ਕਾਂਗਰਸੀ ਕੌਂਸਲਰਾਂ ਨੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਡੀਸੀ ਦਫਤਰ ਦੇ ਬਾਹਰ ਦਿੱਤਾ ਧਰਨਾ: ਕਪੂਰ/ ਢੋਟ/ ਇਕਬਾਲ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਪਿਛਲੇ ਇਕ ਸਾਲ ਤੋਂ ਵਿਰਾਸਤੀ ਸ਼ਹਿਰ ਕਪੂਰਥਲਾ ‘ਚ ਵਿਕਾਸ ਦੇ ਨਾਂ ‘ਤੇ ਤਬਾਹੀ ਮਚਾਉਣ ਵਾਲੇ ਕਾਂਗਰਸੀ ਕੌਂਸਲਰਾਂ ਨੇ ਆਪਣੀ ਕਮੀਸ਼ਨ ਖੋਰੀ ਦੀ ਦੁਕਾਨ ਬੰਦ ਹੋਣ ਤੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਡੀ.ਸੀ ਦਫਤਰ ਦੇ ਬਾਹਰ ਧਰਨਾ ਦਿੱਤਾ।ਉਕਤ ਗੱਲਾਂ ਦਾ ਪ੍ਰਗਟਾਵਾ ਦੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੁਰਸ਼ਰਨ ਸਿੰਘ ਕਪੂਰ,ਸੀਨੀਅਰ ਆਗੂ ਪਰਮਿੰਦਰ ਸਿੰਘ ਢੋਟ ਅਤੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਪਰੋਕਤ ਆਗੂਆਂ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਦੇ ਬਾਅਦ ਨਗਰ ਨਿਗਮ ਦਾ ਪੈਸਾ ਸੁਰੱਖਿਅਤ ਹੱਥਾਂ ਵਿੱਚ ਜਾਣ ਦੇ ਕਾਰਨ ਕਾਂਗਰਸੀ ਕੌਂਸਲਰਾਂ ਦੀ ਕਮਿਸ਼ਨ ਖੋਰੀ ਦੀ ਦੁਕਾਨਦਾਰੀ ਬੰਦ ਹੋ ਹੈ,ਇਸ ਲਈ ਇਹ ਕੌਂਸਲਰ ਰੌਲਾ ਰੱਪਾ ਪਾ ਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ।ਉਪਰੋਕਤ ਆਗੂਆਂ ਨੇ ਕਿਹਾ ਕਿ ਸ਼ਿਹਰ ਵਿੱਚ ਤਾਰਾ ਦਾ ਜਾਲ ਹੋਣ ਦੀ ਗੱਲ ਕਰਨ ਵਾਲੇ ਕਾਂਗਰਸੀ ਕੌਂਸ਼ਲਰ ਨੂੰ ਪਹਿਲਾ ਇਹ ਜਾਲ ਨਜ਼ਰ ਨਹੀਂ ਆਇਆ,ਜੋ ਅੱਜ ਧਰਨੇ ਦੇਕੇ ਕੇ ਸਰਕਾਰੀ ਅਧਿਕਾਰੀਆਂ ਦੇ ਕੰਮ ਕਾਜ ਵਿੱਚ ਖਲਲ ਪਾ ਰਿਹਾ ਹੈ।

Advertisements

ਉਪਰੋਕਤ ਆਗੂਆਂ ਨੇ ਕਿਹਾ ਕਿ ਜੋ ਵੀ ਵਿਭਾਗ ਸਰਕਾਰੀ ਖੰਭਿਆਂ ਦੀ ਵਰਤੋਂ ਕਰ ਰਿਹਾ ਹੈ,ਉਸ ਵਿਭਾਗ ਤੋਂ ਉਸਦਾ ਕਿਰਾਇਆ ਵਸੂਲਿਆ ਜਾਵੇਗਾ।ਉਪਰੋਕਤ ਆਗੂਆਂ ਨੇ ਕਿਹਾ ਕਿ ਹੁਣ ਨਗਰ ਨਿਗਮ ਵਿੱਚ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਤੇ ਕਮਿਸ਼ਨ ਖੋਰੀ ਨਹੀਂ ਚੱਲੇਗੀ।ਸਰਕਾਰ ਵਲੋਂ ਆਇਆ ਹੋਇਆ ਪੈਸਾ ਪੂਰਾ ਦਾ ਪੂਰਾ ਪੂਰੀ ਇਮਾਨਦਾਰੀ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਖਰਚਿਆਂ ਜਾਏਗਾ।ਕਪੂਰ ਨੇ ਕਿਹਾ ਕਿ ਕਾਂਗਰਸ ਕੌਂਸਲਰਾਂ ਨੇ ਕਪੂਰਥਲਾ ਦੀ ਬਰਬਾਦੀ ਕਰਨ ਤੋਂ ਬਾਅਦ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਡੀ.ਸੀ ਦਫਤਰ ਅੱਗੇ ਧਰਨਾ ਦੇ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ।ਕਪੂਰ ਨੇ ਕਿਹਾ ਕਿ ਨਗਰ ਨਿਗਮ ਦੀ ਸਥਾਪਨਾ ਤੋਂ ਬਾਅਦ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ ਕਿ ਹੁਣ ਕਪੂਰਥਲਾ ਨਗਰ ਨਿਗਮ ਬਣ ਗਿਆ ਹੈ ਪਰ ਨਗਰ ਨਿਗਮ ਸ਼ਹਿਰ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ।ਪਿਛਲੇ ਇਕ ਸਾਲ ‘ਚ ਨਗਰ ਨਿਗਮ ਦੀ ਕਾਰਜਸ਼ੈਲੀ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਹਨ।ਕਪੂਰ ਨੇ ਕਿਹਾ ਕਿ ਵਿਰਾਸਤੀ ਸ਼ਹਿਰ ਵਿੱਚ ਸਫ਼ਾਈ ਦਾ ਬੁਰਾ ਹਾਲ ਹੈ।ਸ਼ਹਿਰ ਵਿੱਚ ਜਗ੍ਹਾ ਜਗ੍ਹਾ ਕੁੜੇ ਦੇ ਢੇਰ ਲੱਗੇ ਹੋਏ ਹਨ,ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।ਸਮੇਂ ਸਿਰ ਕੂੜੇ ਦੀ ਸਫ਼ਾਈ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਗਰ ਨਿਗਮ ਦੇ ਅਧਿਕਾਰੀ ਸਫ਼ਾਈ ਪ੍ਰਤੀ ਗੰਭੀਰ ਨਹੀਂ ਹਨ।ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ਵਿੱਚੋ ਨਿਕਲਣ ਵਾਲੀ ਬਦਬੂ ਮੱਛਰਾਂ ਅਤੇ ਮੱਖੀਆਂ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।ਗੰਦਗੀ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਗਾਹਕ ਵੀ ਦੁਕਾਨਾਂ ਤੇ ਆਉਣ ਤੋਂ ਕੰਨੀ ਕਤਰਾਉਂਦੇ ਹਨ।ਵਿਰਾਸਤੀ ਸ਼ਹਿਰ ਦੇ ਸਰਕੂਲਰ ਰੋਡ,ਜਲੋਖਾਨਾ ਚੌਕ,ਅੰਮ੍ਰਿਤਸਰ ਰੋਡ,ਸ਼ਾਲੀਮਾਰ ਬਾਗ ਨੇੜੇ,ਫੁਹਾਰਾ ਚੌਕ, ਬੀ.ਐੱਸ.ਐੱਨ.ਐੱਲ ਦਫਤਰ ਦੇ ਬਾਹਰ ਅਤੇ ਹੋਰ ਕਈ ਇਲਾਕਿਆਂ ਚ ਕੂੜੇ ਦੇ ਢੇਰ ਲੱਗੇ ਹੋਏ ਹਨ,ਬੇਸਹਾਰਾ ਪਸ਼ੂ ਸੜਕਾਂ ‘ਤੇ ਕੂੜਾ ਖਿਲਾਰਦੇ ਹਨ ਅਤੇ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।ਇਸ ਦੇ ਬਾਵਜੂਦ ਕੌਂਸਲਰ ਡੀਸੀ ਦਫ਼ਤਰ ਵਿੱਚ ਧਰਨਾ ਦੇ ਕੇ ਆਪਣੀਆਂ ਨਾਕਾਮੀਆਂ ਛੁਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹਨ।ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਦੀ ਛਤਰ-ਛਾਇਆ ਹੇਠ ਸ਼ਹਿਰ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਸੀ,ਲੋਕਾਂ ਦੀਆਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਸਨ,ਸੱਟੇ ਦਾ ਕਾਰੋਬਾਰ ਹੋ ਹਰ ਗਲੀ-ਮੁਹੱਲੇ ਵਿਚ ਚਲਦਾ ਸੀ,ਪਰ ਆਮ ਆਦਮੀ ਦੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਸਾਰੇ ਦੋ ਨੰਬਰ ਦੇ ਧੰਧਿਆਂ ‘ਤੇ ਕਾਫੀ ਹੱਦ ਤੱਕ ਰੋਕ ਲਗਾ ਦਿੱਤੀ ਗਈ ਹੈ,ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਕਿਸੇ ਵੀ ਤਰਾਂ ਦੇ ਦਬਾਅ ਵਿੱਚ ਆਕੇ ਕੰਮ ਕਰਨ ਨਾ ਕਰਨ ਦੀ ਖੁਲੀ ਛੁੱਟ ਹੈ।ਨਸ਼ੇ ਦੇ ਸੌਦਾਗਰ ਜਾਂ ਨਸ਼ਾ ਕਰਨ ਵਾਲੇ ਜ਼ਿਆਦਾ ਦੇਰ ਤੱਕ ਪੁਲਸ ਤੋਂ ਬਚ ਨਹੀਂ ਸਕਣਗੇ ਕਿਉਂਕਿ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਦੀ ਵੀ ਸਿਫ਼ਾਰਸ਼ ਨਾ ਮੰਨਣ ਲਈ ਕਿਹਾ ਗਿਆ ਹੈ |ਮੋੜ-ਤੇੜ ‘ਤੇ ਸੱਟੇ ਦਾ ਕਾਰੋਬਾਰ ਚੱਲ ਰਿਹਾ ਸੀ |

ਸ਼ਹਿਰ ‘ਚ ਨਸ਼ੇ ਦੇ ਵਪਾਰੀ ਨਸ਼ੇ ਦਾ ਕਾਰੋਬਾਰ ਚਲਾ ਰਹੇ ਹਨ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਮ ਆਦਮੀ ਪਾਰਟੀ ਦੀ ਸਰਕਾਰ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸ਼ਹਿਰ ਦੇ ਹਰ ਗਲੀ,ਹਰ ਮੋੜ ਤੇ ਸੱਟੇ ਦਾ ਧੰਦਾ ਜ਼ੋਰਾਂ ਤੇ ਚੱਲ ਰਿਹਾ ਸੀ।ਸ਼ਹਿਰ ‘ਚ ਨਸ਼ੇ ਦੇ ਵਪਾਰੀ ਨਸ਼ੇ ਦਾ ਕਾਰੋਬਾਰ ਸ਼ਰੇਆਮ ਚੱਲਾ ਰਹੇ ਸਨ,ਜੋ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾ ਰਿਹਾ ਤੇ ਇਨ੍ਹਾਂ ਸਮਾਜ ਦੇ ਦੁਸ਼ਮਣਾਂ ਤੇ ਸਖਤ ਕਾਰਵਾਈ ਕੀਤੀ ਜਾ ਰਾਹੀਂ ਹੈ।ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ,ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।ਜਿਸ ਵਿੱਚ ਸਬ ਤੋਂ ਪਹਿਲਾ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਖੁਸ਼ਹਾਲ ਪੰਜਾਬ ਦਾ ਨਿਰਮਾਣ ਕਰਨਾ ਹੈ। ਜ਼ਿਲ੍ਹੇ ਦੇ ਨਾਲ ਨਾਲ ਸੂਬੇ ਪਰ ਵਿੱਚ ਨਜਾਇਜ਼ ਨਸ਼ੇ ਦੇ ਕਾਰੋਬਾਰ,ਸੱਟੇ ਦੇ ਕਾਰੋਬਾਰ ਤੇ ਸ਼ਿਕੰਜਾ ਕੱਸਿਆ ਗਿਆ ਹੈ ਤੇ ਨਾਲ ਹੀ ਸ਼ਹਿਰ ਵਿੱਚ ਗੁੰਡਾਗਰਦੀ ਲਈ ਕੋਈ ਥਾਂ ਨਹੀਂ ਹੈ।ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਕਾਂਗਰਸੀ ਕੌਂਸਲਰ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਸਰਕਾਰੀ ਅਧਿਕਾਰੀਆਂ ਦੇ ਦਫ਼ਤਰ ਦੇ ਬਾਹਰ ਧਰਨਾ ਦੇਣ ਦੀ ਬਜਾਏ ਆਪਣੇ ਆਪਣੇ ਵਾਰਡਾਂ ਵੱਲ ਵੱਧ ਧਿਆਨ ਦੇਣ ਅਤੇ ਲੋਕਾਂ ਨੂੰ ਸਹੂਲਤਾਂ ਦੇਣ।

LEAVE A REPLY

Please enter your comment!
Please enter your name here