ਐਸਐਚਓ ਨੇ ਦਲਿਤ ਨੌਜ਼ਵਾਨ ਦੀ ਨਹੀਂ ਸੁਣੀ ਗੁਹਾਰ, ਫਿਰ ਦੂਜੀ ਧਿਰ ਨੇ ਪੈਟਰੋਲ ਪਾ ਕੇ ਕੀਤੀ ਸੀ ਹੱਤਿਆਂ, ਸਾਂਪਲਾ ਦੇ ਅੱਗੇ ਉਠਾਇਆ ਮਾਮਲਾ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਵਿਜੈ ਸਾਂਪਲਾ ਚੈਅਰਮੈਨ ਰਾਸ਼ਟਰੀ ਸਮਾਜਿਕ ਨਿਆਂ ਅਧਿਕਾਰਿਤ ਅਤੇ ਅਨੂਸੂਚਿਤ ਜਾਤੀ ਆਯੋਗ ਰਾਜ ਮੰਤਰੀ (ਭਾਰਤ ਸਰਕਾਰ) ਦੇ ਨਾਲ ਕਪੂਰਥਲਾ ਦੇ ਸਮਾਜਸੇਵੀ ਪਿਆਰਾ ਲਾਲ ਵਲੋਂ ਮੁਲਾਕਾਤ ਕੀਤੀ ਗਈ । ਜਿਸ ਵਿੱਚ ਮਾਨਯੋਗ ਚੈਅਰਮੈਨ ਸਾਂਪਲਾ ਨਾਲ ਘੱਟ ਗਿਣਤੀ ਖਾਸ ਕਰਕੇ ਦਲਿਤ ਸਮਾਜ ਭਾਈਚਾਰੇ ਨਾਲ ਨਿਆਂ ਪ੍ਰਣਾਲੀ ਵਿਚ ਦੂਰ-ਵਿਹਾਰ ਅਤੇ ਉਹਨਾਂ ਦੇ ਮਾਨਵ ਅਧਿਕਾਰਾ ਨੂੰ ਦਬਾਇਆ ਅਤੇ ਕੁਚਲਿਆ ਜਾ ਰਿਹਾ ਹੈ ਦੇ ਮਸਲੇ ਤੇ ਸਮਾਜਸੇਵੀ ਪਿਆਰਾ ਲਾਲ ਨੇ ਵਿਚਾਰ ਚਰਚਾ ਕੀਤੀ । ਸਮਾਜਸੇਵੀ ਪਿਆਰਾ ਲਾਲ ਨੇ ਕੁਝ ਮਸਲਿਆਂ ਤੇ ਗੱਲਬਾਤ ਕਰਦਿਆਂ ਕਿਹਾ ਕਿ ਕਪੂਰਥਲਾ ਵਿਚ ਇਕ ਦਲਿਤ ਪਰਿਵਾਰ ਦੇ ਰਵੀ ਗਿੱਲ ਨਾਮ ਦੇ ਲੜਕੇ ਦੀ ਇਕ ਕੁਰੱਪਟ ਐਸਐਚਓ ਵੱਲੋਂ ਦੁਸਰੀ ਧਿਰ ਪਾਸੋ ਰਿਸ਼ਵਤ ਖਾ ਕੇ ਉਸ ਦੀ ਸ਼ਕਾਇਤ ਤੇ ਕੋਈ ਕਾਰਵਾਈ ਨਾ ਕਰਨ ਕਰਕੇ ਉਸ ਐਸਐਚਓ ਵਲੋਂ ਰਵੀ ਗਿੱਲ ਨੂੰ ਭੱਦੀ ਸ਼ਬਦਾਵਲੀ ਅਤੇ ਦੁਰਵਿਹਾਰ ਕਰਨ ਤੋਂ ਦੁਖੀ ਹੋ ਕੇ ਉਸ ਨੇ ਥਾਣਾ ਸਿਟੀ ਅੰਦਰ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਗਿਆ ।

Advertisements

ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਹਸਪਤਾਲ ਠੀਕ ਹੋਣ ਤੋਂ ਬਾਅਦ ਉਹ ਦੁਬਾਰਾ ਅਪਨੀ ਫਰਿਆਦ ਦੇ ਲੇ ਕੇ ਜਾਂਦੇ ਨੂੰ ਉਸ ਦੀ ਪਤਨੀ ਕਾਜਲ ਦੇ ਬਿਆਨਾਂ ਮੁਤਾਬਿਕ ਦੂਸਰੀ ਧਿਰ ਨੇ ਰਵੀ ਗਿੱਲ ਦੇ ਪੈਟਰੋਲ ਪਾ ਕਿ ਅੱਗ ਲਾ ਦਿੱਤੀ ਗਈ। ਜਿਸਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਇਸ ਤਰ੍ਹਾਂ ਉਕਤ ਕਰ੍ਪਟ ਐਸਐਚਓ ਜੇਕਰ ਉਸ ਦੀ ਸ਼ਕਾਇਤ ਨੂੰ ਗੰਭੀਰਤਾ ਨਾਲ ਲੈ ਕੇ ਦੁਜੀ ਧਿਰ ਤੇ ਸਮੇਂ ਸਿਰ ਕਾਰਵਾਈ ਕਰਦਾ ਤਾਂ ਉਸ ਗਰੀਬ ਦੀ ਜਾਨ ਬਚਾਈ ਜਾ ਸਕਦੀ ਸੀ ਰਵੀ ਗਿੱਲ ਦੀ ਮੋਤ ਦਾ ਅਸਲ ਦੋਸ਼ੀ ਉਕਤ ਐਸ ਐਚ ਓ ਹੈ ਐਸ ਐਚ ਓ ਵਲੋਂ ਉਸ ਦੀ ਸ਼ਕਾਇਤ ਤੇ ਸੁਨਵਾਈ ਨਾ ਹੋਣ ਕਰਕੇ ਇਹ ਨੌਬਤ ਆਈ ਕਿਉਂਕਿ ਰਵੀ ਗਿੱਲ ਨੇ ਮਰਨ ਤੋਂ ਪਹਿਲਾਂ ਇਕ ਪਤਰਕਾਰ ਦੇ ਪੂਛਣ ਤੇ ਦੱਸਿਆ ਸੀ ਕਿ ਉਸਦੀ ਸ਼ਿਕਾਇਤ ਤੇ ਐਸਐਚਓ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਇਹ ਨੋਬਤ ਆਈ ਹੈ ਪਰ ਮੋਕੇ ਤੇ ਅਫਸਰ ਜੋ ਨਾਨ ਸ਼ਡੀਉਲਡ ਕਾਸਟ ਸਨ ਐਸ ਐਚ ਓ ਦਾ ਬਚਾ ਕਰਦੇ ਹੋਏ ਰਵੀ ਗਿੱਲ ਦਾ ਮਰਦੇ ਸਮੇਂ ਦਾ ਬਿਆਨ ਰਿਕਾਰਡ ਨਹੀਂ ਕੀਤਾ ਗਿਆ ।

ਇਸ ਤਰ੍ਹਾਂ ਇਕ ਦਲਿਤ ਪਰਿਵਾਰ ਨਾਲ ਧੱਕਾ ਹੋਇਆ ਹੈ, ਜਿਸ ਬਾਰੇ ਚੈਅਰਮੈਨ ਸਾਹਿਬ ਜੀ ਨੇ ਕਿਹਾ ਕਿ ਇਸ ਸਬੰਧੀ ਜੇਕਰ ਮੇਰੇ ਕੋਲ ਸ਼ਿਕਾਇਤ ਮਿਲਣ ਤੇ ਜ਼ਰੂਰ ਸਖ਼ਤ ਕਾਰਵਾਈ ਕੀਤੀ ਜਾਵੇਗੀ । ਸਾਪਲਾ ਜੀ ਨਾਲ ਗਲ ਬਾਤ ਦੌਰਾਨ ਅਗਨੀ ਪੱਥ ਯੋਜਨਾ ਉਪਰ ਦੇਸ਼ ਵਿਚ ਉਠੇ ਬਵਾਲ ਬਾਰੇ ਗਲ ਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਲੋਕਾਂ ਦੇ ਸਮਝਣ ਦੀ ਲੋੜ ਹੈ ਇਹ ਯੋਜਨਾ ਦੇਸ਼ ਦੀ ਸੁਰੱਖਿਆ ਏਜੰਸੀਆਂ ਦੁਆਰਾ ਬਣਾਈ ਗਈ ਹੈ ।

ਜਿਸ ਵਿੱਚ ਨੋਜੁਆਨਾਂ ਨੂੰ ਰੋਜ਼ਗਾਰ ਦੇ ਨਾਲ ਨਾਲ ਇਸ ਕਾਬਿਲ ਬਣਾਇਆ ਜਾਵੇਗਾ ਕਿ ਜੇਕਰ ਉਹ 4 ਸਾਲ ਵਿੱਚ ਡਿਸਪਲਨ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਨਿਭਾਉਂਦਾ ਲਗੇ ਤਾਂ ਉਸ ਨੂੰ ਉਥੇ ਹੀ ਐਡਜਸਟ ਕੀਤਾ ਜਾਵੇਗਾ ਨਹੀਂ ਤਾਂ ਉਹ ਆ ਕੇ ਹੋਰ ਕਿਸੇ ਮਹਿਕਮੇ ਵਿੱਚ ਨੋਕਰੀ ਕਰ ਸਕਦਾ ਹੈ ਜਿਥੇ ਇਹਨਾਂ ਨੂੰ 10%ਕੋਟੇ ਵਿਚ ਇਹਨਾਂ ਦੀ ਯੋਗਤਾ ਅਨੁਸਾਰ ਨੋਕਰੀ ਮਿਲੇਗੀ ਵਿਰੋਧੀ ਪਾਰਟੀਆਂ ਅਤੇ ਬਾਹਰੀ ਤਾਕਤਾਂ ਦੇਸ਼ ਦੀ ਤਰੱਕੀ ਅਤੇ ਵਿਕਾਸ ਨੂੰ ਦੇਖ਼ ਕੇ ਬਰਦਾਸ਼ਤ ਨਹੀਂ ਕਰਦੀਆਂ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਦੇਸ਼ ਨੂੰ ਬਚਾ ਸਕਦਾਂ ਹੈ ਤਾਂ ਉਹ ਕੈਵਲ ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਹੈ ਜਿਹਨਾਂ ਨੇ ਹਾਲ ਹੀ ਵਿਚ ਅਰਬ ਦੇਸ਼ਾਂ ਵਿਚ ਭਾਰਤ ਦੇ ਵਿਰੁਧ ਉਠਣ ਵਾਲੀ ਆਵਾਜ਼ ਨੂੰ ਕਿਵੇਂ ਦਬਾਇਆ ਹੈ ਅਜ ਸਾਰਾ ਵਰਡ ਮੋਦੀ ਜੀ ਦੇ ਅੱਗੇ ਨਤਮਸਤਕ ਹੈ ਆਉਣ ਵਾਲੇ ਸਮੇਂ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਜੀ ਦੇ ਵਿਕਾਸ ਕੰਮਾਂ ਨੂੰ ਦੇਖ਼ ਕੇ ਦੁਸਰੀਆਂ ਪਾਰਟੀਆਂ ਨੂੰ ਛੱਡ ਕੇ ਬੀ ਜੇ ਪੀ ਵਿੱਚ ਸ਼ਾਮਲ ਹੋ ਰਹੇ ਹਨ ਕਿਉਂਕਿ ਪਿਛਲੇ 75 ਸਾਲਾਂ ਵਿਚ ਦੇਸ਼ ਤੇ ਰਾਜ਼ ਕਰਨ ਵਾਲੀਆਂ ਸਰਕਾਰਾਂ ਨੇ ਅਪਨੀਆਂ ਗ਼ਲਤ ਨੀਤੀਆਂ ਅਤੇ ਦੇਸ਼ ਨੂੰ ਲੁਟਣ ਤੋਂ ਇਲਾਵਾ ਕੁਝ ਨਹੀਂ ਕੀਤਾ ਔਰ ਦੇਸ਼ ਨੂੰ 100 ਸਾਲ ਪਿਛੋਂ ਸ਼ੂਟ ਦਿੱਤਾ ਸੀ ਦੈਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 8ਸਾਲਾ ਵਿਚ ਦੇਸ਼ ਨੂੰ ਮੂੜ ਪਟੜੀ ਤੇ ਲੈ ਆਦਾ ਹੈ ਵਿਰੋਧੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਦੇਸ਼ ਦਾ ਵਿਕਾਸ ਹੋਵੇ ਅਜ ਦਾ ਯੂਥ ਇਹਨਾਂ ਫਿਰਕੂ ਕਟੜਵਾਦੀਆ ਦੇ ਬੇਹਕਾਵੇ ਵਿਚ ਆਕੇ ਤੋੜ ਭੰਨ ਆਗਜ਼ਨੀ ਅਤੇ ਦੰਗੇ ਵਰਗੀਆਂ ਕਾਰਵਾਈਆਂ ਕਰਕੇ ਯੂਥ ਦਾ ਭਵਿੱਖ ਅਤੇ ਲੋਕਾਂ ਦੀ ਸ਼ਾਂਤੀ ਭੰਗ ਕਰ ਰਹੇ ਹਨ ਦੰਗਾਕਾਰੀਆ ਵਲੋਂ ਭੰਨ ਤੋੜ ਅੱਗਜ਼ਨੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਜੋ ਨੇਸ਼ਨ ਦਾ ਨਕਸਾਨ ਹੁੰਦਾ ਹੈ ਉਸ ਦੀ ਭਰਪਾਈ ਸਾਡੇ ਅਤੇ ਸਾਡੀ ਜਨਤਾ ਉਪਰ ਬੌਝ ਬਣਦਾ ਹੈ ਬਾਹਰੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਭਾਰਤ ਦੇਸ਼ ਤਰੱਕੀ ਕਰੇ ਇਹ ਸਾਨੂ ਲੋਕਾ ਨੂੰ ਸਮਝਣਾਂ ਹੋਵੇਗਾ ਅਤੇ ਅਜ ਕਲ ਦੇ ਯੂਥ ਨੂੰ ਸਮਝਾਉਣ ਦੀ ਲੋੜ ਹੈ ।

LEAVE A REPLY

Please enter your comment!
Please enter your name here