ਲੱਦਾਖ ਵਿੱਚ 26 ਜਵਾਨਾਂ ਨੂੰ ਲੈ ਕੇ ਜਾ ਰਿਹਾ ਵਾਹਨ ਨਦੀ ਵਿੱਚ ਡਿੱਗਿਆਂ, 7 ਭਾਰਤੀ ਜਵਾਨ ਸ਼ਹੀਦ, ਕਈ ਜ਼ਖਮੀ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਲੱਦਾਖ ਦੇ ਤੁਰਤੁਕ ਸੈਕਟਰ ‘ਚ ਇਕ ਵਾਹਨ ਹਾਦਸੇ ‘ਚ 7 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋ ਗਏ ਹਨ ਅਤੇ ਕਈ ਜਵਾਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਜ਼ਖਮੀਆਂ ਦੇ ਢੁੱਕਵੇਂ ਇਲਾਜ ਅਤੇ ਦੇਖਭਾਲ ਲਈ ਯਤਨ ਜਾਰੀ ਹਨ, ਇਸ ਤਹਿਤ ਹੋਰ ਵੀ ਗੰਭੀਰ ਜ਼ਖਮੀਆਂ ਨੂੰ ਭਾਰਤੀ ਹਵਾਈ ਸੈਨਾ ਰਾਹੀਂ ਪੱਛਮੀ ਕਮਾਂਡ ਵਿਚ ਤਬਦੀਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Advertisements

ਫੌਜ ਦੇ ਬੁਲਾਰੇ ਨੇ ਕਿਹਾ, “26 ਸੈਨਿਕਾਂ ਦੀ ਟੀਮ ਪਰਤਾਪੁਰ ਦੇ ਇੱਕ ਟਰਾਂਜ਼ਿਟ ਕੈਂਪ ਤੋਂ ਹਨੀਫ ਸਬ ਸੈਕਟਰ ਵਿੱਚ ਅੱਗੇ ਦੀ ਸਥਿਤੀ ਵੱਲ ਵਧ ਰਹੀ ਸੀ। ਸਵੇਰੇ ਕਰੀਬ 9 ਵਜੇ ਥੌਇਸ ਤੋਂ ਕਰੀਬ 25 ਕਿਲੋਮੀਟਰ ਦੂਰ ਵਾਹਨ ਸੜਕ ਤੋਂ ਫਿਸਲ ਕੇ 50-60 ਫੁੱਟ ਹੇਠਾਂ ਸ਼ਿਓਕ ਨਦੀ ਵਿੱਚ ਜਾ ਡਿੱਗਿਆ।

LEAVE A REPLY

Please enter your comment!
Please enter your name here