ਸਵ.ਮਾਤਾ ਲੀਲਾ ਦੇਵੀ ਦੀ ਯਾਦ ਵਿੱਚ ਪ੍ਰੇਮ ਸੈਣੀ ਅਤੇ ਸਵੀਨ ਸੈਣੀ ਨੇ ਸਾਂਝੀ ਰਸੋਈ ਨੂੰ 5100/- ਰੁਪਏ ਦੀ ਸਹਾਇਤਾ ਦਿੱਤੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰੇਮ ਸੈਣੀ ਅਤੇ ਸ੍ਰੀਮਤੀ ਸਵੀਨ ਸੈਣੀ ਮਾਰਫਤ ਨਾਈਸ ਕੰਪਿਉਟਰਜ ਹੁਸ਼ਿਆਰਪੁਰ ਵਲੋਂ ਆਪਣੀ ਸਵਰਗਵਾਸੀ ਮਾਤਾ ਸ੍ਰੀਮਤੀ ਲੀਲਾ ਦੇਵੀ ਦੀ 7ਵੀਂ ਬਰਸੀ ਦੀ ਯਾਦ ਵਿੱਚ ਸਾਂਝੀ ਰਸੋਈ, ਹੁਸ਼ਿਆਰਪੁਰ ਨੂੰ 5100/- ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ ਗਈ। ਨਰੇਸ਼ ਗੁਪਤਾ, ਸਕੱਤਰ, ਜਿਲਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਨੇ ਦੱਸਿਆ ਕਿ ਜਿਲ੍ਹਾ ਰੈੱਡ ਕਰਾਸ ਵਲੋਂ ਮੁਹੱਲਾ ਈਸ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ਸਾਂਝੀ ਰਸੋਈ ਪ੍ਰੋਜੈਕਟ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਦੀ ਰਹਿਨੁਮਾਈ ਅਤੇ ਯੋਗ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ। ਜਿਸ ਦੁਆਰਾ ਰੋਜਾਨਾ ਲੱਗਭੱਗ 300 ਤੋਂ 350 ਦੇ ਕਰੀਬ ਗਰੀਬ/ਲੋੜਵੰਦ/ਬੇਘਰੇ ਵਿਅਕਤੀ ਦੁਪਹਿਰ ਦੇ ਖਾਣੇ ਦਾ ਲਾਭ ਪ੍ਰਾਪਤ ਕਰ ਰਹੇ ਹਨ।

Advertisements

ਗੁਪਤਾ ਨੇ ਦੱਸਿਆ ਕਿ ਸਾਂਝੀ ਰਸੋਈ, ਹੁਸ਼ਿਆਰਪੁਰ ਨੂੰ ਜਿੱਥੇ ਹੁਸ਼ਿਆਰਪੁਰ ਸ਼ਹਿਰ ਅਤੇ ਪਿੰਡਾਂ/ਕਸਬਿਆਂ ਦੇ ਦਾਨੀ ਸੱਜਣਾ/ਸਮਾਜ ਸੇਵਕਾਂ ਦੁਆਰਾ ਆਪਣੇ ਪਰਿਵਾਰਿਕ ਮੈਂਬਰਾਂ ਦੇ ਜਨਮ ਦਿਨ/ਵਿਆਹ ਸਾਦੀ ਵਰੇ ਗੰਢ/ਯਾਦਾਂ ਆਦਿ ਨਾਲ ਸਬੰਧਿਤ ਦਿਨ “ਬੁੱਕ-ਏ-ਡੇਅ ਸਕੀਮ ਅਧੀਨ ਮਨਾਉਣ ਦੁਆਰਾ ਵਧੀਆ ਯੋਗਦਾਨ ਪ੍ਰਾਪਤ ਹੋ ਰਿਹਾ ਹੈ। ਉੱਥੇ ਇਸ ਪ੍ਰੋਜੈਕਟ ਨੂੰ ਪ੍ਰੇਮ ਸੈਣੀ ਅਤੇ ਸ੍ਰੀਮਤੀ ਸਵੀਨ ਸੈਣੀ ਮਾਰਫਤ ਨਾਈਸ ਕੰਪਿਊਟਰਜ ਹੁਸ਼ਿਆਰਪੁਰ ਵਲੋਂ ਆਪਣੀ ਸਵਰਗਵਾਸੀ ਮਾਤਾ ਸ੍ਰੀਮਤੀ ਲੀਲਾ ਦੇਵੀ ਜੀ ਦੀ 7ਵੀਂ ਬਰਸੀ ਦੀ ਯਾਦ ਵਿੱਚ ਸਾਂਝੀ ਰਸੋਈ, ਹੁਸ਼ਿਆਰਪੁਰ ਨੂੰ 5100/- ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ ਗਈ। ਇਸ ਤੋਂ ਇਲਾਵਾ ਪ੍ਰੇਮ ਸੈਣੀ ਅਤੇ ਸ੍ਰੀਮਤੀ ਸਵੀਨ ਸੈਣੀ ਜੀ ਨੇ ਸਾਂਝੀ ਰਸੋਈ ਪ੍ਰੋਜੇਕਟ ਦੀ ਪ੍ਰਸੰਸਾਂ ਕਰਦੇ ਹੋਏ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪਰ ਇਸ ਤਰਾਂ ਦੀਆਂ ਲੋਕ ਭਲਾਈ ਸਕੀਮਾਂ ਨੂੰ ਚਾਲੂ ਕਰਕੇ ਸਹੀ ਅਰਥਾਂ ਵਿੱਚ ਮਾਨਵਤਾ ਦੀ ਸੇਵਾ ਕਰ ਰਹੀ ਹੈ। ਇਹਨਾਂ ਕੋਸ਼ਿਸਾਂ ਨਾਲ ਰੈੱਡ ਕਰਾਸ ਦੁਆਰਾ ਗਰੀਬ, ਲੋੜਵੰਦ, ਅਤੇ ਬੇਸਹਾਰਾ ਲੋਕਾਂ ਦਾ ਮਿਆਰ ਉੱਚਾ ਚੁੱਕਣ ਵਿੱਚ ਬਹੁਤ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਨੂੰ ਗਰੀਬ/ਲੋੜਵੰਦ/ਬੇਘਰੇ ਵਿਆਕਤੀਆਂ ਦੀ ਸਹਾਇਤਾ ਲਈ ਬਹੁਤ ਲਾਭਦਾਇਕ ਪ੍ਰੋਜੈਕਟ ਹੋਣ ਸਬੰਧੀ ਵਿਚਾਰ ਪ੍ਰਗਟ ਕੀਤੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਪ੍ਰੋਜੈਕਟ ਨੂੰ ਲਗਾਤਾਰ ਸਹਾਇਤਾ ਮੁਹੱਈਆ ਕਰਨ ਦਾ ਭਰੋਸਾ ਵੀ ਦਿਵਾਇਆ।

LEAVE A REPLY

Please enter your comment!
Please enter your name here