ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ’’ ਸਟਾਰਅੱਪ-ਮਾਸਟਰ ਯੂਅਰ ਡੈਸਟੀਨੀ’’ ਤੇ   ਕੀਤਾ ਜਾ ਰਿਹਾ ਵੈਬੀਨਾਰ

ਪਠਾਨਕੋਟ (ਦ ਸਟੈਲਰ ਨਿਊਜ਼)। ਸ੍ਰੀਮਤੀ ਡਾ. ਦੀਪਤੀ ਉੱਪਲ, ਆਈ.ਏ.ਐਸ., ਡਾਇਰੈਕਟਰ ਜਨਰਲ, ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਤੇ ਸ੍ਰੀ ਰਾਜੇਸ ਤਿ੍ਰਪਾਠੀ, ਪੀਸੀਐਸ, ਵਧੀਕ ਮਿਸਨ ਡਾਇਰੈਕਟਰ, ਡੀਈਜੀਐਸਡੀਟੀ, ਕੈਰੀਅਰ ਟਾਕ 15.06.2022 ਨੂੰ ਸਵੇਰੇ 11:00 ਵਜੇ “ਸਟਾਰਟਅੱਪ- ਮਾਸਟਰ ਯੂਅਰ ਡੈਸਟੀਨੀ” ਵਿਸੇ ਉੱਤੇ ਆਯੋਜਿਤ ਕੀਤੀ ਜਾ ਰਹੀ ਹੈ। ਮੁੱਖ ਬੁਲਾਰੇ ਸ੍ਰੀ ਹਰਦੀਪ ਸਿੰਘ, ਸੀਨੀਅਰ ਕੰਸਲਟੈਂਟ, ਇਨਵੈਸਟ ਪੰਜਾਬ ਅਤੇ ਸ੍ਰੀਮਤੀ ਪਿ੍ਰਆ ਸਿੰਘ, ਮੈਨੇਜਿੰਗ ਡਾਇਰੈਕਟਰ, ਬਲੈਕ ਆਈ ਟੈਕਨਾਲੋਜੀਜ ਪ੍ਰਾਈਵੇਟ ਲਿਮਟਿਡ ਹਨ।

Advertisements


ਜਿਕਰਯੋਗ ਹੈ ਕਿ ਕੈਰੀਅਰ ਟਾਕ ਕਰਵਾਉਂਣ ਦਾ ਉਦੇਸ ਪੰਜਾਬ ਦੇ ਨੌਜਵਾਨਾਂ ਦੀ ਮਾਹਿਰਾਂ ਦੀ ਦਿੱਤੀ ਗਈ ਸਲਾਹ ਨਾਲ ਮਦਦ ਕਰਨਾ ਹੈ ਕਿ ਉਹ ਆਪਣੇ ਭਵਿੱਖ ਨੂੰ ਕਿਵੇਂ ਸਵਾਰ ਸਕਦੇ ਹਨ ਅਤੇ ਆਪਣੇ ਕਾਰੋਬਾਰ ਵਿੱਚ ਨਿਵੇਸ ਕਰਕੇ ਆਪਣੀ ਕਿਸਮਤ ਦਾ ਫੈਸਲਾ ਖੁਦ ਕਰ ਸਕਦੇ ਹਨ। ਕੈਰੀਅਰ ਟਾਕ ਦੇ ਮੁੱਖ ਫੋਕਸ ਖੇਤਰ ਚਾਹਵਾਨ ਉੱਦਮੀਆਂ ਨੂੰ ਆਪਣਾ ਉੱਦਮ ਕਿਵੇਂ ਸੁਰੂ ਕਰਨਾ ਹੈ ਅਤੇ ਸਰਕਾਰੀ ਸਕੀਮਾਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕਿਵੇਂ ਮਦਦ ਕਰ ਸਕਦੀਆਂ ਹਨ, ਇਸ ਬਾਰੇ ਜਾਗਰੂਕ ਕਰਨਾ ਹੈ। ਇਹ ਇਵੈਂਟ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਫੇਸਬੁੱਕ ਪੇਜ ਤੇ ਲਾਈਵ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਫੇਸਬੁੱਕ ਪੇਜ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ‘ਤੇ ਲਾਈਵ ਸੈਸਨ ਵਿਚ ਸਾਮਲ ਹੋ ਸਕਦੇ ਹਨ ਜਾਂ ਲਿੰਕ  https://fb.me/e/3dM2obxup     ਤੇ ਜਾ ਸਕਦੇ ਹਨ।

LEAVE A REPLY

Please enter your comment!
Please enter your name here