ਪੰਜਾਬ ਵਿਚ ਆ ਕੇ ਚੰਨੀ ਦੇ ਚੋਪਰ ਦੀ ਉਡਾਣ ਰੋਕਣ ਦੀ ਤਾਕਤ ਰੱਖਣ ਵਾਲਾ ਕਿਵੇਂ ਹੋ ਸਕਦਾ ਹੈ ਅਸੁਰੱਖਿਅਤ: ਬਾਜਵਾ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਰਾਜ ਸਭਾ ਮੈਂਬਰ ਅਤੇ ਹਲਕਾ ਕਾਦੀਆ ਤੋਂ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨਮੰਤਰੀ ਵਲੋਂ ਪੰਜਾਬ ਚ ਉਹਨਾਂ ਦੀ ਸੁਰੱਖਿਆਂ ਤੇ ਚੁੱਕੇ ਜਾ ਰਹੇ ਸਵਾਲਾਂ ਤੇ ਜਵਾਬ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ, ਅੱਜ ਜੋ ਸਵਾਲ ਨਰਿੰਦਰ ਮੋਦੀ ਆਖ ਰਹੇ ਹਨ ਉਹ ਮੰਨਣ ਵਾਲੀ ਗੱਲ ਨਹੀਂ ਹੈ, ਕਿਉਕਿ ਪੰਜਾਬ ਵਿੱਚ ਕਿਸੇ ਦੀ ਸਰਕਾਰ ਨਹੀਂ ਬਲਕਿ ਪੰਜਾਬ ਵਿੱਚ ਚੋਣਾਂ ਹਨ ਅਤੇ ਪ੍ਰਧਾਨਮੰਤਰੀ ਵੀ ਆਪਣੀ ਪਾਰਟੀ ਭਾਜਪਾ ਅਤੇ ਆਪਣੇ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਆ ਰਹੇ ਹਨ ਅਤੇ ਜਦਕਿ ਹੁਣ ਪੰਜਾਬ ਚ ਚੋਣਾਂ ਹਨ ਅਤੇ ਕਿਸੇ ਦੀ ਸਰਕਾਰ ਨਹੀਂ ਅਤੇ ਸੁਰੱਖਿਆ ਵੀ ਚੋਣ ਕਮਿਸ਼ਨ ਦੇ ਤਹਿਤ ਹੈ।

Advertisements

ਇਸ ਦੇ ਨਾਲ ਹੀ ਬਾਜਵਾ ਨੇ ਤੰਜ ਕੱਸਦੇ ਕਿਹਾ ਕਿ ਇਹ ਤਾ ਹਰ ਕਿਸੇ ਨੂੰ ਪਤਾ ਹੈ ਕਿ ਈ ਡੀ ਰੇਡ ਕੌਣ ਕਰਵਾ ਰਿਹਾ ਹੈ ਅਤੇ ਚਰਨਜੀਤ ਚੰਨੀ ਦਾ ਚੋਪਰ ਕਿਸ ਨੇ ਉਡਾਨ ਨਹੀਂ ਭਰਨ ਦਿਤਾ। ਉਥੇ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਵੀ ਆ ਰਿਹਾ ਹੈ।

LEAVE A REPLY

Please enter your comment!
Please enter your name here