ਇਨਸਾਫ ਲੈਣ ਲਈ ਟੈਕੀ ਤੇ ਚੜ੍ਹਿਆਂ ਆਪ ਨੇਤਾ, ਪੁਲਿਸ ਤੋਂ ਸੀ ਦੁਖੀ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਕੋਲੋ ਇਨਸਾਫ ਲੈਣ ਲਈ ਆਮ ਆਦਮੀ ਪਾਰਟੀ ਦੇ ਨੇਤਾ ਨੂੰ ਹੀ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਨਿਜਾਮਪੁਰ ਦੀ ਟੈਂਕੀ ਤੇ ਚੜ੍ਹ ਕੇ ਆਵਾਜ਼ ਉਠਾਉਣੀ ਪਈ। ਮਿਲੀ ਜਾਣਕਾਰੀ ਦੇ ਅਨੁਸਾਰ, ਟੈਕੀ ਦੇ ਚੜੇ ਵਿਅਕਤੀ ਦੀ ਪਹਿਚਾਣ ਧਰਮਿੰਦਰ ਦੇ ਰੂਪ ਵਜੋਂ ਹੋਈ ਹੈ। ਪਿੰਡ ਦੇ ਪੰਚਾਇਤ ਮੈਂਬਰ ਨੇ ਦੱਸਿਆਂ ਕਿ ਟੈਕੀ ਦੇ ਚੜ੍ਹਿਆਂ ਹੋਇਆਂ ਵਿਅਕਤੀ ਆਪ ਪਾਰਟੀ ਦਾ ਹੀ ਆਗੂ ਹੈ।

Advertisements

ਬੀਤੇ ਦਿਨੀ ਉਸਨੇ ਪੰਚਾਇਤ ਵਿੱਚ ਹੋ ਰਹੇ ਕੰਮਾਂ ਦੀ ਜਾਣਕਾਰੀ ਲੈਣ ਦੇ ਲਈ ਆਰਟੀਆਈ ਦਾ ਪ੍ਰਯੋਗ ਕੀਤਾ ਸੀ ਅਤੇ ਜਿਸਤੋਂ ਬਾਅਦ 30 ਮਈ ਨੂੰ ਉਸਦੇ ਨਾਲ ਮਾਰ-ਕੁੱਟ ਕੀਤੀ ਗਈ ਸੀ ਅਤੇ ਉਸਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ। ਪਰ ਪੁਲਿਸ ਨੂੰ ਸ਼ਕਾਇਤ ਕਰਨ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਵੱਲੋਂ ਲਗਾਤਾਰ ਵਿਅਕਤੀ ਨੂੰ ਟੈਕੀ ਤੋਂ ਥੱਲੇ ਉਤਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here