ਰਿਮਾਂਡ ’ਤੇ ਲਏ ਗਏ ਫਤਿਹ ਗਰੁੱਪ ਦੇ ਮੁਖੀ ਫਤਿਹ, ਅਮਨ ਅਤੇ ਰੌਕੀ ਨੇ ਕੀਤੇ ਵੱਡੇ ਖੁਲਾਸੇ

ਜਲੰਧਰ (ਦ ਸਟੈਲਰ ਨਿਊਜ਼) ਅਭਿਸ਼ੇਕ ਕੁਮਾਰ। ਰਿਮਾਂਡ ’ਤੇ ਲਏ ਗਏ ਫਤਿਹ ਗਰੁੱਪ ਦੇ ਮੁਖੀ ਫਤਿਹ, ਅਮਨ ਅਤੇ ਰੌਕੀ ਨੂੰ ਪੁਲਿਸ ਨੇ ਵੱਖ-ਵੱਖ ਬਿਠਾ ਕੇ ਲੰਮੀ ਪੁੱਛਗਿੱਛ ਕੀਤੀ। ਪੁੱਛਗਿੱਛ ਵਿਚ ਤਿੰਨਾਂ ਮੁਲਜ਼ਮਾਂ ਨੇ ਵੱਡੇ ਖ਼ੁਲਾਸੇ ਕੀਤੇ। ਜੇਕਰ ਇਹ ਲੋਕ ਪੁਲਿਸ ਦੀ ਗਿ੍ਰਫ਼ਤ ਵਿਚ ਨਾ ਆਉਂਦੇ ਤਾਂ ਸ਼ਹਿਰ ਵਿਚ ਇਨ੍ਹਾਂ ਅਪਰਾਧੀਆਂ ਨੇ ਸਿਲਸਿਲੇਵਾਰ ਆਪਣੇ ਦੁਸ਼ਮਣਾਂ ਦੇ ਕਤਲਾਂ ਨੂੰ ਅੰਜਾਮ ਦੇਣਾ ਸੀ। ਇਹੀ ਕਾਰਨ ਹੈ ਕਿ ਅਮਨ-ਫਤਿਹ ਨੇ ਇਨ੍ਹਾਂ ਕਤਲਾਂ ਲਈ ਆਟੋਮੈਟਿਕ ਵੈਪਨ ਖ਼ਰੀਦਣ ਲਈ 1 ਲੱਖ 5 ਹਜ਼ਾਰ ਰੁਪਏ ਐਡਵਾਂਸ ਵੀ ਦਿੱਤੇ ਸਨ। ਇਨ੍ਹਾਂ ਨੇ ਕੁੱਲ 5 ਵਿਰੋਧੀਆਂ ਦੇ ਕਤਲਾਂ ਨੂੰ ਅੰਜਾਮ ਦੇਣਾ ਸੀ।

Advertisements

ਗ੍ਰਿਫ਼ਤਾਰ ਮੁਲਜ਼ਮਾਂ ਨੇ ਕਬੂਲਿਆ ਕਿ 6 ਫਰਵਰੀ ਨੂੰ ਉਨ੍ਹਾਂ ਨੇ ਰਾਮ ਨਗਰ ਵਿਚ ਜੋ ਗੋਲੀਆਂ ਚਲਾਈਆਂ ਸਨ, ਉਹ ਆਪਣੇ ਦੁਸ਼ਮਣ ਪੇਂਟਰ ਉਰਫ਼ ਲੱਕੀ ਨੂੰ ਸਮਝ ਕੇ ਚਲਾਈਆਂ ਸਨ। ਇਹ ਲੋਕ ਪੇਂਟਰ ਦੀ ਕਾਫ਼ੀ ਦਿਨਾਂ ਤੋਂ ਰੇਕੀ ਵੀ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪੇਂਟਰ ਨੇ ਫਤਿਹ ਅਤੇ ਅਮਨ ਦੀ ਜਦੋਂ ਕੁੱਟਮਾਰ ਕੀਤੀ ਸੀ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੁੱਟਮਾਰ ਦੀ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਸੀ। ਉਦੋਂ ਪੇਂਟਰ ਦੇ ਨਾਲ ਉਸ ਦੇ 2 ਸਾਥੀ ਵੀ ਸਨ ਅਤੇ ਅਮਨ ਅਤੇ ਫਤਿਹ ਰੌਕੀ ਨਾਲ ਮਿਲ ਕੇ ਉਨ੍ਹਾਂ ਤਿੰਨਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ। ਉਨ੍ਹਾਂ ਨੇ ਪੇਂਟਰ ਅਤੇ ਉਸ ਦੇ ਸਾਥੀਆਂ ਦੀ ਗੱਡੀ ਸਮਝ ਕੇ ਸ਼ਰਾਬ ਦੇ ਠੇਕੇਦਾਰ ਦੀ ਰੇਡ ਪਾਰਟੀ ਦੀ ਗੱਡੀ ਰੋਕ ਲਈ। ਜਿਵੇਂ ਹੀ ਪਿਸਤੌਲਾਂ ਨਾਲ ਅਮਨ, ਫਤਿਹ ਅਤੇ ਰੌਕੀ ਅੱਗੇ ਆਏ ਤਾਂ ਰੇਡ ਪਾਰਟੀ ਵੀ ਅਲਰਟ ਹੋ ਗਈ, ਜਿਸ ਤੋਂ ਬਾਅਦ ਉਹ ਗੋਲੀਆਂ ਚਲਾਉਂਦੇ ਹੋਏ ਉਥੋਂ ਭੱਜ ਗਏ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਅਲੀ ਮੁਹੱਲੇ ਦੇ ਇਕ ਨੌਜਵਾਨ ਦਾ ਨਾਂ ਲਿਆ, ਜਦਕਿ ਇਕ ਸੁਰਿੰਦਰ ਨਾਮਕ ਨੌਜਵਾਨ ਨੂੰ ਵੀ ਉਹ ਨਿਸ਼ਾਨਾ ਬਣਾਉਣ ਦੀ ਫਿਰਾਕ ਵਿਚ ਸਨ। ਪੁਲਿਸ ਦੀ ਮੰਨੀਏ ਤਾਂ ਇਹੀ ਕਾਰਨ ਸੀ ਕਿ ਅਮਨ, ਫਤਿਹ ਅਤੇ ਰੌਕੀ ਆਪਣੇ ਕੋਲ ਹਮੇਸ਼ਾ ਜ਼ਿਆਦਾ ਗੋਲੀਆਂ ਰੱਖਦੇ ਸਨ ਅਤੇ ਵੱਖਰੇ ਤੌਰ ’ਤੇ ਮੈਗਜ਼ੀਨ ਵੀ ਜੇਬਾਂ ਵਿਚ ਪਾ ਕੇ ਰੱਖਦੇ ਸਨ। ਹਾਲਾਂਕਿ ਅਮਨ ਅਤੇ ਫਤਿਹ ਨੇ ਇਹ ਵੀ ਕਬੂਲਿਆ ਕਿ ਜਿਸ ਧਿਰ ਨਾਲ ਉਨ੍ਹਾਂ ਦਾ ਗੁਰੂ ਨਾਨਕ ਮਿਸ਼ਨ ਚੌਂਕ ’ਤੇ ਸਾਹਮਣਾ ਹੋਣਾ ਸੀ, ਉਨ੍ਹਾਂ ਨਾਲ ਰਾਜ਼ੀਨਾਮਾ ਹੋ ਗਿਆ ਸੀ। ਅਮਨ ਅਤੇ ਫਤਿਹ ਤੋਂ ਵੱਖ-ਵੱਖ ਹੋਈ ਪੁੱਛਗਿੱਛ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਰੌਕੀ ਉਨ੍ਹਾਂ ਨੂੰ ਬਦਲਾ ਲੈਣ ਲਈ ਉਕਸਾਉਂਦਾ ਸੀ। ਤਿੰਨਾਂ ਮੁਲਜ਼ਮਾਂ ਦਾ 3 ਦਿਨ ਦਾ ਰਿਮਾਂਡ ਖ਼ਤਮ ਹੋਣ ’ਤੇ ਸੀ. ਆਈ. ਏ. ਸਟਾਫ਼ ਦੀ ਟੀਮ ਤਿੰਨਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕਰੇਗੀ। ਵੀਰਵਾਰ ਨੂੰ ਡੀ. ਸੀ. ਪੀ., ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਭਗਵੰਤ ਸਿੰਘ ਨੇ ਤਿੰਨਾਂ ਮੁਲਜ਼ਮਾਂ ਤੋਂ ਕਾਫ਼ੀ ਦੇਰ ਤੱਕ ਪੁੱਛਗਿੱਛ ਕੀਤੀ।

LEAVE A REPLY

Please enter your comment!
Please enter your name here