ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਸਦਕਾ ਪੂਰੀ ਦੁਨੀਆ ਨੇ ਯੋਗ ਦੀ ਮਹੱਤਤਾ ਨੂੰ ਸਵੀਕਾਰਿਆ: ਰਾਜੇਸ਼ ਪਾਸੀ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਗੋਬਿੰਦ ਗੌਧਾਮ ਗਊਸ਼ਾਲਾ ਵਿਖੇ ਭਾਜਪਾ ਵਰਕਰਾਂ ਨੇ ਮੰਡਲ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਯੋਗ ਅਭਿਆਸ ਕਰਕੇ ਯੋਗ ਦਿਵਸ ਮਨਾਇਆ ਗਿਆ।ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਪਰਸ਼ੋਤਮ ਪਾਸੀ,ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ ਤੇ ਮੈਡੀਕਲ ਸੈੱਲ ਦੇ ਸੂਬਾ ਕਨਵੀਨਰ ਡਾ.ਰਣਵੀਰ ਕੌਸ਼ਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਇਸ ਪ੍ਰੋਗਰਾਮ ਵਿੱਚ ਭਾਜਪਾ ਐਸ.ਸੀ ਮੋਰਚਾ ਦੇ ਨਿਰਮਲ ਸਿੰਘ ਨਾਹਰ ਵੱਲੋਂ ਸਿਖਲਾਈ ਦਿੱਤੀ ਗਈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਸਦਕਾ ਪੂਰੀ ਦੁਨੀਆ ਨੇ ਯੋਗ ਦੀ ਮਹੱਤਤਾ ਨੂੰ ਸਵੀਕਾਰਿਆ ਅਤੇ ਅਪਣਾਇਆ ਹੈ ਅਤੇ ਇਸ ਨੂੰ ਪੂਰੀ ਦੁਨੀਆ ਵਿੱਚ ਅਪਣਾਇਆ ਜਾ ਰਿਹਾ ਹੈ।ਸਾਨੂੰ ਸਾਰੀਆਂ ਨੂੰ ਯੋਗ ਨੂੰ ਅਪਣਾ ਕੇ ਸਿਹਤਮੰਦ ਰਹਿਣ ਦਾ ਪ੍ਰਣ ਲੈਕੇ ਇੱਕ ਸਿਹਤਮੰਦ ਭਾਰਤ ਦਾ ਨਿਰਮਾਣ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਯੋਗ ਸਰੀਰ ਦੇ ਨਾਲ-ਨਾਲ ਮਨ,ਬੁੱਧੀ ਅਤੇ ਇੰਦਰੀਆਂ ਨੂੰ ਸ਼ੁੱਧ ਕਰਦਾ ਹੈ।

Advertisements

ਯੋਗ ਦਾ ਸਿੱਧਾ ਅਤੇ ਸਰਲ ਅਰਥ ਜੋੜਨਾ ਹੈ।ਪਾਸੀ ਨੇ ਕਿਹਾ ਕਿ ਯੋਗਾ ਦੀ ਸ਼ੁਰੂਆਤ ਮਹਾਯੋਗੀ ਦੇਵਾਧੀ ਦੇਵ ਮਹਾਦੇਵ ਨੇ ਕੀਤੀ ਸੀ।ਪਾਸੀ ਨੇ ਕਿਹਾ ਕਿ ਇਸ ਯੋਗਾ ਦਾ ਪ੍ਰਚਾਰ ਰਿਸ਼ੀ ਮਹਾਪੁਰਖਾਂ ਨੇ ਕੀਤਾ।ਪਾਸੀ ਨੇ ਕਿਹਾ ਕਿ ਇਸ ਰਿਸ਼ੀ-ਮੁਨੀਆਂ ਵਲੋਂ ਇਸ ਯੋਗਾ ਦਾ ਪ੍ਰਚਾਰ ਹੋਇਆ।ਮਹਾਰਿਸ਼ੀ ਪਤੰਜਲੀ ਨੇ ਯੋਗਾ ਦੀ ਕਦਰ ਕੀਤੀ ‘ਤੇ ਸਹਜ ਤੇ ਸਰਲਤਾ ਨਾਲ ਯੋਗ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲਿਜਾਉਣ ਲਈ 21 ਜੂਨ ਨੂੰ ਯੋਗ ਦਿਵਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਮਿਕਾ ਨਿਭਾਈ।ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਚੇਤਨ ਸੂਰੀ ਨੇ ਯੋਗਾ ਦਿਵਸ ਪਰੋਗਰਾਮ ਨੂੰ ਸਫਲ ਬਣਾਉਣ ਲਈ ਭਾਜਪਾ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੰਘ ਦੇ ਸੀਨੀਅਰ ਆਗੂ ਅਸ਼ੋਕ ਗੁਪਤਾ, ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਯਗਦੱਤ ਐਰੀ,ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ,ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ, ਮਹਿਲਾ ਮੋਰਚਾ ਪ੍ਰਧਾਨ ਰੀਆ ਮਹਾਜਨ, ਅਸ਼ਵਨੀ ਭੋਲਾ, ਮੰਡਲ ਉਪ ਪ੍ਰਧਾਨ ਰਾਜੇਸ਼ ਬੱਗਾ, ਮੰਡਲ ਉਪ ਪ੍ਰਧਾਨ ਧਰਮਬੀਰ ਬੌਬੀ, ਕੁਮਾਰ ਗੌਰਵ ਮਹਾਜਨ, ਵਿਸ਼ਾਲ ਸੋਂਧੀ, ਰਵਿੰਦਰ ਸ਼ਰਮਾ, ਇੰਦਰਜੀਤ ਪਸਰੀਚਾ, ਅਸ਼ਵਨੀ ਤੁਲੀ, ਸੁਸ਼ੀਲ ਭੱਲਾ, ਸੰਦੀਪ ਵਾਲੀਆ, ਕਮਲਜੀਤ ਪ੍ਰਭਾਕਰ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here