ਚੇਅਰਮੈਨ ਬਣਨ ਤੇ ਸਾਂਪਲਾ ਨੂੰ ਉਮੇਸ਼ ਸ਼ਾਰਦਾ ਤੇ ਮਨੂੰ ਧੀਰ ਨੇ ਕੀਤਾ ਸਨਮਾਨਿਤ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੂੰ ਇੱਕ ਵਾਰ ਫਿਰ ਤੋਂ ਰਾਸ਼ਟਰੀ ਅਨਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ ਤੇ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਮਨੂੰ ਧੀਰ ਨੇ ਇਸ ਮੌਕੇ ਤੇ ਵਿਜੈ ਸਾਂਪਲਾ ਨੂੰ ਚੇਅਰਮੈਨ ਬਨਣ ਤੇ ਸਨਮਾਨਿਤ ਕਰਦੇ ਹੋਏ ਸਾਂਪਲਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸਤੋਂ ਭਾਜਪਾ ਵਰਕਰਾਂ ਵਿੱਚ ਕਾਫ਼ੀ ਖੁਸ਼ੀ ਦੀ ਲਹਿਰ ਹੈ ਅਤੇ ਪਹਿਲਾਂ ਵੀ ਉਨ੍ਹਾਂ ਦੇ ਵਲੋਂ ਲੋਕਾਂ ਦੀ ਕਾਫ਼ੀ ਮਦਦ ਕੀਤੀ ਜਾ ਚੁੱਕੀ ਹੈ।

Advertisements

ਉਮੇਸ਼ ਸ਼ਾਰਦਾ ਨੇ ਕਿਹਾ ਕਿ ਵਿਜੈ ਸਾਂਪਲਾ ਨੇ ਅਨਸੂਚਿਤ ਜਾਤੀ ਸਮਾਜ ਲਈ ਸ਼ੁਰੂ ਤੋਂ ਹੀ ਕਾਰਜ ਕੀਤੇ ਹਨ ਅਤੇ ਬਹੁਤ ਸਾਰੇ ਮਸਲਿਆਂ ਵਿੱਚ ਆਪਣੇ ਆਪ ਪਾਰਟੀ ਬਣਕੇ ਸਮਾਜ ਲਈ ਲੜਾਈ ਲੜਦੇ ਰਹੇ ਹਨ। ਹੁਣ ਜਦੋਂ ਕਿ ਉਨ੍ਹਾਂਨੂੰ ਦੁਬਾਰਾ ਰਾਸ਼ਟਰੀ ਅਨਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ, ਤਾਂ ਜ਼ਮੀਨੀ ਹਕੀਕਤ ਜਾਣਨ ਦੇ ਕਾਰਨ ਅਨਸੂਚਿਤ ਜਾਤੀ ਸਮਾਜ ਨੂੰ ਉਨ੍ਹਾਂ ਦਾ ਭਰਪੂਰ ਫਾਇਦਾ ਮਿਲੇਗਾ। ਮਨੂੰ ਧੀਰ ਨੇ ਕਿਹਾ ਕਿ ਸਾਂਪਲਾ ਜਰੁਰਤਮੰਦ ਲੋਕਾਂ ਦੇ ਨਾਲ ਮੋਡੇ ਨਾਲ ਮੋਡਾ ਜੋੜਕੇ ਖੜੇ ਹੁੰਦੇ ਹਨ ਅਤੇ ਲੋਕਾਂ ਦਾ ਦੁੱਖ-ਦਰਦ ਸਮਝਦੇ ਹਨ। ਇਸ ਮੌਕੇ ਤੇ ਵਿਜੈ ਸਾਂਪਲਾ ਨੇ ਕਿਹਾ ਕਿ ਬਾਬਾ ਸਾਹਿਬ ਡਾ.ਭੀਮ ਰਾਵ ਅੰਬੇਡਕਰ ਦੇ ਵੱਲੋਂ ਰਚਿਤ ਸੰਵਿਧਾਨ ਦੇ ਸਾਰੇ ਅਨੁੱਛੇਦਾ ਦਾ ਪਾਲਣ ਕਰਦੇ ਹੋਏ ਜ਼ਿੰਮੇਦਾਰੀ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਣਗੇ।

LEAVE A REPLY

Please enter your comment!
Please enter your name here