ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਪਠਾਨਕੋਟ, (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਡਾ. ਨਰੇਸ ਮਾਹੀ ਆਯੂਰਵੈਦਿਕ ਯੂਨਾਨੀ ਅਫਸ਼ਰ ਪਠਾਨਕੋਟ ਦੀ ਪ੍ਰਧਾਨਗੀ ਵਿੰਚ ਮਨਾਇਆ ਗਿਆ। 8ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੋਕੇ ਤੇ ਆਯੋਜਿਤ ਜਿਲ੍ਹਾ ਪੱਧਰੀ ਪ੍ਰੋਗਰਾਮ ਤੇ ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ ਜਰਨਲ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਦੀਪਕ ਰੋਸ਼ਨ ਕਰਕੇ ਯੋਗ ਦਿਵਸ ਦਾ ਆਰੰਭ ਕੀਤਾ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ,  ਡਾ. ਨਰੇਸ ਮਾਹੀ ਜਿਲ੍ਹਾ ਆਯੂਰਵੈਦਿਕ ਅਤੇ ਯੁਨਾਨੀ ਅਫਸ਼ਰ ਪਠਾਨਕੋਟ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਰਾਜੇਸਵਰ ਸਲਾਰੀਆ, ਡਾ. ਵਿਪਨ ਸਿੰਘ, ਡਾ. ਜਤਿੰਦਰ ਸਿੰਘ, ਡਾ. ਕੁਲਦੀਪ ਕੌਰ, ਡਾ. ਰਿਤੂ ਨਾਰੰਗ, ਡਾ. ਨਮਿਤਾ ਸਲਾਰੀਆ, ਡਾ. ਪਿ੍ਰੰਸੀ ਲਹੋਰੀਆ ਆਦਿ ਹਾਜ਼ਰ ਸਨ।

Advertisements

ਇਸ ਮੋਕੇ ਤੇ ਸੰਬੋਧਤ ਕਰਦਿਆਂ ਡਾ. ਨਰੇਸ ਮਾਹੀ ਜਿਲ੍ਹਾ ਆਯੂਰਵੈਦਿਕ ਅਤੇ ਯੁਨਾਨੀ ਅਫਸ਼ਰ ਪਠਾਨਕੋਟ ਨੇ ਕਿਹਾ ਕਿ ਭਾਵੇ ਅਸੀਂ ਸਾਰਾ ਦਿਨ ਕੰਮਕਾਜ ਕਰਦੇ ਹਾਂ ਉਹ ਕੇਵਲ ਸਰੀਰਿਕ ਕਾਰਜ ਹੁੰਦਾ ਹੈ ਪਰ ਸਰੀਰ ਨੂੰ ਸਵੱਸਥ ਅਤੇ ਤੰਦਰੁਸਤ ਰੱਖਣ ਦੇ ਲਈ ਸਾਨੂੰ ਮਾਨਸਿਕ ਤੋਰ ਤੇ ਵੀ ਤੰਦਰੁਸਤ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪ੍ਰਾਣਾਯਾਂਮ ਅਤੇ ਯੋਗ  ਸਾਨੂੰ ਮਾਨਸਿਕ ਤੋਰ ਤੇ ਵੀ ਤੰਦਰੁਸਤ ਰੱਖਦਾ ਹੈ, ਯੋਗ ਅਤੇ ਰੋਜਾਨਾ ਦੀ ਕਸਰਤ ਨੂੰ ਨਜਰ ਅੰਦਾਜ ਕਰਨ ਕਾਰਨ ਹੀ ਬੀਮਾਰੀਆਂ ਵਿੱਚ ਵਾਧਾ ਹੋਇਆ ਹੈ ਅਤੇ ਅਜਿਹੀਆਂ ਬੀਮਾਰੀਆਂ ਸਾਹਮਣੇ ਆਈਆ ਹਨ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾ ਕਿਹਾ ਕਿ ਮੇਰੀ ਸਾਰੇ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਹੈ ਕਿ ਬੀਮਾਰੀਆਂ ਨਾਲ ਲੜਨ ਦੇ ਲਈ ਆਪਣੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਓ ਤਾਂ ਹੀ ਅਸੀਂ ਬੀਮਾਰੀਆਂ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਸਰੀਰਿਕ ਰੋਗ ਪ੍ਰਤੀਰੋਧਕ ਸਮਰੱਥਾਂ ਨੂੰ ਵਧਾਉਂਣ ਦੇ ਲਈ ਸਾਨੂੰ ਸਾਰਿਆਂ ਨੂੰ ਯੋਗ ਦੇ ਨਾਲ ਜੁੜਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੋਜਾਨਾਂ ਦੀ ਜਿੰਦਗੀ ਵਿੱਚ ਸਵੇਰ ਦਾ ਸਮਾਂ ਯੋਗ ਲਈ ਜਰੂਰ ਕੱਢਣਾ ਚਾਹੀਦਾ ਹੈ, ਯੋਗ ਕਰਨ ਨਾਲ ਸਰੀਰ ਪੂਰੀ ਤਰ੍ਹਾਂ ਨਾਲ ਤੰਦਰੁਸਤ ਰਹਿੰਦਾ ਹੈ, ਵਿਅਕਤੀ ਅੰਦਰ ਸਾਕਾਰਤਮਕ ਸੌਚ ਦਾ ਸੰਚਾਰ ਹੁੰਦਾ ਹੈ ਅਤੇ ਵਿਅਕਤੀ ਮਾਨਸਿਕ ਤੋਰ ਤੇ ਵੀ ਪੂਰੀ ਤਰ੍ਹਾਂ ਨਾਲ ਤੰਦਰੁਸਤ ਰਹਿੰਦਾ ਹੈ।

ਅੱਜ ਦੇ ਪ੍ਰ੍ਰੋਗਰਾਮ ਦੋਰਾਨ ਅੰਤ ਵਿੱਚ 8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੋਕੇ ਤੇ ਜਿਲ੍ਹਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਵਧੀਆ ਸੇਵਾਵਾਂ ਨਿਭਾਉਂਣ ਵਾਲੇ ਆਯੁਰਵੈਦਿਕ ਡਾਕਟਰਾਂ ਨੂੰ ਵੀ ਵਿਸ਼ੇਸ ਤੋਰ ਤੇ ਸਨਮਾਨਤ ਕੀਤਾ ਗਿਆ। 

LEAVE A REPLY

Please enter your comment!
Please enter your name here