ਪਾਵਰਕਾਮ ਸੀ.ਐੱਚ.ਬੀ ਅਤੇ ਡਬਲਿਊ ਠੇਕਾ ਕਾਮਿਆਂ ਦੀ ਜਥੇਬੰਦੀ ਨਾਲ ਬਿਜਲੀ ਮੰਤਰੀ ਦੀ ਹੋਈ ਮੀਟਿੰਗ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਚੱਲ ਰਹੇ ਮੰਗਾਂ ਨੂੰ ਲੈ ਕੇ ਸੰਘਰਸ਼ ਦੌਰਾਨ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਣ ਤੋਂ ਬਾਅਦ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ, ਦੀ ਪ੍ਰਧਾਨਗੀ ਹੇਠ 10 ਏ ਸੈਕਟਰ ਚੰਡੀਗੜ੍ਹ ਕੋਠੀ ਨੰਬਰ 33 ਵਿਖੇ ਮੀਟਿੰਗ ਹੋਈ । ਮੀਟਿੰਗ ਚ’ ਬਿਜਲੀ ਮੰਤਰੀ ਤੋਂ ਇਲਾਵਾ ਪ੍ਰਮੁੱਖ ਸਕੱਤਰ ਬਿਜਲੀ ਵਿਭਾਗ ਤੇਜਵੀਰ ਸਿੰਘ, ਚੇਅਰਮੈਨ ਬਲਦੇਵ ਸਿੰਘ ਸਰਾਂ, ਡਾਇਰੈਕਟਰ ਡੀ ਗਰੇਵਾਲ ਉੱਪ ਸਕੱਤਰ ਡਿਪਟੀ ਆਈ ਆਰ ਬਲਵਿੰਦਰ ਸਿੰਘ ਗੁਰਮ ਅਤੇ ਜਥੇਬੰਦੀ ਵਲੋਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਸਕੱਤਰ ਰਾਜੇਸ਼ ਕੁਮਾਰ, ਸੂਬਾ ਮੀਤ ਪ੍ਰਧਾਨ ਚੋਧਰ ਸਿੰਘ, ਸੂਬਾ ਪ੍ਰੈੱਸ ਸਕੱਤਰ ਇੰਦਰਪ੍ਰੀਤ ਸਿੰਘ ਸਿੰਘ, ਮੈਂਬਰ ਟੇਕ ਚੰਦ ਅਤੇ ਕਰੰਟ ਦੋਰਾਨ ਮੋਤ ਦੇ ਮੂੰਹ ਪਏ ਕਾਮਿਆਂ ਦੇ ਪਰਿਵਾਰਕ ਮੈੰਬਰ ਕਵਿਤਾ ਮਹਿਤਾ, ਰਿਨੂੰ ਬਰਮਾ ਵਿਸ਼ੇਸ਼ ਤੋਰ ਤੇ ਮੀਟਿੰਗ ਚ’ ਸਾਮਿਲ ਹੋਏ।
ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਸਾਝੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਸਕੱਤਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਤੋਂ ਪਹਿਲਾਂ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਵਿਭਾਗ ਚ’ ਲੈ ਕੇ ਰੈਗੂਲਰ ਕਰਨ, ਤਨਖਾਹਾਂ ਚ’ ਵਾਧੇ ਕਰਨ, ਪੁਰਾਣਾ ਬਕਾਇਆ ਏਰੀਅਰ ਜਾਰੀ ਕਰਨ, ਛਾਟੀੰ ਕੀਤੇ ਕਾਮਿਆਂ ਨੂੰ ਮੁੜ ਨੋਕਰੀ ਤੇ ਰੱਖਣ, ਹਾਦਸਾਗ੍ਰਸਤ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਪੱਕੀ ਨੌਕਰੀ ਦਾ ਪ੍ਰਬੰਧ ਕਰਨ, 2011 ਤੋਂ ਲੈ ਕੇ 2021 ਤੱਕ ਠੇਕੇਦਾਰਾਂ ਕੰਪਨੀਆਂ ਨੇ ਏਰੀਅਲ ਬੋਨਸ ਈ.ਪੀ.ਐਫ 206 ਕਰੋੜ ਤੋ ਉਪਰ ਕੀਤੇ ਘਪਲੇ ਦਾ ਸਾਰਾ ਬਕਾਇਆ ਜਾਰੀ ਕਰਨ, ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ, ਸੀ ਐਚ ਬੀ ਅਤੇ ਡਬਲਿਊ ਕਾਮਿਆਂ ਨੂੰ ਤੇਲ ਭੱਤਾ ਬਰਾਬਰ ਕਰਨ ਤੇ ਤੇਲ ਦੇ ਮਹਿੰਗੇ ਭਾਅ ਮੁਤਾਬਕ ਤੇਲ ਭੱਤੇ ਚ ਵਾਧਾ ਕਰਨ, ਈ ਐਸ ਆਈ ਦੇ ਹਸਪਤਾਲਾਂ ਅਤੇ ਦਫਤਰਾਂ ਤੋਂ ਵਧੀਆ ਸਹੂਲਤ ਮੁਹੱਈਆ ਨਾ ਹੋਣ ਤੇ ਸਰਕਾਰ ਸਰਕਾਰੀ ਖ਼ਜ਼ਾਨੇ ਚੋਂ ਕਰੰਟ ਲੱਗਣ ਕਾਰਨ ਕਾਮੇ ਦਾ ਵਧੀਆ ਇਲਾਜ ਦਾ ਪ੍ਰਬੰਧ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਚਰਚਾ ਹੋਈ ।
ਚਰਚਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਪ੍ਰਮੁੱਖ ਸਕੱਤਰ ਬਿਜਲੀ ਵਿਭਾਗ ਤੇਜਬੀਰ ਸਿੰਘ ਚੇਅਰਮੈਨ ਬਲਦੇਵ ਸਿੰਘ ਸਰਾਂ ਡਾਇਰੈਕਟਰ ਡੀ ਵਲੋਂ ਭਰੋਸਾ ਦਿੰਦੇ ਹੋਏ ਆਊਟਸੋਰਸਿੰਗ ਤੇ ਲੱਗੇ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਪੱਕੇ ਕਰਨ ਲਈ ਪਾਲਿਸੀ ਲਿਆਉਣ ਤੇ ਰੈਗੂਲਰ ਕਰਨ ਬਾਰੇ ਕਿਹਾ ਗਿਆ ਅਤੇ ਛਾਂਟੀ ਕੀਤੇ ਗਏ ਕਾਮਿਆਂ ਨੂੰ ਮੁੜ ਨੌਕਰੀ ਤੇ ਬਹਾਲ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ, ਹਾਦਸਾਗ੍ਰਸਤ ਕਾਮਿਆਂ ਦੇ ਪਰਿਵਾਰਾਂ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ, ਦੋ ਸੌ ਛੇ ਕਰੋੜ ਤੋਂ ਉੱਪਰ ਕੀਤੇ ਘਪਲੇ ਤੇ ਪ੍ਰਮੁੱਖ ਸਕੱਤਰ ਬਿਜਲੀ ਵਿਭਾਗ ਰਾਹੀਂ ਕਮੇਟੀ ਦਾ ਗਠਨ ਕੀਤਾ ਅਤੇ ਈ.ਪੀ.ਐਫ ਈ.ਐਸ.ਆਈ ਚ ਹੋ ਰਹੇ ਘਪਲੇ ਦੀ ਜਾਂਚ ਕਰਨ ਅਤੇ ਈ.ਪੀ.ਐਫ ਅਤੇ ਈ.ਐਸ.ਆਈ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਬਾਰੇ ਕਿਹਾ ਗਿਆ, ਬਿਜਲੀ ਮੰਤਰੀ ਵੱਲੋਂ ਘੱਟੋ ਘੱਟ ਉਜਰਤਾਂ ਦੇ ਨਿਯਮ ਨੂੰ ਲਾਗੂ ਕਰਦੇ ਹੋਏ 2020 ਦਾ ਏਰੀਅਰ ਬਕਾਇਆ 31 ਜੁਲਾਈ 2022 ਤੱਕ ਕਾਮਿਆਂ ਦੇ ਖਾਤਿਆਂ ਚ’ ਪਾਉਣ ਦਾ ਭਰੋਸਾ ਦਿੱਤਾ ਤੇ ਜੂਨ ਮਹੀਨੇ ਪੂਰੀ ਸੈਲਰੀ ਮਿਲਣ ਦਾ ਭਰੋਸਾ ਦਿੱਤਾ, ਤਨਖਾਹ ਵਾਧੇ ਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਅਤੇ ਸਿੱਧਾ ਠੇਕੇ ਤੇ ਸੀ ਐੱਚ ਬੀ ਕਾਮਿਆਂ ਨੂੰ ਰੱਖਣ ਦਾ ਤੇ ਡਬਲਿਊ ਕਾਮਿਆਂ ਨੂੰ ਤੇਲ ਭੱਤਾ ਦੇਣ ਦਾ ਵੀ ਵਿਚਾਰਨ ਦਾ ਫ਼ੈਸਲਾ ਕੀਤਾ ਅਤੇ 15 ਜੁਲਾਈ ਤੋਂ ਬਾਅਦ ਦੁਆਰਾ ਮੀਟਿੰਗ ਕਰਨ ਦਾ ਬਿਜਲੀ ਮੰਤਰੀ ਵੱਲੋਂ ਭਰੋਸਾ ਦਿਵਾਇਆ ਗਿਆ ਅਤੇ ਸੀ ਐਚ ਬੀ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਸੀ ਐਚਬੀ ਤੇ ਡਬਲਿਊ ਕਾਮਿਆਂ ਨੂੰ ਵਿਭਾਗ ਚ ਰੈਗੂਲਰ ਕਰਵਾਉਣ ਤੇ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਜੇਕਰ ਸਰਕਾਰ ਸਹਾਇਕ ਲਾਈਨਮੈਨਾਂ ਦੀ ਭਰਤੀ ਕਰਦੀ ਹੈ ਤਾਂ ਤੁਰੰਤ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ।

Advertisements

LEAVE A REPLY

Please enter your comment!
Please enter your name here