ਉੱਚ ਪੁਲਸ ਅਫ਼ਸਰ ਵੱਲੋਂ ਅਚਨਚੇਤ ਚੈਕਿੰਗ ਦੌਰਾਨ ਸ਼ਰਾਬੀ ਹਾਲਤ ਵਿਚ ਮਿਲੇ ਥਾਣੇਦਾਰ ਅਤੇ ਹੌਲਦਾਰ ਨੂੰ ਕੀਤਾ ਸਸਪੈਂਡ

ਜਲੰਧਰ (ਦ ਸਟੈਲਰ ਨਿਊਜ਼)। ਰਿਪੋਰਟ: ਅਭਿਸ਼ੇਕ ਕੁਮਾਰ। ਥਾਣਾ ਭੋਗਪੁਰ ਵਿਚ ਉੱਚ ਪੁਲਸ ਅਫ਼ਸਰ ਵੱਲੋਂ ਭੋਗਪੁਰ ਵਿਚ ਲੱਗਦੇ ਨਾਕਿਆਂ ਦੀ ਅਚਨਚੇਤ ਚੈਕਿੰਗ ਦੌਰਾਨ ਸ਼ਰਾਬੀ ਹਾਲਤ ਵਿਚ ਮਿਲੇ ਇਕ ਥਾਣੇਦਾਰ ਅਤੇ ਇਕ ਹੌਲਦਾਰ ਨੂੰ ਮੁਅਤਲ ਕੀਤੇ ਜਾਣ ਅਤੇ ਥਾਣਾ ਮੁਖੀ ਰਛਪਾਲ ਸਿੰਘ ਨੂੰ ਵੀ ਪੁਲਸ ਲਾਈਨ ਭੇਜ ਦਿੱਤੇ ਜਾਣ ਦੀ ਖ਼ਬਰ ਹੈ। ਇਸ ਸਬੰਧੀ ਡੀ. ਐੱਸ. ਪੀ. ਆਪਰੇਸ਼ਨ ਅਤੇ ਸੁਰੱਖਿਆ ਹਰਿੰਦਰ ਸਿੰਘ ਗਿੱਲ ਵੱਲੋਂ ਭੋਗਪੁਰ ਸ਼ਹਿਰ ਵਿਚ ਰਾਤ ਸਮੇਂ ਲਗਦੇ ਨਾਕਿਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਚੈਕਿੰਗ ਦੌਰਾਨ ਭੋਗਪੁਰ ਥਾਣੇ ਦੇ ਇਕ ਨਾਕੇ ’ਤੇ ਤਾਇਨਾਤ ਥਾਣੇਦਾਰ ਸੁਖਦੇਵ ਅਤੇ ਹੌਲਦਾਰ ਸੁਖਵਿੰਦਰ ਸ਼ਰਾਬੀ ਹਾਲਤ ਵਿਚ ਪਾਏ ਜਾਣ ਤੋਂ ਬਾਅਦ ਪੁਲਸ ਮਹਿਕਮੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਡੀ. ਐੱਸ. ਪੀ. ਵੱਲੋਂ ਇਹ ਮਾਮਲਾ ਐੱਸ. ਐੱਸ. ਪੀ. ਜਲੰਧਰ ਦਿਹਾਤੀ ਦੇ ਧਿਆਨ ਵਿਚ ਲਿਆਂਦਾ ਗਿਆ। ਮਹਿਕਮੇ ਵੱਲੋਂ ਥਾਣਾ ਮੁਖੀ ਰਛਪਾਲ ਸਿੰਘ ਨੂੰ ਪੁਲਸ ਲਾਈਨ ਜਲੰਧਰ ਦਿਹਾਤੀ ਵਿਚ ਭੇਜ ਦਿੱਤਾ ਗਿਆ।

Advertisements

ਡਿਊਟੀ ਵਿਚ ਕੁਤਾਹੀ ਕਰਨ ਵਾਲੇ ਥਾਣੇਦਾਰ ਸੁਖਦੇਵ ਅਤੇ ਹੌਲਦਾਰ ਸੁਖਵਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ। ਪੁਲਸ ਮਹਿਕਮਾ ਥਾਣਾ ਭੋਗਪੁਰ ਵਿਚ ਤਾਇਨਾਤ ਸਬ ਇਸੰਪੈਕਟਰ ਪ੍ਰੇਮਜੀਤ ਸਿੰਘ ਨੂੰ ਕਾਰਜਕਾਰੀ ਥਾਣਾ ਮੁਖੀ ਲਗਾ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਜਦੋਂ ਡੀ. ਐੱਸ. ਪੀ. ਆਪਰੇਸ਼ਨ ਅਤੇ ਸੁਰੱਖਿਆ ਹਰਿੰਦਰ ਸਿੰਘ ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਡੀ. ਐੱਸ. ਪੀ. ਆਦਮਪੁਰ ਨਾਲ ਗੱਲ ਕਰਨ ਲਈ ਕਿਹਾ ਪਰ ਡੀ. ਐੱਸ. ਪੀ. ਆਦਮਪੁਰ ਅਜੈ ਗਾਂਧੀ ਨੇ ਕਿਹਾ ਕਿ ਉਹ ਇਕਾਂਤਵਾਸ ਵਿਚ ਹਨ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਮੁੱਖੀ ਭੋਗਪੁਰ ਪ੍ਰੇਮਜੀਤ ਸਿੰਘ ਨੇ ਦੱਸਿਆ ਹੈ ਕਿ ਉਚ ਅਫ਼ਸਰਾਂ ਵੱਲੋਂ ਥਾਣੇਦਾਰ ਸੁਖਦੇਵ ਅਤੇ ਹੌਲਦਾਰ ਸੁਖਵਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ। ਥਾਣਾ ਮੁੱਖੀ ਰਛਪਾਲ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here