ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਨੇ ਕਾਰਜਕਾਰੀ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼): ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਹੁਸ਼ਿਆਰਪੁਰ ਵੱਲੋ  ਆਪਣੇ ਕੇਡਰ ਦੇ ਕੱਟੇ ਹੋਏ ਭੱਤੇ ਬਹਾਲ ਕਰਵਾਉਣ ਲਈ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਦੇ ਰਾਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਮੰਗ ਪੱਤਰ ਯੂਨੀਅਨ ਦੇ ਜਿਲਾ ਅਰਗੇਨਾਈਜਨ  ਬਸੰਤ ਕੁਮਾਰ ਦੀ ਆਗਵਾਈ ਹੇਠ ਦਿੱਤਾ ਗਿਆ । ਇਸ ਮੋਕੇ ਬਸੰਤ ਕੁਮਾਰ ਨੇ ਦੱਸਿਆ ਕਿ ਜਥੇਬੰਦੀ ਵੱਲੋ ਸਰਕਾਰ ਨੂੰ ਫੀਲਡ ਸਟਾਫ ਦੇ ਕੱਟੇ ਹੋਏ ਭੱਤੇ ਜਿਵੇ ਐਫ.ਟੀ.ਏ.ਪੇਡੂ ਭੱਤਾ ਵਰਦੀ ਭੱਤਾ ਆਦਿ ਤਰੰਤ ਬਹਾਲ ਕਰਵਾਉਣ ਦੀ ਅਪੀਲ ਕੀਤੀ ਗਈ ਸੀ ।

Advertisements

ਸਰਕਾਰ ਤੋ ਮੰਗ ਕੀਤੀ ਗਈ ਹੈ ਕਿ ਇਹ ਭੱਤੇ ਫੀਲਡ ਕਰਮਚਾਰੀਆ ਨੂੰ ਕੰਮ ਅਤੇ ਕੰਮ ਦੇ ਹਲਾਤਾ ਦੇ ਮੱਦੇ ਨਜਰ ਦਿੱਤੇ ਗਏ ਸਨ ਅਤੇ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਤਿੰਨ ਮਹੀਨੇ ਪਹਿਲਾਂ ਬਹਾਲ ਕਰਨ ਦਾ ਵਆਦਾ ਕੀਤਾ ਸੀ । ਇਸ ਮੋਕੇ  ਜਥੇਬੰਦੀ ਵੱਲੋ  ਰਣਜੀਤ ਸਿੰਘ ਹੈਲਥ ਇੰਸਪੈਕਟਰ , ਵਿਸ਼ਾਲ ਪੁਰੀ ਰਮੇਸ਼ ਕੁਮਾਰ ,ਗੋਪਾਲ ਸਰੂਪ ਜਸਵਿੰਦਰ ਸਿੰਘ ਆਦਿ ਵੀ ਹਾਜਰ ਸਨ ।

LEAVE A REPLY

Please enter your comment!
Please enter your name here