ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਪੁਲਿਸ ਸਪੋਰਟਸ ਕਲੱਬ ਚਲਾਉਣਾ ਸ਼ਲਾਘਾਯੋਗ ਕਦਮ: ਗੁਰਪਾਲ ਇੰਡੀਅਨ   

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ, ਇਸ ਦੇ ਸਬੰਧ ਵਿੱਚ ਸੀਨੀਅਰ ਪੁਲਿਸ ਕਪਤਾਨ ਸ੍ਰੀ ਰਾਜਬਚਨ ਸਿੰਘ ਸੰਧੂ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਪੰਜਾਬ ਪੁਲਿਸ ਸਪੋਰਟਸ ਕਲੱਬ ਬਣਾਇਆ ਗਿਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅੱਜ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਬਲਵਿੰਦਰ ਸਿੰਘ, ਅਨਮੋਲ ਕੁਮਾਰ ਗਿੱਲ ਨੇ ਸਾਥੀਆਂ ਸਮੇਤ ਕਪੂਰਥਲਾ ਪੁਲਿਸ ਜ਼ਿਲੇ ਦੇ 16 ਪਿੰਡਾਂ- ਮੁੱਹਲਿਆਂ ਦੀ ਚੋਣ ਕੀਤੀ ਗਈ ਹੈ ਵਲੋਂ ਅੱਜ ਸਰਕਾਰੀ ਹਾਈ ਸਕੂਲ ਮਹਿਤਾਬਗੜ੍ਹ ਵਿੱਚ ਚਲਾਏ ਜਾ ਰਹੇ ਸੈਂਟਰ ਦਾ ਦੌਰਾ ਕੀਤਾ। ਜਿੱਥੇ ਕਰੀਬ 80 ਲੜਕੇ- ਲੜਕੀਆਂ ਅਲੱਗ ਅਲੱਗ ਖੇਡਾਂ ਦੀ ਟ੍ਰੈਨਿੰਗ ਲੈ ਰਹੇ ਸੀ। ਉਪਰੋਕਤ ਆਪ ਆਗੂਆਂ ਨੇ ਕਿਹਾ ਕਿ ਆਓ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਈਏ ਸਕੂਲ, ਪੰਚਾਇਤਾਂ, ਮਾਪਿਆਂ, ਸਵੈ-ਸੈਵੀ ਸੰਸਥਾਵਾਂ ਤੇ ਹੋਰ ਪੜ੍ਹੇ-ਲਿਖੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ‌ ਤਾਂ ਕਿ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ, ਸਮਾਜ ਨੂੰ ਨਰੋਆ ਰੱਖਣ ਲਈ ਰਲ-ਮਿਲ ਕੇ ਹੰਭਲਾ ਮਾਰਨ ਦੀ ਯਤਨ ਕਰੀਏ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਸਰਕਾਰ ਦਾ ਸਾਥ ਦੇਈਏ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਹੋਰ ਸਮਾਜਿਕ ‌ ਬੁਰਾਈਆਂ ਵਿੱਚ ਵਾਧਾ ਹੋ ਰਿਹਾ ਹੈ।

Advertisements

ਨਸ਼ਿਆਂ ਨਾਲ ਹੋਣ ਵਾਲੇ ਮਨੁੱਖ ਨੂੰ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਦਾ ਸੇਵਨ ਕਰਨਾ ਮੌਤ ਨੂੰ ਗਲੇ ਲਗਾਉਣਾ ਹੈ। ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਿਥੇ ਜਵਾਨੀ ਬਰਬਾਦ ਹੋ ਜਾਂਦੀ ਹੈ, ਪਰਵਾਰਿਕ ਮੈਂਬਰ ਦਾ ਵੀ ਜਿਉਣਾ ਮੁਸ਼ਕਲ ਹੋ ਜਾਂਦਾ ਹੈ। ਸੋਨੇ ਵਰਗੇ ਸੁੰਦਰ ਸੁਡੌਲ ਸਰੀਰ ਨੂੰ ਨਸ਼ਿਆਂ, ਵਿਸ਼ਿਆਂ ਅਤੇ ਵਿਕਾਰਾਂ ਵਿਚ ਬਰਬਾਦ ਨਾ ਕਰੀਏ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪਿੰਡਾਂ ਵਿੱਚ ਲਗਾਤਾਰ ਜਾਗਰੂਕਤਾਂ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਿਆਂ ਨਾਲ ਪੀੜਤ ਵਿਅਕਤੀ ਨੂੰ ਗੁੱਸਾ,ਚੀੜਤੜਾਪਣ, ਨਫ਼ਰਤ, ਸ਼ੱਕੀ ਸੋਚ, ਬਰਦਾਸ਼ਤ ਸ਼ਕਤੀ ਘੱਟ ਜਾਂਦੀ ਹੈ ਅਤੇ ਇੱਛਾ ਸ਼ਕਤੀ ਖ਼ਤਮ ਹੋ ਜਾਂਦੀ ਹੈ ਉਹ ਚੰਗੇ -ਮਾੜੇ , ਫਾਇਦੇ-ਨੁਕਸਾਨ ਦੀ ਪਰਖ ਨਹੀਂ ਕਰ ਸਕਦਾ।। ਨਸ਼ਿਆਂ ਦੇ ਕਾਰਨ ਲੜਾਈਆਂ-ਝਗੜੇ, ਬਿਮਾਰੀਆਂ, ਗਰੀਬੀ, ਅੰਨਪੜ੍ਹਤਾ‌, ਨੌਜਵਾਨ ਮੁੰਡੇ ਕੁੜੀਆਂ ਦੇ ਤਲਾਕ‌ ਲਗਾਤਾਰ ਵੱਧ ਰਹੇ ਹਨ । ਪੰਚਾਇਤਾਂ, ਮਾਪਿਆਂ,ਸਵੈ-ਸੇਵੀ ਸੰਸਥਾਵਾਂ  ਨੂੰ ਅਪੀਲ ਕੀਤੀ ਜਾ ਰਹੀ ਆਸ ਪਾਸ ਕੋਈ ਵੀ ਵਿਅਕਤੀ ਨਜਾਇਜ਼ ਸ਼ਰਾਬ ਜਾਂ ਹੋਰ ਮਾਰੂ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ ਤਾਂ ਤੁਰੰਤ ਸੂਚਨਾ ਪੁਲਿਸ ਨੂੰ ਦਿਓ। ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਵਿੱਚ ਵਿਸ਼ੇਸ਼ ਮਦਦ ਕੀਤੀ ਜਾਵੇਗੀ , ਸਕੂਲ ਦੇ ਸੁਧਾਰ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।

ਐਸ ਐਸ ਪੀ ਸ੍ਰੀ ਰਾਜਬਚਨ ਸਿੰਘ ਸੰਧੂ, ਸ਼੍ਰੀਮਤੀ ਮਨਜੀਤ ਕੌਰ ਐਸ ਪੀ ਓਲੰਪੀਅਨ ਅਤੇ ਵੱਖ ਵੱਖ ਖੇਡਾਂ ਦੀ ਟ੍ਰੈਨਿੰਗ ਦੇ ਰਹੇ ਕੋਚਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਮਨਿਓਰਿਟੀ ਮੋਰਚਾ ਪੰਜਾਬ ਉਪ ਪ੍ਰਧਾਨ ਬਲਵਿੰਦਰ ਸਿੰਘ, ਐੱਸ ਸੀ ਵਿੰਗ ਹਲਕਾ ਕੋਆਰਡੀਨੇਟਰ ਅਨਮੋਲ ਕੁਮਾਰ ਗਿੱਲ, ਸੋਸ਼ਲ ਮੀਡੀਆ ਇੰਚਾਰਜ ਵਿਕਾਸ ਮੋਮੀ, ਆਪ ਆਗੂ ਮਲਕੀਅਤ ਸਿੰਘ, ਮੱਖਣ ਸਿੰਘ, ਗੁਰਨੂਰ ਸਿੰਘ,ਏ ਐਸ ਆਈ ਪ੍ਰਦੀਪ ਸਿੰਘ,ਏ ਐਸ ਆਈ ਗੁਰਬਚਨ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here