ਫ਼ਿਰੋਜ਼ਪੁਰ ਦੇ ਸਮੂਹ ਜਥੇਬੰਦੀਆਂ ਇਕੱਠੇ ਹੋ ਕੇ ਸੰਘਰਸ਼ ਦਾ ਬਿਗਲ ਵਜਾਇਆ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੂਰੇ ਭਾਰਤ ਦੀਆਂ ਅਤੇ ਪੰਜਾਬ ਦੀਆਂ ਪ੍ਰਮੁੱਖ ਜਥੇਬੰਦੀਆਂ ਵੱਖ ਵੱਖ ਥਾਵਾਂ ਤੇ ਭਾਰਤ ਬੰਦ ਦੇ 28 ਤੇ 29 ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ।  ਇਸੇ ਲੜੀ ਦੇ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਜਥੇਬੰਦੀਆਂ ਵੱਲੋਂ ਡੀ ਸੀ ਦਫ਼ਤਰ ਇਕੱਠੇ ਹੋ ਕੇ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦੇ ਪ੍ਰਧਾਨ ਰਾਮ ਪ੍ਰਸਾਦਿ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਪੀਡਬਲਯੂਡੀ  ਦੇ ਪ੍ਰਧਾਨ ਜਗਸੀਰ ਭਾਂਗਰ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ। 

Advertisements

ਨਰਿੰਦਰ ਸ਼ਰਮਾ ਉਂਕਾਰ ਸਿੰਘ  ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦੇ ਜ਼ਿਲ੍ਹਾ ਕੈਸ਼ੀਅਰ ਨੇ ਦੱਸਿਆ ਕਿ  ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ  ਮਜ਼ਦੂਰਾਂ ਦੇ ਖ਼ਿਲਾਫ਼  ਘੜੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਮੋੜਾ ਦੇਣ ਲਈ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ  ਸੰਘਰਸ਼ ਦਾ ਬਿਗਲ ਵਜਾਇਆ।  ਉਨ੍ਹਾਂ ਕਿਹਾ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਸਮੂਹ ਵਿਭਾਗਾਂ ਦੇ ਕੱਚੇ ਕਾਮਿਆਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰਨਾ  ਸੈਂਟਰਲ ਸਪਾਂਸਰ ਸਕੀਮਾਂ ਨੂੰ ਪੰਜਾਬ ਸਰਕਾਰ ਦੇ ਅਧੀਨ ਕਰ ਕੇ ਰੈਗੂਲਰ ਕਰਨਾ, ਲੇਬਰ ਕੋਰਟਾਂ ਵਿਚ ਸੁਧਾਰ ਕਰਨਾ,  ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ,  4.9.14 ਨੂੰ ਬਹਾਲ ਕਰਨਾ, ਕਾਂਗਰਸ ਸਰਕਾਰ ਵੱਲੋਂ ਕੱਟੇ ਗਏ ਭੱਤਿਆਂ ਨੂੰ ਮੁੜ ਬਹਾਲ ਕਰਨਾ,  ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਘੱਟੋ ਘੱਟ ਤਨਖ਼ਾਹ ਨਿਰਧਾਰਿਤ ਕਰਨਾ ਆਦਿ ਮੰਗਾਂ  ਨੂੰ ਲੈ ਕੇ ਅੱਜ ਡੀ ਸੀ ਦਫਤਰ ਫਿਰੋਜ਼ਪੁਰ ਵਿਖੇ ਰੋਸ ਧਰਨਾ ਮਾਰਿਆ ਗਿਆ।  ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦੇ ਸਹਾਇਕ ਕੈਸ਼ੀਅਰ ਸੰਦੀਪ ਸਿੰਘ ਨੇ ਦੱਸਿਆ ਕਿ  ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ਤੇ ਸੰਘਰਸ਼ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਵੀਨ ਕੁਮਾਰ ਜਨਰਲ ਸੈਕਟਰੀ ਕਲਾਸ ਫੋਰ ਯੂਨੀਅਨ ਜ਼ਿਲਾ ਫਿਰੋਜ਼ਪੁਰ, ਵਿਲਸਨ ਡੀਸੀ ਦਫ਼ਤਰ, ਸੁਧੀਰ ਅਲੈਗਜ਼ੈਂਡਰ ਪ੍ਰਧਾਨ ਪੈਰਾਮੈਡੀਕਲ,   ਰੌਬਿਨ ਸੈਮਸੰਗ ਪੈਰਾਮੈਡੀਕਲ ਆਗੂ,   ਮਨਜਿੰਦਰ ਸਿੰਘ ਸਿਵਲ ਸਰਜਨ ਦਫ਼ਤਰ, ਬੂਟਾ ਸਿੰਘ ਐੱਸਡੀਐੱਮ ਦਫ਼ਤਰ,  ਡਾ ਉਂਕਾਰ ਸਿੰਘ ਅਤੇ ਜਗਸੀਰ ਸਿੰਘ ਪੰਜਾਬ ਰੋਡਵੇਜ਼, ਮਨੋਹਰ ਲਾਲ, ਪਿੱਪਲ ਸਿੰਘ  ਰਮਨ ਅਤੇ ਸੁਨੀਲ ਐਕਸਾਈਜ਼ ਡਿਪਾਰਟਮੈਂਟ, ਦਲਜੀਤ ਦਲਜਿੰਦਰ ਸਿੰਘ ਐਜੂਕੇਸ਼ਨ ਡਿਪਾਰਟਮੈਂਟ,  ਮਹੇਸ਼ ਮੁਨਸ਼ੀ ਰਾਮ ਇਰੀਗੇਸ਼ਨ ਡਿਪਾਰਟਮੈਂਟ, ਅਜੀਤ ਗਿੱਲ, ਬਗ਼ੀਚਾ ਸਿੰਘ ਸਿਹਤ ਡਿਪਾਰਟਮੈਂਟ,  ਲੱਕੀ ਹੈਲਥ ਡਿਪਾਰਟਮੈਂਟ ਹਾਜ਼ਰ ਸਨ।–

LEAVE A REPLY

Please enter your comment!
Please enter your name here