ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ਰਿਪੋਰਟ: ਮਹਿੰਦਰ ਸਿੰਘ ਝੱਮਟ। ਪੰਜਾਬੀ ਸੱਭਿਆਚਾਰਕ ਗਾਇਕ ਤੇ ਗੀਤਕਾਰ ਸੋਹਣ ਸਿੰਘ ਸੁਨੀਲਾ ਰਿਟਾਇਰਡ ਡੀ.ਐੱਸ.ਪੀ. ਪੰਜਾਬ ਪੁਲਿਸ, ਅੱਤੋਵਾਲ ਹਾਲ ਵਾਸੀ ਜਲੰਧਰ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਗਰੀਸ ਵਿੱਚ ਰਹਿ ਰਿਹੇ ਉਸ ਦਾ ਜਵਾਈ ਗੁਰਮੀਤ ਰਾਮ ਰਾਜੂ ਦਾ ਦਿਲ ਦਾ ਦੌਰਾ ਪੈਣ ਨਾਲ ਬੀਤੀ 17 ਦਸੰਬਰ ਨੂੰ ਦੇਹਾਂਤ ਹੋ ਗਿਆ।
ਗੁਰਮੀਤ ਰਾਮ ਦੀ ਲਾਸ਼ 3 ਜਨਵਰੀ ਨੂੰ ਉਸ ਦੇ ਜੱਦੀ ਪਿੰਡ ਕੋਟਲੀ ਥਾਨ ਸਿੰਘ ਨੇੜੇ ਤੱਲਣ, ਜ਼ਿਲ੍ਹਾ ਜਲੰਧਰ ਪਹੁੰਚ ਜਾਵੇਗੀ। ਜਿਥੇ ਬਾਅਦ ਦੁਪਹਿਰ ਇੱਕ ਵਜੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਕਈ ਮਹਾਨ ਸ਼ਖਸੀਅਤਾਂ ਸੋਹਣ ਸਿੰਘ ਸੁਨੀਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ।