ਕਨੈਡਾ ਪਹੁੰਚ ਕੇ ਜਥੇਦਾਰ ਸਾਹੀ ਨੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਰੀ ਮੱਥਾ ਟੇਕਿਆ

ਕਪੂਰਥਲਾ (ਦ ਸਟੈਲਰ ਨਿਊਜ਼)ਰਿਪੋਰਟ: ਗੌਰਵ ਮੜੀਆ। ਸ਼੍ਰੋਮਣੀ ਅਕਾਲੀ ਦਲ ਸਯੁੰਕਤ ਢੀਂਡਸਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ 13 ਜੂਨ ਨੂੰ ਸ਼ਾਮ ਨੂੰ ਹੀਥਰੋ ਏਅਰਪੋਰਟ ਤੋਂ ਕਨੈਡਾ ਲਈ ਰਵਾਨਾ ਹੋਏ। ਹੀਥਰੋ ਏਅਰਪੋਰਟ ਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ.ਪਰਮਜੀਤ ਸਿੰਘ ਧਾਮੀ, ਬੀਬੀ ਹਰਜਿੰਦਰ ਕੌਰ ਧਾਮੀ, ਰਸ਼ਪਾਲ ਸਿੰਘ ਤੱਖਰ, ਬੀਬੀ ਹਰਪ੍ਰੀਤ ਕੌਰ ਤੱਖਰ, ਜਸਪਾਲ ਸਿੰਘ ਸੰਧੂ, ਜਸਪਰੀਤ ਸਿੰਘ ਸੰਧੂ, ਬੀਬੀ ਗੁਰਪ੍ਰੀਤ ਕੌਰ ਸੰਧੂ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਊਥਹਾਲ ਦੇ ਪ੍ਰਧਾਨ ਸ.ਗੁਰਮੇਲ ਸਿੰਘ ਮੱਲੀ ਆਦਿ ਹਾਜਿਰ ਸਨ।

Advertisements

14 ਜੂਨ ਨੂੰ ਕਨੈਡਾ ਪਹੁੰਚਣ ਸਮੇਂ ਜਥੇਦਾਰ ਸਾਹੀ ਦਾ ਵੈਨਕੂਵਰ ਏਅਰਪੋਰਟ ਤੇ ਨਿੱਘਾ ਸੁਆਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿੱਚ ਜਤਿੰਦਰ ਸਿੰਘ ਨਿਰਵਾਣ, ਰਣਜੀਤ ਸਿੰਘ ਮੱਲੀ ਬਾਗੜੀਆਂ, ਪ੍ਰੋਫੈਸਰ ਗੋਬਿੰਦਰ ਸਿੰਘ ਗੜਾ ਅਤੇ ਸਰਪੰਚ ਸ.ਮਨਜੀਤ ਸਿੰਘ ਸਫੀਪੁਰ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ। ਬਾਅਦ ਵਿੱਚ ਕਾਫਲੇ ਦੇ ਰੂਪ ਵਿੱਚ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੂੰ ਦਸਮੇਸ਼ ਦਰਬਾਰ ਗੁਰਦੁਆਰਾ ਸਰੀ ਲਿਆਂਦਾ ਗਿਆ, ਜਿਥੇ ਜਥੇਦਾਰ ਸਾਹੀ ਨੇ ਬੜੇ ਅਦਬ -ਸਤਿਕਾਰ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਗੁਰੂ ਘਰ ਵਿੱਚ ਲੱਗੀਆਂ ਸਾਰੀਆਂ ਸ਼ਹੀਦਾਂ ਦੀਆਂ ਤਸਵੀਰਾਂ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਉਨ੍ਹਾਂ ਦੀ ਬਹਾਦਰੀ ਨੂੰ ਯਾਦ ਕੀਤਾ ਜਿਨ੍ਹਾਂ ਨੇ ਸਿੱਖੀ ਨੂੰ ਬਚਾਉਣ ਖਾਤਿਰ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ। ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਣ ਉਪਰੰਤ ਜਥੇਦਾਰ ਸਾਹੀ ਸ.ਰਣਜੀਤ ਸਿੰਘ ਮੱਲੀ ਦੇ ਗ੍ਰਹਿ ਵਿਖੇ ਚਲੇ ਗਏ।

LEAVE A REPLY

Please enter your comment!
Please enter your name here