ਬਟਾਲਾ ਪੁਲਿਸ ਨੇ ਨਜ਼ਾਇਜ਼ ਤੌਰ ਤੇ ਜਿਉਦੀਆਂ ਗਊਆਂ ਦਾ ਭਰਿਆਂ ਟਰੱਕ ਜੰਮੂ ਜਾਂਦਾ ਕੀਤਾ ਕਾਬੂ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਬਟਾਲਾ ਪੁਲਿਸ ਨੇ ਸੂਚਨਾ ਦੇ ਅਧਾਰ ਤੇ ਵੱਡੀ ਕਾਰਵਾਈ ਕਰਦੇ ਹੋਏ ਬਟਾਲਾ ਦੇ ਨੇੜਲੇ ਪਿੰਡ ਸੁਣਾਇਆ ਤੋਂ ਜੰਮੂ ਜਾਂਦਾ ਹੋਇਆਂ ਜਿਓਂਦੀਆਂ ਗਾਓਆਂ ਨਾਲ ਭਰਿਆਂ ਟਰੱਕ ਕਾਬੂ ਕੀਤਾ ਹੈ। ਉਥੇ ਹੀ ਟਰੱਕ ਚਲਾਕ ਅਤੇ ਇਕ ਹੋਰ ਨੌਜ਼ਵਾਨ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਦੋਸ਼ੀਆਂ ਭਾਲ ਜਾਰੀ ਹੈ।

Advertisements

ਪੁਲਿਸ ਦੇ ਡੀਐਸਪੀ ਦੇਵ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਨੇ ਨਜਾਇਜ ਚਲ ਰਹੇ ਅਜਿਹੇ ਬੁੱਚੜ ਖਾਨੇ ਦਾ ਪਰਦਾ ਫਾਸ਼ ਕੀਤਾ ਹੈ ਜਿਥੇ ਜਿਉਂਦਿਆਂ ਗਾਓਆ ਨੂੰ ਜੰਮੂ ਭੇਜਿਆ ਜਾ ਰਿਹਾ ਹੈ ਅਤੇ ਇਸ ਨੂੰ ਲੈ ਕੇ ਇਕ ਟਰੱਕ ਵਿੱਚ 17 ਗਾਵਾਂ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਗੋਸ਼ਾਲਾ ਵਿੱਚ ਭੇਜਿਆ ਗਿਆ ਹੈ ਅਤੇ ਉਥੇ ਹੀ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ।

LEAVE A REPLY

Please enter your comment!
Please enter your name here