ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਹਮੀਰਾ ਵੱਲੋਂ ਤੀਸਰਾ ਖੂਨਦਾਨ ਕੈਂਪ ਲਗਾਇਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ । ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਹਮੀਰਾ ਕਪੂਰਥਲਾ ਵੱਲੋਂ ਤੀਸਰਾ ਖੂਨਦਾਨ ਕੈਂਪ ਪਿੰਡ ਹਮੀਰਾ ਦੇ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਗਿਆ। ਇਸ ਕੈਂਪ ਵਿਚ 57 ਯੂਨਿਟ ਖੂਨ ਡੋਨੇਟ ਕੀਤਾ ਗਿਆ। ਇਹ ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਯੂਥ ਬਲੱਡ ਡੋਨਰ ਸੰਸਥਾ ਅਤੇ ਵੈਲਫ਼ੇਅਰ ਸੁਸਾਇਟੀ ਨੇ ਜੰਲਧਰ ਰਜਿ ਵਲੋਂ ਦਿੱਤਾ ਗਿਆ । ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਜਾਣਕਾਰੀ ਨੂੰ ਦੱਸਿਆ ਇਹ ਖੂਨ ਦਾਨ ਕੈਂਪ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਤੇ ਐਨਆਰਆਈ ਵੀਰਾ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਇਸ ਕੈਂਪ ਵਿੱਚ 57 ਲੋਕਾਂ ਵੱਲੋਂ ਆਪਣਾ ਖੂਨ ਦਾਨ ਕੀਤਾ ਗਿਆ ਸਾਡੇ ਛੋਟੇ ਉਪਰਾਲੇ ਨਾਲ ਜ਼ਰੂਰਤਮੰਦ ਲੋਕਾਂ ਦੀ ਮਦਦ ਹੋ ਸਕੇ। ਇਸ ਮੌਕੇ ਤੇ ਸੁਸਾਇਟੀ ਵੱਲੋਂ ਜਿਹਨਾਂ ਲੋਕਾਂ ਵੱਲੋਂ ਖ਼ੂਨਦਾਨ ਕੀਤਾ ਗਿਆ। ਉਨ੍ਹਾਂ ਨੂੰ ਸਾਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Advertisements

ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸੁਭਾਨਪੁਰ ਦੇ ਐਸ ਐਚ ਓ ਹਰਜੀਤ ਸਿੰਘ ਤੇ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਹਮੀਰਾ ਦਿਆਲਪੁਰ ਦੇ ਸਰਪੰਚ ਹਰਜਿੰਦਰ ਸਿੰਘ ਰਾਜਾ ਸਾਬਕਾ ਸਰਪੰਚ ਪਰਮਜੀਤ ਸਿੰਘ ਪੱਡਾ ਸਾਬਕਾ ਸਰਪੰਚ ਸਤਨਾਮ ਸਿੰਘ ਸਾਬਕਾ ਸਰਪੰਚ ਬਲਜੀਤ ਸਿੰਘ ਦਲਵਿੰਦਰ ਸਿੰਘ ਦਿਆਲਪੁਰੀ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੁਸਾਇਟੀ ਵੱਲੋਂ ਆਈਆਂ ਸੰਗਤਾਂ ਲਈ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਸੁਸਾਇਟੀ ਦੇ ਪ੍ਰਧਾਨ ਜਗਮੀਤ ਸਿੰਘ ਵਾਇਸ ਪ੍ਰਧਾਨ ਸੁਰਿੰਦਰਪਾਲ ਸਿੰਘ ਬੱਬੂ ਵਾਲੀਆ ਸੁਖਦੇਵ ਸਿੰਘ ਦੇਬੂ ਭੁਪਿੰਦਰ ਸਿੰਘ ਸੁਰਿੰਦਰ ਸਿੰਘ ਪੱਡਾ ਅਵਤਾਰ ਸਿੰਘ ਕਮਲਜੀਤ ਸਿੰਘ ਹਰਦੀਪ ਸਿੰਘ ਸਿੰਘ ਕਰਮਵੀਰ ਸਿੰਘ ਰਤਨ ਸਿੰਘ ਮੱਲ੍ਹੀ ਸੁਬੇਗ ਸਿੰਘ ਗੁਰਦਿਆਲ ਸਿੰਘ ਸਤਵੰਤ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here