ਨਰੋਏ ਜੀਵਨ ਦੀ ਢਾਲ ਕਿਸ਼ੋਰ ਅਵਸਥਾ ਦੌਰਾਨ ਸਿਹਤ ਸੰਭਾਲ: ਡਾ. ਗੁਰਿੰਦਰਬੀਰ ਕੌਰ

ਕਪੂਰਥਲਾ(ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵਲੋਂ ਮਿਲਿਆ ਹਦਾਇਤਾਂ ਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ‘ਚ ਹਿੰਦੂ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਰੋਏ ਜੀਵਨ ਦੀ ਢਾਲ ਕਿਸ਼ੋਰ ਅਵਸਥਾ ਦੌਰਾਨ ਸਿਹਤ ਸੰਭਾਲ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਰਾਸ਼ਟਰੀਆ ਕਿਸ਼ੋਰ ਸਵਾਸਥਿਆ ਕਾਰਿਆਕ੍ਰਮ ਪ੍ਰੋਗਰਾਮ ਤਹਿਤ ਪਰਸਨਲ ਹਾਈਜੀਨ ਨੂੰ ਲੈਕੇ ਕਿਸ਼ੋਰੀਆਂ ਨੂੰ ਜਾਗਰੂਕ ਕਰਨ ਦੇ ਮਨੋਰਥ ਨਾਲ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸ਼ੋਰ ਅਵੱਸਥਾ ਦੌਰਾਨ ਸ਼ਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ। ਇਸ ਦੌਰਾਨ ਮਾਨਸਿਕ, ਭਾਵਨਾਤਮਕ, ਮਨੋਵਿਗਿਆਨਕ ਤਬਦੀਲੀਆਂ ਆਉਂਦੀਆਂ ਹਨ,ਕਾਮ-ਇੱਛਾ, ਤਨਾਓ, ਮੂਡੀ ਹੋਣਾ, ਵਿਰੋਧੀ ਲਿੰਗ ਪ੍ਰਤੀ ਖਿੱਚ ਅਤੇ ਨਿਰਭਰਤਾ ਤੋਂ ਸਵੈ-ਇੱਛਾ ਵੱਲ ਝੁਕਾਅ ਹੁੰਦਾ ਹੈ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਕਿਸ਼ੋਰ ਅਵੱਸਥਾ ਦੌਰਾਨ ਸਿਹਤ ਸਬੰਧੀ ਸਹੀ ਜਾਣਕਾਰੀ ਨਾ ਹੋਣ ਕਾਰਣ ਬੱਚੇ ਅਕਸਰ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਵਿਚ ਉਮੰਗ (ਰਾਸ਼ਟਰੀਆ ਕਿਸ਼ੋਰ ਸਵਾਸਥਿਆ ਕਾਰਿਆਕ੍ਸ) ਤਹਿਤ ਕਲੀਨਿਕ ਖੋਲੇ ਗਏ ਹਨ ਜੇਕਰ ਕਿਸੇ ਵੀ ਕਿਸ਼ੋਰੀ ਨੂੰ ਕੋਈ ਵੀ ਸਮੱਸਿਆ ਹੈ ਤਾਂ ਇਨ੍ਹਾਂ ਕਲੀਨਿਕਾਂ ‘ਤੇ ਆਵੋ ਅਤੇ ਸਿਹਤ ਸਬੰਧੀ ਜਾਣਕਾਰੀ ਮੁਫਤ ਪਾਓ। ਉਨ੍ਹਾਂ ਕਿਹਾ ਕਿ ਜੀਵਨ ਹੈ ਜਰੂਰੀ, ਕਿਸ਼ੋਰ ਅਵਸਥਾ ਦੌਰਾਨ ਮਾਨਸਿਕ/ਸ਼ਰੀਰਕ ਜਾਣਕਾਰੀ ਲਵੋ ਪੂਰੀ। ਉਨ੍ਹਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਲਈ ਉਮੰਗ (ਰਾਸ਼ਟਰੀਆ ਕਿਸ਼ੋਰ ਸਵਾਸਥਿਆ ਕਾਰਿਆਕ੍ਰਮ ਕਲੀਨਿਕ ‘ਤੇ ਸੰਪਰਕ ਕਰੋ। ਇਸ ਮੌਕੇ ਡੀਆਈਓ ਡਾ. ਰਣਦੀਪ ਸਿੰਘ, ਡਾ. ਪਰਮਿੰਦਰ ਕੌਰ,ਮਾਸ ਮੀਡੀਆ ਅਫ਼ਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡੀਪੀਐਮ ਡਾ. ਸੁਖਵਿੰਦਰ ਕੌਰ, ਸਕੂਲ ਹੈਲਥ ਕੁਆਥਡੀਨੇਟਰ ਰਣਜੀਤ ਕੌਰ, ਡਾ. ਯੋਗੇਸ਼, ਡਾ. ਭੂਮੇਸ਼ਵਰ,ਬੀਈਈ ਰਵਿੰਦਰ ਜੱਸਲ, ਪ੍ਰਿੰਸੀਪਲ ਮੰਜੂ ਖੰਨਾ, ਸੋਨੀਆ ਊਪਲ ਆਦਿ ਸਮੇਤ ਵੱਡੀ ਗਿਣਤੀ ਵਿਚ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।ਪੋਸਟ ਜਾਰੀ ਕੀਤਾ ਤੇ ਸੈਨਟਰੀ ਪੈਡ ਵੰਡੇ

Advertisements

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਪਰਸਨਲ ਹਾਈਜੀਨ ਪ੍ਰਤੀ ਜਾਗਰੂਕ ਕਰਨ ਲਈ ਇਕ ਪੋਸਟ ਜਾਰੀ ਕੀਤਾ ਅਤੇ ਸਕੂਲ ਵਿਦਿਆਰਥੀਆਂ ਨੂੰ ਪੋਸਟਰ ਤੇ ਸੈਨਟਰੀ ਪੈਡ ਵੀ ਵੰਡੇ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਮਾਹਵਾਰੀ ਸਬੰਧੀ ਸ਼ਰਮ ਝਿਜਕ ਛੱਡਣ ਤੇ ਆਪਣੀ ਜਿੰਦ ਖੁੱਲ੍ਹੇ ਕੇ ਜੀਣ।

ਸਿਵਲ ਸਰਜਨ ਵਲੋਂ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਵਾਂ

ਉਨ੍ਹਾਂ ਕਿਸ਼ੋਰੀਆਂ ਨੂੰ ਸਲਾਹ ਦਿੱਤੀ ਕਿ ਪਰਸਨਲ ਸਾਫ਼-ਸਫ਼ਾਈ ਦਾ ਧਿਆਨ ਰੱਖੋ। *ਪ੍ਰੀਰੀਅਡ ਆਉਣ ਤੇ ਹਰ 4-6 ਘੰਟੇ ਵਿੱਚ ਨਵੇਂ ਸੈਨੇਟਰੀ ਨੈਪਕੀਨ (ਪੈਡ) ਦਾ ਇਸਤੇਮਾਲ ਕਰੋ।
ਵਧੇਰੇ ਜਾਣਕਾਰੀ ਲਈ ਨਜ਼ਦੀਕੀ ਸਿਹਤ ਕਰਮੀ ਨੂੰ ਮਿਲੋ।

  • ਗੰਦੇ ਸੈਨੇਟਰੀ ਨੈਪਕੀਨ (ਪੈਡ) ਨੂੰ ਕਾਗਜ਼ ਵਿੱਚ ਲਪੇਟ ਕੇ ਸੁੱਟ ਜਾਂ ਅੱਗ ਲਗਾਓ
    ਰੋਜ਼ ਨਹਾਓ ਅਤੇ ਸਰੀਰ ਨੂੰ ਸਾਫ਼ ਰੱਖੋ
    ਸਵੱਛ ਸਾਧਨ (ਸੈਨੇਟਰੀ ਨੈਪਕੀਨ/ਪੈਡ) ਦਾ ਪ੍ਰਯੋਗ ਕਰੋ।

LEAVE A REPLY

Please enter your comment!
Please enter your name here