ਸਿਹਤ ਵਿਭਾਗ ਵਲੋਂ “ਸਾਡਾ ਗ੍ਰਹਿ-ਸਾਡੀ ਸਿਹਤ” ਨੂੰ ਸਮਰਪਿਤ ਵਿਸ਼ਵ ਸਿਹਤ ਦਿਵਸ ਜਾਗਰੂਕ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਸਿਹਤ ਸੰਗਠਨ ਦੇ ਤਰਜੀਹੀ ਖੇਤਰ ਦੇ ਅਧਾਰਿਤ ਸਾਲ 2022 ਦਾ ਥੀਮ “ਸਾਡਾ ਗ੍ਰਹਿ-ਸਾਡੀ ਸਿਹਤ”ਨੂੰ ਸਮਰਪਿਤ ਵਿਸ਼ਵ ਸਿਹਤ ਦਿਵਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਯੋਗ ਅਗਵਾਈ ਹੇਠ ਜਾਗਰੂਕ ਸੈਮੀਨਾਰ ਦਾ ਆਯੋਜਨ ਸਿਖਲਾਈ ਕੇਂਦਰ ਵਿਖੇ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਨੀਲ ਆਹੀਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਡੀ.ਪੀ ਸਿੰਘ, ਡਾ. ਹਰਜਿੰਦਰ ਪਾਲ, ਡਾ.ਸੁਲੇਸ਼ ਕੁਮਾਰ ਹਾਜ਼ਰ ਰਹੇ। ਇਸ ਮੌਕੇ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਦੋ ਸਾਲਾ ਤੋਂ ਕਰੋਨਾ ਮਹਾਮਾਰੀ ਦੇ ਕਾਰਨ ਵਿਅਕਤੀਆਂ ਅਤੇ ਗ੍ਰਹਿ ਧਰਤੀ ਦੀ ਸਿਹਤ ਨੂੰ ਹਰੇ ਭਰੇ ਅਤੇ ਰੋਗ ਮੁਕਤ ਸੰਸਾਰ ਦੀ ਪਹਿਲਕਦਮੀ ਨਾਲ ਸੰਬੰਧਿਤ ਇਸ ਸਾਲ ਦਾ ਥੀਮ ਕੁਦਰਤੀ ਸੋਮਿਆਂ ਜਿਵੇਂ ਧਰਤ, ਪਾਣੀ ਅਤੇ ਹਵਾ ਦੀ ਸੰਭਾਲ ਅਤੇ ਦੂਰਵਰਤੋਂ ਨੂੰ ਰੋਕਣਾ ਹੈ ਤਾਂ ਜੋ ਸਾਡੇ ਆਉਣ ਵਾਲੇ ਭਵਿੱਖ ਨੂੰ ਸਿਹਤ ਮੰਦ ਅਤੇ ਸੁੱਰਖਿਅਤ ਰੱਖਿਆ ਜਾ ਸਕੇ।
ਡਾ.ਸੁਨੀਲ਼ ਆਹੀਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਲਾਸਟਿਕ ਤੋਂ ਬਣਿਆ ਸਮਾਨ ਜਿਵੇਂ ਪਲਾਸਟਿਕ ਬੈਗ, ਬੋਤਲਾਂ, ਲਿਫਾਫੇ, ਡੱਬੇ, ਖੇਤੀਬਾੜੀ ਵਿੱਚ ਜਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ , ਜੰਗਲਾ ਦੀ ਅੰਨੇਵਾਹ ਕਟਾਈ, ਆਵਾਜਾਈ ਦੇ ਸਾਧਨਾਂ ਤੇ ਫੈਕਟਰੀਆਂ ਤੋਂ ਪੈਦਾ ਹੋਣ ਵਾਲਾ ਧੂਆਂ, ਪਾਣੀ ਦੀ ਦੂਰਵਰਤੋਂ ਅਤੇ ਸਾਡੀ ਅਯੋਕੀ ਆਰਾਮਦਾਇਕ ਜੀਵਨ ਸ਼ੈਲੀ, ਏ.ਸੀ ਆਦਿ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਦੇ ਮੁੱਖ ਕਾਰਨ ਹਨ ਜਿਹੜੇ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਜੇਕਰ ਕੁਦਰਤੀ ਸੋਮਿਆ ਜਿਵੇਂ ਪਾਣੀ ਅਤੇ ਵਣਾਂ ਦੀ ਸੰਭਾਲ ਨਾ ਕੀਤੀ ਗਈ ਤਾਂ ਗਲੋਬਲ ਵਾਰਮਿੰਗ ਨਾਲ ਹੋਣ ਵਾਲੀ ਗਰਮੀ ਕਾਰਨ ਇਨਸਾਨ ਨੂੰ ਜੀਵਨ ਜੀਉਣ ਵਿੱਚ ਬਹੁਤ ਔਖ ਹੋਵੇਗੀ। ਉਨਾਂ ਦੱਸਿਆ ਕਿ ਬੇਮੌਸਮੀ ਬਾਰਿਸ਼, ਹੜ੍ਹ, ਗਲੇਸ਼ਿਅਰਾਂ ਦਾ ਪਿਘਲਣਾ ਆਦਿ ਕਲਾਈਮੇਟ ਚੇਂਜ ਦੇ ਬੁਰੇ ਪ੍ਰਭਾਵ ਹਨ ਜਿਹੜੇ ਕਿ ਮਨੁੱਖੀ ਸਿਹਤ ਲਈ ਬਹੁਤ ਘਾਤਕ ਹਨ।ਸਾਡੇ ਗ੍ਰਹਿ ਅਤੇ ਸਾਡੀ ਸਿਹਤ ਨੂੰ ਖੁਸ਼ਹਾਲ ਰੱਖਣ ਲਈ ਕੁਦਰਤ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਨੀ ਜ਼ਰੂਰੀ ਕਿਉਂ ਜੋ ਅੱਜ ਪੰਜਾਬ ਦੇ 147 ਬਲਾਕਾਂ ‘ਚੋਂ 133 ਬਲਾਕ ਡਰਾਈ ਜੋਨ ਵਿੱਚ ਹਨ। ਇਸ ਲਈ ਹਰ ਇੱਕ ਵਿਅਕਤੀ ਦਾ ਆਪਣੇ ਲਈ ਅਤੇ ਆਪਣੀ ਆਉਣ ਵਾਲੀ ਪੀੜੀ ਲਈ ਇਹ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਉਹ ਧਰਤੀ ਅਤੇ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਵੀ ਲਗਾਉਣ।ਸੈਮੀਨਾਰ ਦੇ ਅਖੀਰ’ਚ ਸਿਵਲ ਸਰਜਨ ਵਲੋਂ ਮੌਸਮ ਦੀ ਤਬਦੀਲੀ ਤੇ ਪੋਸਟਰ ਵੀ ਜਾਰੀ ਕੀਤੇ ਗਏ।

Advertisements

LEAVE A REPLY

Please enter your comment!
Please enter your name here