਲਈ ਸਾਨੂੰ ਇਕ ਸਬਕ ਲੈਣਾ ਚਾਹੀਦਾ ਹੈ ਅਤੇ ਨਸਿਆਂ ਦਾ ਤਿਆਗ ਕਰਕੇ ਨਸੇ ਦੇ ਸੋਦਾਗਰਾਂ ਨੂੰ ਜਬਾਬ ਦੇਣਾ ਚਾਹੀਦਾ ਹੈ ।

Advertisements

ਉਨ੍ਹਾਂ ਨੋਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਨਸੇ ਤਂੋ ਦੂਰ ਰਹਿ ਕੇ ਅਪਣੇ ਸਪਨਿਆਂ ਨੂੰ ਪੂਰਾ ਕਰੋ ਅਤੇ ਇੱਕ ਚੰਗੇ ਨਾਗਰਿਕ ਬਣਕੇ ਇੱਕ ਸਫਲ ਪੰਜਾਬ ਬਣਾਉਂਣ ਵਿੱਚ ਅਪਣਾ ਯੋਗਦਾਨ ਪਾਓ।

LEAVE A REPLY

Please enter your comment!
Please enter your name here