ਕਿਸਾਨ ਯੂਨੀਅਨ ਨਡਾਲਾ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸਯੁੰਕਤ ਕਿਸਾਨ ਮੌਰਚੇ ਦੇ ਸੱਦੇ ਤੇ ਮੁੱਖ ਮੰਤਰੀ ਨੂੰ ਮੰਗਾਂ ਸੰਬਧੀ ਮੰਗ ਪੱਤਰ ਦਿੱਤੇ ਜਾਣ ਦੇ ਸਿਲਸਿਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਨਡਾਲਾ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਸਾਹੀ ਦੀ ਅਗਵਾਈ ਹੇਠ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਭੁਲੱਥ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਦਿੱਤਾ ਗਿਆ। ਸ. ਖਹਿਰਾ ਨੂੰ ਮੰਗ ਪੱਤਰ ਦਿੰਦੇ ਹੋਏ ਸਮੂਹ ਆਗੂਆਂ ਵਲੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗਾ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ। ਇਸ ਮੰਗ ਪੱਤਰ ਵਿੱਚ ਕਿਸਾਨਾਂ ਵਲੋ ਰੱਖੀਆਂ ਗਈਆਂ ਮੰਗਾਂ ਵਿੱਚ ਝੋਨੇ ਦੀ ਬਿਜਾਈ ਸਮੇਂ ਕਿਸਾਨਾਂ ਨੂੰ 12 ਘੰਟੇ ਨਿਰਵਿਗਨ ਸਪਲਾਈ ਯਕੀਨੀ ਬਣਾਈ ਜਾਵੇ ਜੇ ਕਿਸੇ ਕਾਰਨ ਲਾਈਨ ਵਿਚ ਖਰਾਬੀ ਹੋਣ ਕਾਰਨ ਬਿਜਲੀ ਦੀ ਸਪਲਈ ਬੰਦ ਹੋ ਜਾਵੇ ਤਾਂ ਉਸਦੀ ਪੂਰਤੀ ਅਗਲੇ ਹੀ ਦਿਨ ਕੀਤੀ ਜਾਵੇ, ਕਿਸਾਨਾਂ ਨੂੰ ਖਾਦ ਦੀ ਸਪਲਈ ਯਕੀਨੀ ਬਣਾਉਣ ਲਈ ਖੇਤੀਬਾੜੀ ਸੇਵਾ (ਕੋਪਰੇਟਿਵ ਸੁਸਾਇਟੀਆਂ) ਨੂੰ 80 ਫੀਸਦੀ ਖਾਦ ਦਿੱਤੀ ਜਾਵੇ ਪਹਿਲਾਂ ਦੀ ਤਰ੍ਹਾਂ ਝੋਨਾ ਲਗਾਉਣ ਦੀ ਤਾਰੀਕ 10 ਜੂਨ ਹੀ ਬਹਾਲ ਕੀਤੀ ਜਾਵੇ , ਬਾਸਮਤੀ ਲਗਾਉਣ ਤੋਂ ਪਹਿਲਾਂ ਬਾਸਮਤੀ ਦੀ ਕੀਮਤ ਤਹਿ ਕੀਤੀ ਜਾਵੇ ।

Advertisements

ਖੇਤੀਬਾੜੀ ਸੰਦਾ ਅਤੇ ਟਰੈਕਟਰ ਤੋਂ ਸਬਸਿਡੀ ਦਿਤੀ ਜਾਵੇ ਜੀ ਖੇਤੀ ਸਬੰਧੀ ਫਸਲਾਂ ਦੇ ਰੇਟ 6 ਮਹੀਨੇ ਪਹਿਲਾਂ ਘੋਸ਼ਿਤ ਕੀਤੇ ਜਾਣ ਤਾਂ ਜੋ ਉਹਨਾਂ ਫਸਲਾਂ ਨੂੰ ਬੀਜਣ ਲਈ ਕਿਸਾਨ ਯੋਜਨਾ ਬਣਾ ਸਕਣ । ਫਸਲਾਂ ਦੀ ਕੀਮਤਾ ਸਵਾਮੀਨਾਥਨ ਰਿਪੋਰਟ ਅਨੁਸਾਰ ਤਹਿ ਕੀਤੀਆਂ ਜਾਣ ਆਦਿ ਮੰਗਾ ਸ਼ਾਮਲ ਸਨ ਇਹਨਾਂ ਮੰਗਾਂ ਸੰਬਧੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਿਸ ਤਰਾਂ ਮੇਰੇ ਵਲੋਂ ਪਹਿਲਾਂ ਵੀ ਕਿਸਾਨਾ ਅਤੇ ਮਿਹਨਤੀ ਮਜਦੂਰਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀ ਛੱਡੀ ਉਸੇ ਤਰਾਂ ਅਗੋਂ ਵੀ ਮਜਦੂਰਾ ਦੇ ਹੱਕ ਸੱਚ ਦੀ ਗਲ ਕਰਦਾਂ ਰਹਾਂਗਾਂ ਅਤੇ ਇਹ ਮੰਗ ਪੱਤਰ ਵੀ ਮੈਂ ਮੁੱਖ ਮੰਤਰੀ ਤੱਕ ਪਹੁੰਚਾ ਕੇ ਇਹਨਾਂ ਮੰਗਾਂ ਤੇ ਗੌਰ ਕਰਨ ਦੀ ਉਹਨਾਂ ਨੂੰ ਅਪੀਲ ਕਰਾਗਾਂ।

ਇਸ ਮੌਕੇ ਨਵਜਿੰਦਰ ਸਿੰਘ ਗੁਰਾਇਆ, ਗੁਰਮੀਤ ਸਿੰਘ ਸਾਹੀ, ਗੁਰਨਾਮ ਸਿੰਘ ਮੁਲਤਾਨੀ, ਜਰਨੈਲ ਸਿੰਘ ਮੁਲਤਾਨੀ, ਇੰਦਰਜੀਤ ਸਿੰਘ ਖੱਖ, ਨੰਬਰਦਾਰ ਬਲਰਾਮ ਸਿੰਘ ਮਾਨ, ਪਰਮਜੀਤ ਸਿੰਘ ਕੰਗ, ਨੰਬਰਦਾਰ ਜਸਪਾਲ ਸਿੰਘ ਘੁੰਮਣ, ਸੁਖਵੀਰ ਸਿੰਘ ਢਿੱਲੋ, ਰਘੁਬਿੰਦਰ ਸਿੰਘ ਸਾਹੀ, ਮੱਖਣ ਸਿੰਘ ਖੱਖ, ਰੋਮੀ ਬਾਜਵਾ ਰਾਏਪੁਰ ਅਰਾਈਆ, ਜੱਜੀ ਚੀਮਾ ਰਾਏਪੁਰ ਅਰਾਈਆ, ਅਮਰੀਕ ਸਿੰਘ ਸਾਹੀ, ਜੱਜੀ ਸਾਹੀ, ਗੁਰਦਿਆਲ ਸਿੰਘ ਮਾਨ, ਜਗਜੀਤ ਸਿੰਘ ਮਾਨ, ਤਰਸੇਮ ਸਿੰਘ ਸਿੰਧੂ, ਮਹਿੰਦਰ ਸਿੰਘ ਖੱਖ, ਭੱਗਵੰਤ ਸਿੰਘ ਮਾਨ, ਅਵਤਾਰ ਸਿੰਘ ਅੜੈਚ, ਜਸਵਿੰਦਰ ਸਿੰਘ ਚੀਮਾ, ਸਤਨਾਮ ਸਿੰਘ ਚੀਮਾ ਦਮੂਲੀਆ, ਸੁਖਵਿੰਦਰ ਸਿੰਘ ਰਾਏਪੁਰ ਰਾਜਪੁਤਾ, ਕੁਲਬੀਰ ਸਿੰਘ ਚੀਮਾ, ਮਹਿੰਦਰ ਸਿੰਘ ਚੀਮਾ, ਪਲਵਿੰਦਰ ਸਿੰਘ ਚੀਮਾ, ਜਾਰਜ ਹੰਸ, ਸੰਤੋਖ ਹੰਸ ਸਾਰੇ ਰਾਏਪੁਰ ਅਰਾਈਆਂ, ਮਨਜੀਤ ਸਿੰਘ ਰਾਏਪੁਰ ਅਰਾਈਆਂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here