ਪਿੰਡ ਫੰਬੀਆਂ ਵਿਖੇ ਮਹਾਸ਼ਿਵਰਾਤਰੀ ਦੇ ਤਿਉਹਾਰ ਦੇ ਉਪਲਕਸ਼ ਵਿੱਚ ਪ੍ਰਭਾਤ ਫੇਰੀਆਂ ਸ਼ੁੂਰੂ

Dav

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਸ਼ਿਵ ਮੰਦਿਰ ਪਿੰਡ ਫੰਬੀਆਂ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਮਹਾਸ਼ਿਵਰਤਰੀ ਦਾ ਮਹਾ ਪਰਵ 1 ਮਾਰਚ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਮਹਾਸ਼ਿਵਰਾਤਰੀ ਦੇ ਉਪਲਕਸ਼ ਚ ਪਿੰਡ ਵਿੱਚ 7 ਦਿਨ ਸਵੇਰੇ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ। ਇਸੇ ਕ੍ਰਮ ਅਨੁਸਾਰ ਅੱਜ ਸਵੇਰੇ ਵੀ ਭੋਲੇ ਦੇ ਲਾਲਾਂ ਵਲੋਂ ਪ੍ਰਭਾਤ ਫੇਰੀ ਕੱਢੀ ਗਈ। ਇਸ ਦੌਰਾਨ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਭੋਲੇ ਬਾਬਾ ਦੀ ਜੋਤ ਅੱਗੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਸਵੇਰੇ 4 ਵਜੇ ਪ੍ਰਭਾਤ ਫੇਰੀ ਸ਼ੁਰੂ ਕੀਤੀ ਗਈ।ਪ੍ਰਭਾਤ ਫੇਰੀ ਦੌਰਾਨ ਭੋਲੇਨਾਥ ਦੇ ਭਜਨਾ ਦਾ ਗੁਣਗਾਨ ਕਰਦੇ ਹੋਏ ਸੰਗਤ ਸਾਰੇ ਪਿੰਡ ਵਿਚੋਂ ਹੋ ਕੇ ਵਾਪਿਸ ਮੰਦਿਰ ਪਹੁੰਚਦੀ ਹੈ।ਇਸ ਦੌਰਾਨ ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ।

Advertisements

ਇਸ ਦੌਰਾਨ ਪੂਰਾ ਪਿੰਡ ਭੋਲੇਨਾਥ ਦੇ ਜੈਕਾਰਿਆਂ ਅਤੇ ਭਜਨਾ ਨਾਲ ਗੂੰਜ ਉੱਠਿਆ। ਇਸ ਮੌਕੇ ਸੌਰਵ ਭੰਬੀ, ਨੀਰਜ ਭੰਬੀ, ਰਾਮਪਾਲ ਸ਼ਰਮਾ, ਵਰੁਣ ਸ਼ਰਮਾ, ਰਾਹੁਲ, ਪੁਨੀਤ, ਨੀਰਜ, ਦੀਪਾ, ਰੋਹਿਤ ਭੰਬੀ, ਮਨੀਸ਼ ਭੰਬੀ,ਸਵਾਸਤਿਕ ਭੰਬੀ,ਪ੍ਰਿੰਸ ਸ਼ਰਮਾ,ਅਮਨਦੀਪ,ਨਿਤਿਨ, ਨਵੀ ਸ਼ਰਮਾ ਆਦਿ ਭਗਤ ਜਨ ਮੌਜੂਦ ਰਹੇ।

LEAVE A REPLY

Please enter your comment!
Please enter your name here