ਘਰ-ਘਰ ਰੋਜ਼ਗਾਰ ਤਹਿਤ ਮਹੀਨਾਵਾਰ ਗਵਰਨਿੰਗ ਕਾਂਉਸਲਿੰਗ ਦੀ ਅਹਿਮ ਮੀਟਿੰਗ ਆਯੋਜਿਤ

ਪਠਾਨਕੋਟ (ਦ ਸਟੈਲਰ ਨਿਊਜ਼) : ਪੰਜਾਬ ਸਰਕਾਰ ਦੇ ਘਰ-ਘਰ  ਰੋਜ਼ਗਾਰ ਤਹਿਤ ਗਵਰਨਿੰਗ ਕਾਂਉਸਲਿੰਗ ਸਬੰਧੀ ਮਿਤੀ 29-04-2022 ਨੂੰ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਸੁਭਾਸ ਚੰਦਰ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੀਟਿੰਗ ਦਾ ਉਦੇਸ ਵਿਭਾਗ ਵਲੋਂ ਪ੍ਰਾਪਤ ਹੋਏ ਨਵੇਂ ਟਾਰਗਟ ਅਤੇ ਨਾਲ ਹੀ ਉਹਨਾਂ ਆਏ ਹੋਏ ਅਧਿਕਾਰੀਆਂ ਨੂੰ ਕਿਹਾ ਕਿ ਰੋਸਟਰ ਮੁਤਾਬਿਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਪਠਾਨਕੋਟ ਵਿਖੇ ਡਿਉਟੀ ਦੇਣ ਅਤੇ ਹਾਜਰੀ ਯਕੀਨੀ ਬਣਾਉਣ।

Advertisements

ਇਸ ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸਨਰ ਵਲੋਂ ਬਾਗਬਾਨੀ ਵਿਭਾਗ ਨਾਲ ਮਧੂ ਮੱਖੀ ਦੇ ਧੰਧੇ ਨੂੰ ਕਿਵੇਂ ਪ੍ਰਫੂਲਤਾ ਕੀਤਾ ਜਾ ਸਕੇ ਸਬੰਧੀ ਵਿਚਾਰ ਕੀਤਾ ਗਿਆ ਅਤੇ ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਵੱਖ-ਵੱਖ ਜਗ੍ਹਾ ਤੇ ਆਰਮੀ ਵਿਚ ਭਰਤੀ ਲਈ ਬੱਚਿਆਂ ਨੂੰ ਪ੍ਰੋਸਾਹਿਤ ਕਰਨ ਲਈ ਟੇ੍ਰਨਿੰਗ ਸੈਂਟਰ ਖੋਲੇ ਜਾਣਗੇ। ਜਿਸਦਾ ਸਿੱਧਾ ਫਾਇਦਾ ਬੱਚਿਆਂ ਨੂੰ ਹੋਵੇਗਾ । ਏ.ਡੀ.ਸੀ ਵਲੋਂ ਜਿਲ੍ਹਾ ਸਿੱਖਿਆ ਅਫਸਰ ਨੂੰ ਕਿਹਾ ਗਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਪਠਾਨਕੋਟ ਵਿਖੇ ਰੋਸਟਰ ਬਣਾ ਕੇ ਹਰ ਰੋਜ 40 ਵਿਦਿਆਰਥੀਆਂ ਦੀ ਵਿਜਟ ਕਰਵਾਈ ਜਾਵੇ ਤਾਂ ਜੋ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਪਠਾਨਕੋਟ ਵਿਖੇ ਉਹਨਾ ਦੀ ਕੈਰੀਅਰ ਕਾਂਉਸਲਿੰਗ ਕੀਤੀ ਜਾਵੇ। ਮੀਟਿੰਗ ਵਿਚ ਗੁਰਿੰਦਰ ਸਿੰਘ, ਸੁਰਿੰਦਰ ਡੇਵਿਲ, ਅਸਵਨੀ ਕੁਮਾਰ, ਡਾ: ਜਤਿੰਦਰ, ਰਕੇਸ ਕੁਮਾਰ, ਵਿਜੇ ਕੁਮਾਰ, ਜਸਵੰਤ ਸਿੰਘ ਰੂਬੀ ਸੈਣੀ ਆਦਿ ਮੋਜੂਦ ਸਨ।

LEAVE A REPLY

Please enter your comment!
Please enter your name here