ਜਲੰਧਰ ਵਿੱਚ ਲੁਟੇਰਿਆਂ ਨੇ ਪਿਸਤੌਲ ਦੀ ਨੌਕ ਤੇ ਕਾਰ ਸਵਾਰ ਪਰਿਵਾਰ ਕੋਲੋ ਗਹਿਣੇ ਅਤੇ ਨਕਦੀ ਲੁੱਟੀ, ਜਾਂਚ ਸ਼ੁਰੂ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਮਾਰਗ ‘ਤੇ ਕਰਤਾਰਪੁਰ ਸਥਿਤ ਸੀਆਰਪੀਐਫ ਕੈਂਪ ਨੇੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਪਰਿਵਾਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਪਰਿਵਾਰ ਸ਼੍ਰੀ ਹਰਮਿੰਦਰ ਸਾਹਿਬ ਤੋਂ ਮੱਥਾਂ ਟੇਕ ਕੇ ਘਰ ਪਰਤ ਰਹੇ ਸਨ ਕਿ ਰਾਸਤੇ ਵਿੱਚ ਤਿੰਨ ਮੋਟਰਸਾਇਕਲ ਸਵਾਰਾਂ ਨੇ ਪਰਿਵਾਰ ਤੇ ਬੰਦੂਕ ਦੀ ਨੋਕ ਤੇ ਹਮਲਾ ਕਰ ਦਿੱਤਾ। ਲੁਟੇਰੇ ਕਾਰ ਵਿੱਚ ਬੈਠੀਆਂ ਮਹਿਲਾਵਾਂ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਉਕਤ ਕਾਰ ‘ਚ ਸਵਾਰ ਵਿਅਕਤੀ ਜਲੰਧਰ ਦੇ ਕੌਂਸਲਰ ਸ਼ਾਇਰੀ ਦੇ ਰਿਸ਼ਤੇਦਾਰ ਹਨ। ਇਹ ਲੋਕ ਕੋਲਕਾਤਾ ਤੋਂ ਪੰਜਾਬ ਆਏ ਸਨ ਅਤੇ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਗਏ ਸਨ।

Advertisements

ਇਸ ਸਬੰਧੀ ਕਾਰ ਸਵਾਰ ਵਿਅਕਤੀਆਂ ਨੇ ਦੱਸਿਆ ਕਿ ਜਦੋਂ ਉਹ ਸੀਆਰਪੀਐਫ ਕੈਂਪ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਲੱਗਾ ਕਿ ਕਾਰ ਵਿੱਚ ਕੋਈ ਸਮੱਸਿਆ ਹੈ। ਜਦੋਂ ਉਸਨੇ ਕਾਰ ਤੋਂ ਹੇਠਾਂ ਉਤਰਿਆ ਤਾਂ ਦੇਖਿਆ ਕਿ ਟਾਇਰ ਪੰਕਚਰ ਹੋ ਗਿਆ ਸੀ। ਉਸਨੇ ਪੱਟੀ ਕੱਢ ਕੇ ਟਾਇਰ ਬਦਲਣੇ ਸ਼ੁਰੂ ਕਰ ਦਿੱਤੇ। ਕੁਝ ਸਮੇਂ ਬਾਅਦ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਉਥੇ ਆਏ, ਉਨ੍ਹਾਂ ਨੇ ਮਦਦ ਕਰਨ ਦੀ ਗੱਲ ਕੀਤੀ। ਟਾਇਰ ਬਦਲਣ ਤੋਂ ਬਾਅਦ ਜਦੋਂ ਕਾਰ ਸਟਾਰਟ ਕਰਨ ਲੱਗੇ ਤਾਂ ਉਕਤ ਨੌਜਵਾਨਾਂ ਨੇ ਮੱਦਦ ਕਰਨ ਤੇ ਪੈਸੇ ਦੇਣ ਦੀ ਗੱਲ ਕੀਤੀ। ਉਸ ਦੇ ਕਹਿਣ ‘ਤੇ ਪਹਿਲਾਂ 200 ਰੁਪਏ ਅਤੇ ਫਿਰ 100 ਰੁਪਏ ਦਿੱਤੇ।

ਇਸਤੋਂ ਬਾਅਦ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਕਾਰ ਦੀ ਚਾਬੀ ਕੱਢ ਲਈ ਅਤੇ ਕਿਹਾ ਕਿ ਜੋ ਵੀ ਹੈ, ਦੇ ਦਿਓ। ਸਾਰਿਆਂ ਨੂੰ ਬੰਦੂਕ ਦੀ ਨੋਕ ‘ਤੇ ਲੈ ਕੇ ਉਸ ਨੇ ਔਰਤਾਂ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ ਅਤੇ ਜਾਂਦੇ ਸਮੇਂ ਤੇਜ਼ਧਾਰ ਹਥਿਆਰ ਨਾਲ ਕਾਰ ਦਾ ਟਾਇਰ ਵੀ ਪਾੜ ਦਿੱਤਾ। ਕਾਰ ਸਵਾਰਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਸ਼ਰਾਬ ਪੀਤੀ ਹੋਈ ਸੀ।

LEAVE A REPLY

Please enter your comment!
Please enter your name here