ਲੁਧਿਆਣਾ ਬੰਬ ਬਲਾਸਟ: ਗਗਨਦੀਪ ਦੀ ਮਹਿਲਾ ਸਾਥੀ ਕਮਲਜੀਤ ਕੌਰ ਨੂੰ ਕੀਤਾ ਗਿਆ ਸਸਪੈਂਡ

ਲੁਧਿਆਣਾ (ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲੇ ਵਿੱਚ ਗਗਨਦੀਪ ਦੀ ਮਹਿਲਾ ਸਾਥੀ ਕਮਲਜੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ । ਐਸਐਸ ਪੀ ਖੰਨਾ ਬਲਵਿੰਦਰ ਸਿੰਘ ਵੱਲੋਂ ਕਾਰਵਾਈ ਕੀਤੀ ਗਈ ਹੈ। ਬਤੌਰ ਪੁਲਿਸ ਮੁਲਾਜਮ ਇੱਕ ਦੋਸ਼ੀ ਨਾਲ ਸੰਬੰਧ ਰੱਖਣ ਦੇ ਦੋਸ਼ ਹੇਠ ਸਸਪੈਂਡ ਕੀਤਾ। ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ। ਗਗਨਦੀਪ ਦੇ ਨਾਲ ਹੋਰ ਲਿੰਕ ਸਾਮਣੇ ਆਉਣ ਤੇ ਬਰਖ਼ਸਤ ਕੀਤਾ ਜਾ ਸਕਦਾ ਹੈ। ਪੁਛਗਿੱਛ ਐਨ ਆਈ ਏ ਵੀ ਲਗਾਤਾਰ ਕਰ ਰਹੀ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਅਦਾਲਤ ‘ਚ ਬੰਬ ਫਿੱਟ ਕਰਦੇ ਸਮੇਂ ਹੋਏ ਧਮਾਕੇ ‘ਚ ਮਾਰੇ ਗਏ ਗਗਨਦੀਪ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਕਾਂਸਟੇਬਲ ਕਮਲਜੀਤ ਕੌਰ ਨਾਲ ਰਹਿ ਰਹੇ ਸਨ। ਗਗਨਦੀਪ ਸਿੰਘ 2019 ਵਿੱਚ ਡਰੱਗ ਮਾਮਲੇ ਵਿੱਚ ਗ੍ਰਿਫਤਾਰੀ ਦੇ ਸਮੇਂ ਪੁਲਿਸ ਹੈੱਡ ਕਾਂਸਟੇਬਲ ਵੀ ਸੀ। ਪੁਲਿਸ ਵਿਭਾਗ ਵਿੱਚ ਆਪਣੀ 8 ਸਾਲ ਦੀ ਸੇਵਾ ਦੌਰਾਨ ਗਗਨਦੀਪ ਸਿੰਘ ਖੰਨਾ ਵਿੱਚ ਐਸਪੀ ਹੈੱਡਕੁਆਰਟਰ ਦਾ ਰੀਡਰ ਵੀ ਸੀ। ਇਸ ਦੇ ਨਾਲ ਹੀ ਉਸ ਨੇ ਨਾਇਬ ਰੀਡਰ ਵਜੋਂ ਤਾਇਨਾਤ ਕਾਂਸਟੇਬਲ ਕਮਲਜੀਤ ਕੌਰ ਨਾਲ ਦੋਸਤੀ ਕਰ ਲਈ। ਨਸ਼ੇ ਦੇ ਮਾਮਲੇ ‘ਚ ਫੜੇ ਜਾਣ ਤੋਂ ਬਾਅਦ ਦੋ ਸਾਲ ਜੇਲ੍ਹ ਕੱਟਣ ਵਾਲਾ ਗਗਨਦੀਪ 8 ਸਤੰਬਰ 2021 ਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਦੋਂ ਤੋਂ ਉਹ ਲੇਡੀ ਕਾਂਸਟੇਬਲ ਕਮਲਜੀਤ ਕੌਰ ਦੇ ਸੰਪਰਕ ‘ਚ ਸੀ ।

LEAVE A REPLY

Please enter your comment!
Please enter your name here