ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਵਿਭਾਗ ਦੇ ਉੱਚ ਅਧਿਕਾਰੀਆ ਦੇ ਨਾਲ ਹੋਈ ਮੀਟਿੰਗ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਵਿੱਚ ਪੰਜਾਬ ਭਵਨ ਚੰਡੀਗੜ ਵਿੱਖੇ ਮਾਨਯੋਗ ਸੈਕਟਰੀ ਟਰਾਂਸਪੋਰਟ ਪੰਜਾਬ। ਮਾਨਯੋਗ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆ ਦੇ ਨਾਲ ਹੋਈ। ਮੀਟਿੰਗ ਬਹੁਤ ਹੀ ਵਧੀਆਂ ਮਹੌਲ ਵਿੱਚ ਹੋਈ ਸੈਕਟਰੀ ਟਰਾਂਸਪੋਰਟ ਵੱਲੋ ਜਥੇਬੰਦੀ ਦੀਆਂ ਮੰਗਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆਂ ਤੇ ਹਰ ਇੱਕ ਮੰਗ ਤੇ ਤਰਤੀਬਵਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਦੇ ਪੱਖ ਸੁਣ ਕੇ ਜਲਦ ਤੋ ਜਲਦ ਲਾਗੂ ਕਰਨ ਸੰਬੰਧੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਆਖਿਆ। ਮੁਲਾਜ਼ਮਾਂ ਨੂੰ ਤਨਖ਼ਾਹਾਂ 5 ਤਰੀਕ ਤੋਂ ਪਹਿਲਾਂ ਮਿਲ਼ਣ ਦਾ ਭਰੋਸਾ ਦਿੱਤਾ ਗਿਆ।

Advertisements

ਮੋਗੇ ਡੀਪੂ ਦਾ ਰੋਟਾ ਵਾਪਸੀ ਡੀਪੂ ਵਿੱਚ ਬਣੇਗਾ ਅਤੇ ਚੰਡੀਗੜ੍ਹ ਡੀਪੂ ਦੇ ਸਾਥੀ ਨੂੰ ਡਿਉਟੀ ਤੇ ਮੁੜ ਬਹਾਲ ਕਰ ਦਿੱਤਾ ਗਿਆ ਨਾਲ ਹੀ ਕਰੋਨਾ ਕਾਲ ਵਿੱਚ ਡਿਉਟੀ ਦੋਰਾਨ ਕਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਮੁਲਾਜ਼ਮਾਂ ਨੂੰ 50 ਲੱਖ ਰੁਪਏ ਵਾਲ਼ੀ ਸਹਾਇਤਾ ਲਈ ਫਾਇਲਾਂ ਮਗਵਾ ਕੇ ਅਤੇ ਹਾਦਸੇ ਜਾ ਕਿਸੇ ਹੋਰ ਕਾਰਨ ਦੋਰਾਨ ਮੋਤ ਤੇ ਮਹਿਕਮੇ ਵਲੋਂ 1 ਲੱਖ ਰੁਪਏ ਬੀਮੇ ਵਾਲੀਆਂ ਫਾਇਲਾਂ ਤੇ ਤੁਰੰਤ ਹੱਲ ਕਰਨ ਲਈ ਕਿਹਾ ਇੰਨਕੁਆਰੀਆ ਹੱਕ ਵਿੱਚ ਹੋ ਚੁੱਕੇ ਮੁਲਾਜ਼ਮ ਬਹਾਲ ਕਰਨ ਤੇ ਸਹਿਮਤੀ ਹੋਈ ਕੰਡੀਸ਼ਨਾ ਵਾਲੇ ਮੁਲਾਜ਼ਮਾਂ ਦੀ ਫਾਇਲ ਸੈਕਟਰੀ ਸਾਹਿਬ ਜੀ ਨੇ ਕਿਹਾ ਕਿ ਇਹ ਫਾਇਲ ਮੇਰੇ ਕੋਲ ਹੈ ਕੰਡੀਸ਼ਨਾ ਦਾ ਜਲਦੀ ਹੱਲ ਕਰਨ ਲਈ ਸਹਿਮਤੀ ਦਿੱਤੀ,ਡਾਟਾ ਐਂਟਰੀ ਉਪਰੇਟਰ ਅਤੇ ਅਡਵਾਸ ਬੁੱਕਰ ਨੂੰ 2500+30% ਵਾਧਾ ਦੇਣ ਸਬੰਧੀ ਸੈਕਟਰੀ ਸਾਹਿਬ ਨੇ ਇਸ ਨੂੰ ਏਜੰਡਾ ਬਣਾ ਕੇ ਜਲਦੀ ਵਿਚਾਰਨ ਦਾ ਵਿਸ਼ਵਾਸ ਦਿੱਤਾ ਅਤੇ ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ ਤੇ ਅਤੇ ਸੰਘਰਸ਼ਾਂ ਦੋਰਾਨ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਤੇ ਤਨਖਾਹ ਵਾਧਾ ਲਾਗੂ ਕਰਨ ਦੇ ਮੁੱਦੇ ਤੇ ਸੈਕਟਰੀ ਸਾਹਿਬ ਨੇ ਕਿਹਾ ਕਿ ਅਸੀਂ ਨਵੇਂ ਹਾਂ ਸਾਨੂੰ ਕੁੱਝ ਦਿਨ ਦਿਉ ਇਸ ਮੰਗ ਦਾ ਹੱਲ ਕੀਤਾ ਜਾਵੇਗਾ। ,ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਪਾਲਸੀ ਬਣਾਉਣ ਜਾਂ ਸਰਵਿਸ ਰੂਲ ਲਾਗੂ ਕਰਨ ਲਈ ਅਤੇ ਨਵੀਂ ਆਉਟਸੋਰਸ ਭਰਤੀ ਸੰਬੰਧੀ ਨੂੰ ਰੱਦ ਕਰਨ ਤੇ ਯੂਨੀਅਨ ਦੇ ਵਿਰੋਧ ਨੂੰ ਦੇਖਦਿਆ ਸੈਕਟਰੀ ਜੀ ਵਲੋਂ ਇਹ ਮੁੱਦਾ ਸਰਕਾਰ ਪੱਧਰ ਦਾ ਹੈ ਕਿਹਾ ਗਿਆ ਅਤੇ ਇਸ ਲਈ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤਹਿ ਕਰਾਉਣ ਦਾ ਭਰੋਸਾ ਦਿੱਤਾ ਗਿਆ।

ਇਸ ਮੀਟਿੰਗ ਤੋਂ ਬਾਅਦ ਯੂਨੀਅਨ ਵਲੋਂ ਆਪਣੇ ਰੱਖੇ ਪ੍ਰੋਗਰਾਮਾਂ ਵਿੱਚ ਢਿੱਲ ਦਿਦਿੰਆ ਹੋਇਆਂ 24/05/2022 ਮਿਤੀ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਕਰਨ ਦਾ ਪ੍ਰੋਗਰਾਮ ਪੋਸਟ ਪੋਨ ਕਰ ਦਿੱਤਾ ਗਿਆ ਪ੍ਰੰਤੂ ਸਾਰੇ 28-29 ਮਈ ਨੂੰ ਵਿਧਾਇਕਾਂ ਨੂੰ ਮੰਗ ਪੱਤਰ ਸੋਂਪਣ ਦਾ ਸ਼ਾਂਤੀ ਪੂਰਵਕ ਪ੍ਰੋਗਰਾਮ ਸਟੈਂਡ ਕਰਨ ਅਤੇ 8-9-10 ਜੂਨ ਦੀ ਹੜਤਾਲ ਦਾ ਫੈਸਲਾ ਮੁੱਖ ਮੰਤਰੀ ਪੰਜਾਬ ਜੀ ਦੀ ਮੀਟਿੰਗ ਤੱਕ ਸਟੈਂਡ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਯੂਨੀਅਨ ਆਗੂਆਂ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ,ਸੀ ਮੀਤ ਪ੍ਰਧਾਨ ਬਲਜੀਤ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂੰ, ਮੀਤ ਪ੍ਰਧਾਨ ਕੁਲਵੰਤ ਸਿੰਘ ਕੈਸ਼ੀਅਰ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਉੱਚ ਅਧਿਕਾਰੀਆਂ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here