ਆਬੂਧਾਬੀ ਵਿੱਚ ਹੋਏ ਡਰੋਨ ਹਮਲੇ ਵਿੱਚ ਮਹਿਸਪੁਰ ਦੇ ਨੌਜ਼ਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਅੰਮ੍ਰਿਤਸਰ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਆਬੂਧਾਬੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਸ਼ੱਕੀ ਡਰੋਨ ਹਮਲੇ ਵਿੱਚ ਮਾਰੇ ਗਏ 3 ਵਿਅਕਤੀਆਂ ਦੀ ਮੌੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਇਹਨਾਂ ਨੌਜ਼ਵਾਨਾਂ ਵਿੱਚੋਂ ਇੱਕ ਨੌਜ਼ਵਾਨ ਜੋ ਕਿ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਮਹਿਸਪੁਰ ਦਾ ਰਹਿਣ ਵਾਲਾ ਸੀ, ਜਿਸਦੀ ਪਛਾਣ ਹਰਦੀਪ ਸਿੰਘ ਉਮਰ 29 ਪੁੁੱਤਰ ਸਵਰਗਵਾਸੀ ਬਲਵਿੰਦਰ ਸਿੰਘ ਵਜੋਂ ਹੋਈ ਹੈ।

Advertisements

ਹਰਦੀਪ ਸਿੰਘ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਹਰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾਂ ਹੈ ਕਿ ਥੋੜਾ ਟਾਇਮ ਪਹਿਲਾ ਹਰਦੀਪ ਦਾ ਵਿਆਹ ਹੋਇਆ ਸੀ ਅਤੇ ਉਸਦੀ ਪਤਨੀ ਜੋ ਕਿ ਇਸ ਵਕਤ ਕੈਨੇਡਾ ਵਿੱਚ ਰਹਿ ਰਹੀ ਸੀ, ਜਿਸਦੇ ਕਾਰਣ ਹਰਦੀਪ ਸਿੰਘ ਵੀ ਕੁੱਝ ਟਾਇਮ ਬਾਅਦ ਕੈਨੇਡਾ ਵਿੱਚ ਜਾ ਰਿਹਾ ਸੀ। ਮਿ੍ਰਤਕ ਨੌਜ਼ਵਾਨ ਆਪਣੇ ਪਿੱਛੇ ਆਪਣੀ ਮਾਤਾ ਅਤੇ ਪਤਨੀ ਨੂੰ ਇਕੱਲਾ ਛੱਡ ਗਿਆ ਹੈ।

LEAVE A REPLY

Please enter your comment!
Please enter your name here