ਸਹੁਰੇ ਪਿੰਡ ਗਈ ਵਿਧਵਾ ਨੂੰ ਸੁਹਰੇ ਪਰਿਵਾਰ ਤੇ ਕੁਝ ਪਿੰਡ ਵਾਲਿਆਂ ਨੇ ਚਾੜ੍ਹਿਆ ਕੁਟਾਪਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਦੇ ਨਜਦੀਕੀ ਪਿੰਡ ਮਾਧੋ ਝੰਡਾ ਵਿਖੇ ਇੱਕ ਐਸ ਸੀ ਪਰਿਵਾਰ ਦੀ ਵਿਧਵਾ ਔਰਤ ਨੂੰ ਸੁਹਰੇ ਪਰਿਵਾਰ ਤੇ ਕੁਝ ਪਿੰਡ ਵਾਸੀਆਂ ਵਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ਼ ਹਰਪ੍ਰੀਤ ਕੌਰ ਨੇ ਪ੍ਰੈਸ ਨੂੰ ਦਿਤੇ ਆਪਣੇ ਬਿਆਨ ਚ ਕਿਹਾ ਕਿ 13 ਮਈ ਨੂੰ ਉਹ ਆਪਣੇ ਸੁਹਰੇ ਪਿੰਡ ਮਾਧੋ ਝੰਡਾ ਵਿਖੇ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਗਈ ਸੀ ਪਿੰਡ ਅੰਦਰ ਵੜਦਿਆਂ ਹੀ ਮੇਰੇ ਜੇਠ ਜੋਕਿ ਪਿੰਡ ਦਾ ਸਰਪੰਚ ਵੀ ਹੈ ਤੇ ਮੇਰੇ ਸਾਰੇ ਦਿਓਰ, ਦਰਾਣੀ, ਨਨਾਣ, ਜ਼ਿਮੀਂਦਾਰਾ ਦੇ ਮੁੰਡੇ,ਤਕਰੀਬਨ 12/15 ਬੰਦਿਆ ਨੇ ਮੈਨੂੰ ਬੁਰੀ ਤਰ੍ਹਾਂ ਕੁਟਿਆ ਤੇ ਲੰਮੇ ਪਾਕੇ ਡਾਂਗਾਂ, ਸੋਟੇ ਤੇ ਲੱਤਾਂ ਮਾਰਕੇ ਮੈਨੂੰ ਅਧਮਰਾ ਕਰਕੇ ਚਲੇ ਗਏ। ਉਥੇ ਮੈਂ ਹੋਸ਼ ਚ ਆਉਂਦੇ ਹੀ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਮੈਨੂੰ ਓਥੋਂ ਲਿਜਾ ਕੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਦੂਜੇ ਪੱਖ ਪੀੜਿਤ ਔਰਤ ਦੇ ਸੁਹਰੇ ਪਰਿਵਾਰ ਨਾਲ ਗੱਲ ਕੀਤੀ ਗਈ ਤੇ ਪੀੜਿਤ ਦੇ ਜੇਠ ਲਖਵੀਰ ਸਿੰਘ ਜੋਕਿ ਪਿੰਡ ਦੇ ਸਰਪੰਚ ਵੀ ਹਨ ਤੇ ਓਹਨਾ ਦੇ ਨਾਲ ਬੈਠੇ ਪਿੰਡ ਦੇ ਮੋਹਤਬਰਾਂ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਡੇ ਛੋਟੇ ਭਰਾ ਦੀ ਇਹ ਪਤਨੀ ਹੈ ਪਿਛਲੇ ਸਾਲ ਸਾਡੇ ਭਰਾ ਨੇ ਆਪਣੀ ਪਤਨੀ ਤੇ ਆਪਣੀ ਪਤਨੀ ਦੇ ਪ੍ਰੇਮੀ ਜਿੰਦੁ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਸੀ ਤੇ ਇਸ ਉਪਰ ਤੇ ਜਿੰਦੁ ਨਾਮ ਦੇ ਲੜਕੇ ਤੇ ਪੁਲਿਸ ਨੇ 306 ਦਾ ਪਰਚਾ ਦੇ ਕੇ ਜੇਲ ਭੇਜ ਦਿੱਤਾ ਸੀ।

Advertisements

ਬੀਤੀ 6 ਮਈ ਨੂੰ ਇਹ ਦੋਵੇ ਜਮਾਨਤ ਤੇ ਬਾਹਰ ਆ ਗਏ ਤੇ ਸਾਡੇ ਭਰਾ ਦੀ ਪਤਨੀ ਨੇ ਇਕ ਦਰਖ਼ਾਸਤ ਸਦਰ ਥਾਣਾ ਦੇ ਦਿਤੀ ਕਿ ਅਸੀਂ ਇਹਨਾਂ ਦੇ ਘਰ ਨੂੰ ਤਾਲਾ ਲਗਾ ਦਿੱਤਾ ਹੈ। ਜਿਸ ਘਰ ਦੀ ਇਹ ਗੱਲ ਕਰ ਰਹੀ ਹੈ ਉਹ ਘਰ ਸਾਡੇ ਮਾਂ ਬਾਪ ਨੇ ਸਾਡੇ ਛੋਟੇ ਭਰਾ ਨੂੰ ਰਹਿਣ ਲਈ ਦਿੱਤਾ ਸੀ ਜਦੋਂ ਉਹ ਮਰ ਗਿਆ ਤੇ ਇਹ ਜੇਲ ਚਲੇ ਗਏ ਫਿਰ ਅਸੀਂ ਉਸਨੂੰ ਤਾਲਾ ਹੀ ਲਗਾਉਣਾ ਸੀ ਤੇ ਇਹਨਾਂ ਦੇ ਬੱਚੇ ਆਪਣੇ ਘਰ ਰੱਖ ਲਏ ਬੀਤੀ 13 ਮਈ ਨੂੰ ਇਹ ਔਰਤ ਆਪਣੇ ਪ੍ਰੇਮੀ ਜਿੰਦੁ ਤੇ ਨਾਲ 5/6 ਮੁੰਡੇ ਲੈ ਕੇ ਜਬਰਦਸਤੀ ਘਰ ਦਾ ਤਾਲਾ ਤੋੜ ਕੇ ਅੰਦਰ ਦਾਖਿਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋ ਸਾਡੇ ਪਰਿਵਾਰ ਦੇ ਮੈਂਬਰਾਂ ਤੇ ਪਿੰਡ ਦੇ ਮੋਹਤਬਰਾਂ ਨੇ ਇਸਨੂੰ ਰੋਕਿਆ ਤੇ ਥੋੜੀ ਬਹੁਤ ਗਰਮਾ ਗਰਮੀ ਹੋਈ ਤੇ ਇਹ ਚੱਲ ਗਈ ਤੇ ਬਾਕੀ ਇਸਦੇ ਸਾਥੀ ਮੌਕੇ ਤੋਂ ਪਹਿਲਾ ਹੀ ਭੱਜ ਗਏ ਤੇ ਕੋਈ ਮਾਰਨ ਕੁੱਟਣ ਦੀ ਗੱਲ ਤੋਂ ਨਾਂ ਕੀਤੀ ਤੇ ਪੀੜਿਤ ਦੇ ਜਿਸਮ ਤੇ ਸਟਾਂ ਲੱਗਣ ਦੀ ਗੱਲ ਪੁੱਛਣ ਤੇ ਸੋਹਰੇ ਪਰਿਵਾਰ ਨੇ ਕਿਹਾ ਕਿ ਇਸਦੇ ਸੱਟਾਂ ਪਹਿਲਾ ਹੀ ਕਿਤੋਂ ਲੱਗੀਆਂ ਹੋਇਆਂ ਸੀ ਜੋਕਿ ਹੁਣ ਸਾਡੇ ਪੱਲੇ ਪਾ ਰਹੀ ਹੈ। ਇਸ ਤੋਂ ਬਾਦ ਥਾਣਾ ਸਦਰ ਦੇ ਏ ਐਸ ਆਈ ਤੇ ਇਸ ਮਾਮਲੇ ਦੇ ਆਈਓ ਸਰਦਾਰ ਠਾਕੁਰ ਸਿੰਘ ਨੇਂ ਕਿਹਾ ਕਿ ਪੀੜਿਤ ਔਰਤ ਦੇ ਬਿਆਨਾਂ ਤੇ ਐੱਮ ਐੱਲ ਆਰ ਤੇ ਕਾਰਵਾਈ ਕਰਦਿਆਂ ਦੋਸ਼ੀਆਨ ਤੇ 323, 324 ਦਾ ਮਾਮਲਾ ਦਰਜ ਕੀਤਾ ਹੈ। ਐਕਸਰੇ ਰਿਪੋਰਟ ਆਉਣ ਤੇ ਹੋਰ ਜੁਰਮ ਵਾਧਾ ਕਰ ਦਿੱਤਾ ਜਾਏਗਾ।

LEAVE A REPLY

Please enter your comment!
Please enter your name here