ਤੇਰਾ ਕੀਆ ਮੀਠਾ ਲਾਗੇ: ਟੇਰਕਿਆਨਾ

ਪ੍ਰਸਿੱਧ ਲੇਖਕ ਰਘਵੀਰ ਸਿੰਘ ਟੇਰਕਿਆਨਾ ਨੇ ਕਿਹਾ ਕਿ ਕਹਿਣ ਨੂੰ ਤਾਂ ਜੋ ਮਰਜ਼ੀ ਕਹਿ ਲਓ ਪਰ ਇਕ ਗੱਲ ਤਾਂ ਪੱਥਰ ਉੱਤੇ ਲਕੀਰ ਹੈ ਕਿ ਨਵਜੋਤ ਸਿੰਘ ਸਿੱਧੂ ਜ਼ਿੰਦਗੀ ਦੇ ਬਹੁਤ ਖੇਤਰਾਂ ਵਿੱਚ ਮਨੁੱਖ ਤਾਂ ਵੱਡਾ ਹੀ ਹੈ ਤੇ ਵੱਡਾ ਹੀ ਰਹੇਗਾ ।ਤੱਥ ਵੀ ਦੱਸਦੇ ਹਨ ਕਿ ਉਸ ਨੇ ਕਤਲ ਕਰਨਾ ਨਹੀ ਸੀ ਚਾਹਿਆ ਬਲਕਿ ਉਸ ਕੋਲੋੰ ਇਹ ਸਹਿਵਨ ਹੀ ਹੋ ਗਿਆ ਜਿਸ ਦਾ ਉਸ ਨੇ 34 ਸਾਲ ਮਾਨਸਿਕ ਸੰਤਾਪ ਵੀ ਭੋਗਿਆ ਹੈ । ….ਤੇ ਇਕ ਸਾਲ ਦੀ ਕੈਦ ਵੀ ਭੁਗਤਣੀ ਹੀ ਪੈਣੀ ਹੈ ਕਿਉਂਕਿ ਹੁਣ ਫੈਸਲਾ ਮੁਲਕ ਦੀ ਸਿਖਰਲੀ ਅਦਾਲਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਹੋ ਚੁੱਕਾ ਹੈ।ਵਿਚਾਰਨ ਵਾਲੀ ਗੱਲ ਇਹ ਵੀ ਤਾਂ ਹੈ ਕਿ ਸਿੱਧੂ ਸਾਹਿਬ ਦੇ ਗ਼ੁੱਸੇ ਨੇ ਆਖਰ ਇੱਕ ਬੰਦੇ ਦੀ ਜਾਨ ਵੀ ਤਾਂ ਲਈ ਹੈ ।…ਤੇ ਹੁਣ ਸਿੱਧੂ ਸਾਹਿਬ ਨੂੰ ਖ਼ੁਦ ਹੀ ਮੰਨਣਾ ਤੇ ਸੋਚਣਾ ਚਾਹੀਦਾ ਕਿ ਅਦਾਲਤ ਨੇ ਬਿਲਕੁਲ ਸਹੀ ਇਨਸਾਫ਼ ਕਰ ਦਿੱਤਾ ਹੈ ।ਸਿੱਧੂ ਸਾਹਿਬ ਨੂੰ ਪੂਰੇ ਸਬਰ ਸੰਤੋਖ ਨਾਲ ਕੈਦ ਇਹ ਸੋਚ ਕੇ ਕੱਟ ਲੈਣੀ ਚਾਹੀਦੀ ਕਿ, ਤੇਰਾ ਕੀਆ ਮੀਠਾ ਲਾਗੇ 

Advertisements

LEAVE A REPLY

Please enter your comment!
Please enter your name here