ਗੌਰਮਿੰਟ ਟੀਚਰ ਯੂਨੀਅਨ ਨੇ ਕੇਂਦਰ ਦੀ ‘ਅਗਨੀਪਥ’ ਯੋਜਨਾ ਦਾ ਕੀਤਾ ਵਿਰੋਧ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਦੀ ਪ੍ਰਧਾਨਗੀ ਵਿੱਚ ਹੋਈ l ਜਿਸ ਵਿੱਚ ਜਿੱਥੇ ਅਧਿਆਪਕ ਮਸਲਿਆਂ ਤੇ ਚਰਚਾ ਹੋਈ ਉੱਥੇ ਹੀ ਕੇਂਦਰ ਸਰਕਾਰ ਵੱਲੋਂ ਭਾਰਤੀ ਫ਼ੌਜ ਵਿੱਚ ਨੌਜਵਾਨਾਂ ਦੀ ਬਹੁਤ ਹੀ ਘੱਟ ਸਮੇਂ ਲਈ ਲਾਗੂ ਕੀਤੀ ਜਾ ਰਹੀ ਅਗਨੀਪਥ ਯੋਜਨਾ ਦਾ ਭਾਰੀ ਵਿਰੋਧ ਕੀਤਾ ਗਿਆ l ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਜੋਕਿ ਨਿੱਜੀਕਰਨ ਦੀ ਨੀਤੀ ਉੱਤੇ ਤੁਰੀ ਪਈ ਹੈ ਅਤੇ ਨਿੱਤ ਰੋਜ਼ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਉੱਥੇ ਹੀ ਭਾਰਤੀ ਫ਼ੌਜ ਦਾ ਵੀ ਇਸ ਯੋਜਨਾ ਨਾਲ ਨਿੱਜੀਕਰਨ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ l ਉਹਨਾਂ ਕਿਹਾ ਕਿ ਭਾਰਤੀ ਫ਼ੌਜ ਵਿੱਚ ਸ਼ਾਮਲ ਹੋਣਾ ਹਰੇਕ ਨੌਜਵਾਨ ਦਾ ਸੁਪਨਾ ਹੁੰਦਾ ਹੈ, ਅਗਨੀਪਥ ਯੋਜਨਾ ਨਾਲ ਨੌਜਵਾਨਾਂ ਦਾ ਭਵਿੱਖ ਅਸੁਰੱਖਿਅਤ ਹੋਵੇਗਾ ਅਤੇ ਸੇਵਾ ਕਾਲ ਤੋਂ ਬਾਅਦ ਉਹਨਾਂ ਨੂੰ ਦਰ-ਦਰ ਧੱਕੇ ਖਾਣ ਲਈ ਮਜਬੂਰ ਹੋਣਾ ਪਵੇਗਾl

Advertisements

ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਅਤੇ ਸੀਨਿਅਰ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਨੇ ਦੱਸਿਆ ਕਿ ਭਾਰਤੀ ਰੱਖਿਆ ਫ਼ੌਜ ਜੋਕਿ ਇੱਕ-ਮਾਤਰ ਪੁਰਾਣੀ ਪੈੱਨਸ਼ਨ ਦੇਣ ਦਾ ਅਦਾਰਾ ਹੈ, ਉਸ ਵਿੱਚ ਅਗਨੀਪਥ ਵਰਗੀ ਯੋਜਨਾ ਲਾਗੂ ਕਰਕੇ ਫ਼ੌਜ ਵਿੱਚ ਵੀ ਪੈਨਸ਼ਨ ਯੋਜਨਾ ਦਾ ਭੋਗ ਪਾਉਣ ਦੀ ਤਿਆਰੀ ਹੈ l ਸਰਕਾਰਾਂ ਨੂੰ ਅਜਿਹੀਆਂ ਸਕੀਮਾਂ ਦੀ ਜਗ੍ਹਾ ਪੱਕੇ ਰੁਜ਼ਗਾਰ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ l ਜ਼ਿਲ੍ਹਾ ਜੁਆਇੰਟ ਸਕੱਤਰ ਵਿਕਾਸ ਸ਼ਰਮਾ ਅਤੇ ਜੱਥੇਬੰਧਕ ਸਕੱਤਰ ਹਰਵਿੰਦਰ ਸਿੰਘ ਨੇ ਕਿਹਾ ਕਿ ਇਸ ਯੋਜਨਾ ਨਾਲ ਫ਼ੌਜ ਵਿੱਚ ਸਥਾਈ ਭਰਤੀ ਨਾ ਹੋਣ ਕਾਰਨ ਨੌਜਵਾਨਾਂ ਵਿੱਚ ਫ਼ੌਜ ਵਿੱਚ ਭਰਤੀ ਹੋਣ ਦਾ ਚਲਨ ਵੀ ਘਟੇਗਾ,ਜਿਸ ਨਾਲ ਫ਼ੌਜ ਦੇ ਮਨੋਬਲ ਤੇ ਵੀ ਪ੍ਰਭਾਵ ਪਵੇਗਾ l

ਇਸ ਅਵਸਰ ਤੇ ਅਧਿਆਪਕ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਇਸ ਯੋਜਨਾ ਦਾ ਨੌਜਵਾਨਾਂ ਵੱਲੋਂ ਵਿਰੋਧ ਅਤੇ ਇਸ ਯੋਜਨਾ ਦੇ ਮਾਰੂ ਪ੍ਰਭਾਵ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਇਸ ਯੋਜਨਾ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਵਾਪਸ ਲੈ ਲੈਣਾ ਚਾਹੀਦਾ ਹੈ lਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਲੈਕਚਰ ਅਮਰ ਸਿੰਘ,ਪ੍ਰਚਾਰ ਸਕੱਤਰ ਅਰਵਿੰਦਰ ਸਿੰਘ ਮਾਹਿਲਪੁਰ ,ਪ੍ਰਿੰਸੀਪਲ ਹਰਜੀਤ ਸਿੰਘ ਖਜ਼ਾਨਚੀ,ਹੈੱਡਮਾਸਟਰ ਸੰਦੀਪ ਸਿੰਘ ,ਬਲਜੀਤ ਕੌਸ਼ਲ,ਨਰੇਸ਼ ਕੁਮਾਰ ਗੜ੍ਹਸ਼ੰਕਰ, ਮੁੱਖ-ਸਲਾਹਕਾਰ ਸੁਨੀਲ ਕੁਮਾਰ ਸ਼ਰਮਾ,ਮੀਤ ਪ੍ਰਧਾਨ ਸੰਜੀਵ ਧੂਤ, ਸਚਿਨ ਕੁਮਾਰ ਜੁਆਇੰਟ ਸਕੱਤਰ,ਸ਼ਾਮ ਸੁੰਦਰ ਕਪੂਰ,ਨਰਿੰਦਰ ਅਜਨੋਹਾ,ਕੇਸ਼ਵ ਦਾਸ ਖੇਪੜ,ਸਤਵਿੰਦਰ ਮਾਹਿਲਪੁਰ, ਰਾਜ ਕੁਮਾਰ, ਸੰਦੀਪ ਸ਼ਰਮਾ ਬਾਗਪੁਰ, ਰਣਵੀਰ ਸਿੰਘ ,ਅਨੁਪਮ ਰਤਨ, ਸਰਬਜੀਤ ਟਾਂਡਾ, ਨਰਿੰਦਰ ਮੰਗਲ, ਰਾਜੇਸ਼ ਅਰੋਡ਼ਾ,ਮਨਜੀਤ ਸਿੰਘ ਮੁਕੇਰੀਆਂ, ਪ੍ਰਿੰਸੀਪਲ ਬਲਵੀਰ ਸਿੰਘ, ਸ਼ਸ਼ੀਕਾਂਤ ਤਲਵਾੜਾ, ਕਮਲਦੀਪ ਸਿੰਘ ਭੂੰਗਾ, ਲੈਕਚਰਾਰ ਸੰਜੀਵ ਕੁਮਾਰ,ਬਲਜੀਤ ਕੋੌਸ਼ਲ, ਪਵਨ ਗੋਇਲ, ਅਸ਼ੋਕ ਕੁਮਾਰ ਬੁਲੋਵਾਲ, ਮਨੋਜ ਰਤਨ, ਜਸਵਿੰਦਰ ਬੁਲੋਵਾਲ, ਜਰਨੈਲ ਸਿੰਘ , ਮਨਵੀਰ ਸਿੰਘ , ਅਮਨਦੀਪ ਸਿੰਘ , ਲੈਕਚਰਾਰ ਹਰਜੀਤ ਸਿੰਘ , ਲੈਕਚਰਾਰ ਸਵਰਨ ਸਿੰਘ ,ਜਸਵੰਤ ਮੁਕੇਰੀਆਂ, ਪਰਸਰਾਮ, ਨਰੇਸ਼ ਕੁਮਾਰ ਮੇਧਾ ,ਅਮਰਜੀਤ ਹਾਜੀਪੁਰ,ਵਿਕਾਸ ਅਰੋੜਾ, ਗੁਰਵਿੰਦਰ ਸਿੰਘ, ਗੁਰਵਿੰਦਰ ਜੱਜ ਤੇ ਸੁਰਿੰਦਰ ਕੁਮਾਰ ਕਮਾਹੀ ਦੇਵੀ, ਧਰੁਵ ਰਾਜ, ਨਰੇਸ਼ ਕੁਮਾਰ ਹਾਜ਼ਰ ਸਨ l

LEAVE A REPLY

Please enter your comment!
Please enter your name here