
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਦੇ ਨੇੜਲੇ ਕਸਬਾ ਨਡਾਲਾ ਵਿਖੇ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਦੇ ਆਦੀ ਇੱਕ ਨੋਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ਼ ਨਡਾਲਾ ਅਰਜਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਣੇ ਨਾਕਾਬੰਦੀ ਦੋਰਾਨ ਚੋਂਕ ਨਡਾਲਾ ਚ ਮੌਜੂਦ ਸੀ ਕਿ ਬੱਬਲੂ ਕੁਮਾਰ ਪੁੱਤਰ ਦਨੇਸ਼ ਦਾਸ ਵਾਸੀ ਕਟਾਈ ਥਾਣਾ ਕਟਰਾ ਜ਼ਿਲਾ ਮੁਜੱਫਰ ਨਗਰ ਬਿਹਾਰ ਨੇ ਆ ਕੇ ਦੱਸਿਆ ਕਿ ਮੈ ਮਨੋਜ ਕੁਮਾਰ ਪੁੱਤਰ ਕਮਲੇਸ਼ਵਰੀ ਯਾਦਵ ਵਾਸੀ ਤਲਵੰਡੀ ਪੁਰਦਲ ਕੋਲ ਆਟਾ ਚੱਕੀ ਤੇ ਕੰਮ ਕਰਦਾ ਹੈ ਤੇ ਰਾਤ 10 ਕੁ ਵਜੇ ਮੈ ਨਡਾਲਾ ਤੋ ਤਲਵੰਡੀ ਪੁਰਦਲ ਜਾ ਰਿਹਾ ਸੀ ਤਾਂ ਜਦ ਮੈ ਮਿਹਰਮਾਨ ਗੈਸ ਏਜੰਸੀ ਕੋਲ ਪੁੱਜਾ ਤਾਂ ਸਾਹਮਣੇ ਤੋਂ ਇੱਕ ਮੋਟਰ ਸਾਈਕਲ ਜਿਸ ਨੂੰ ਇੱਕ ਮੋਨਾ ਵਿਆਕਤੀ ਚਲਾ ਰਿਹਾ ਸੀ ਮੇਰੇ ਕੋਲ ਆ ਕੇ ਰੋਕਿਆ ਤੇ ਮੈੰਨੂ ਡਰਾ ਧਮਕਾ ਕੇ ਮੇਰੇ ਹੱਥ ਵਿੱਚ ਫੜਿਆ ਵੀਵੋ ਮੋਬਾਇਲ ਫੋਨ ਜਿਸਦੇ ਕਵਰ ਵਿੱਚ 240 ਰੁਪਏ ਸਨ ਖੋਹ ਕੇ ਨਡਾਲਾ ਸਾਈਡ ਨੂੰ ਫਰਾਰ ਹੋ ਗਿਆ।

ਇਸ ਦੋਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਨੋਜਵਾਨ ਚੋਰੀ ਦਾ ਮੋਟਰਸਾਈਕਲ ਵੇਚਣ ਦੀ ਤਾਂਗ ਚ ਬੇਗੋਵਾਲ ਰੋਡ ਨਡਾਲਾ ਦਾਣਾ ਮੰਡੀ ਖੜਾ ਹੈ। ਜਦੋ ਮੁੱਖਬਰ ਵੱਲੋ ਦੱਸੀ ਜਗਾ ਤੇ ਰੇਡ ਮਾਰੀ ਤਾਂ ਇੱਕ ਮੋਨਾ ਨੋਜਵਾਨ ਸਮੇਤ ਮੋਟਰਸਾਇਕਲ ਪਲਾਟੀਨਾ ਨੰਬਰ ਪੀ ਬੀ 09 ਐੱਮ 3630 ਖੜਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸਮੇਤ ਮੋਟਰਸਾਇਕਲ ਮੋਕਾ ਤੋ ਖਿਸਕਣ ਲੱਗਾ ਜਿਸ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਮੋਟਰਸਾਇਕਲ ਸਮੇਤ ਕਾਬੂ ਕੀਤਾ ਅਤੇ ਕਾਬੂ ਕੀਤੇ ਨੋਜਵਾਨ ਨੂੰ ਨਾਮ ਪਤਾ ਪੁੱਛਿਆ ਤਾਂ ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਗੁੱਲੂ ਉਰਫ ਰਾਣਾ ਪੁੱਤਰ ਬੱਗਾ ਵਾਸੀ ਬਾਲਮੀਕ ਮੁਹੱਲਾ ਤਲਵੰਡੀ ਚੌਧਰੀਆ ਹਾਲ ਵਾਸੀ ਹਬੀਬਵਾਲ ਥਾਣਾ ਬੇਗੋਵਾਲ ਦਸਿਆ ਅਤੇ ਉਸ ਨੂੰ ਮੋਟਰਸਾਇਕਲ ਦੇ ਕਾਗਜਾਤ ਦਿਖਾਉਣ ਲਈ ਕਿਹਾ ਜੋ ਕੋਈ ਵੀ ਮੋਟਰਸਾਇਕਲ ਦਾ ਕਾਗਜ ਨਹੀ ਪੇਸ਼ ਕਰ ਸਕਿਆ ਜਦ ਮੋਟਰਸਾਇਕਲ ਬਾਰੇ ਸਖਤੀ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਮੋਟਰਸਾਇਕਲ ਕੁਝ ਦਿਨ ਪਹਿਲਾ ਹਮੀਰਾ ਤੋ ਚੋਰੀ ਕੀਤਾ ਸੀ ਅਤੇ ਇਸ ਦੋਰਾਨ ਤਲਾਸ਼ੀ ਲੈਣ ਤੇ ਉਸਦੇ ਪਜਾਮੇ ਦੀ ਸੱਜੀ ਜੇਬ ਵਿੱਚੋਂ ਖੋਹ ਕੀਤਾ ਹੋਇਆ ਵੀਵੋ ਕੰਪਨੀ ਦਾ ਮੋਬਾਇਲ ਫੋਨ ਬਰਾਮਦ ਕੀਤਾ ਗਿਆ ।
