ਘਨੱਇਆ ਲਾਲ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ: ਬਜਰੰਗ ਦਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਾਜਸਥਾਨ ਵਿਖੇ ਬੀਤੇ ਦਿਨੀਂ ਘਨੱਇਆ ਲਾਲ ਦੇ ਬੇਰਹਿਮੀ ਕੀਤੇ ਗਏ ਕਤਲ ਦੇ ਰੋਸ਼ ਵਜੋਂ ਬਜਰੰਗ ਦਲ ਨੇ ਘੰਟਾ ਘਰ ਚੌਂਕ ਤੇ ਰੋਸ ਮਾਰਚ ਕੱਢਿਆ। ਇਸ ਦੌਰਾਨ ਘੰਟਾ ਘਰ ਵਿਖੇ ਪਾਕਿਸਤਾਨ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਬਜਰੰਗ ਦਲ ਦੇ ਕਾਲਜ ਵਿਦਿਆਰਥੀ ਪ੍ਰਮੁੱਖ ਸਵਾਸਤਿਕ ਭੰਬੀ ਅਤੇ ਪਰਸ਼ੁਰਾਮ ਸੈਨਾ ਤੋਂ ਅਜੇ ਸ਼ਰਮਾ ਦੀ ਅਗਵਾਈ ’ ਚ ਰੋਸ ਮੁਜ਼ਾਹਰਾ ਕੀਤਾ ਗਿਆ। ਸਵਾਸਤਿਕ ਭੰਬੀ ਨੇ ਕਿਹਾ ਕਿ ਨੂਪੁਰ ਸ਼ਰਮਾ ਦਾ ਸਮਰਥਨ ਕਰਨ ‘ਤੇ ਹਿੰਦੂ ਭਾਈਚਾਰੇ ਦੇ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰਨਾ ਨਿੰਦਣਯੋਗ ਹੈ।

Advertisements

ਅਜੇ ਸ਼ਰਮਾ ਨੇ ਕਿਹਾ ਕਿ ਦੋਸ਼ੀਆਂ ਦੁਆਰਾ ਭਾਰਤ ਦੀ ਪ੍ਰਭੂਸਤਾ ਨੂੰ ਚੁਣੌਤੀ ਦੇਣਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇਣਾ ਪਰਸ਼ੁਰਾਮ ਸੈਨਾ, ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਕਦੀ ਵੀ ਬਰਦਾਸ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਤਲ ਅੰਤਕਵਾਦੀ ਸੰਗਠਨ ਆਈਐਸਆਈ ਦੇ ਤਰੀਕੇ ਅਨੁਸਾਰ ਹੋਇਆ ਹੈ। ਇਸ ਤਰਾਂ ਦੇ ਕਤਲ ਨਾਲ ਭਾਰਤੀ ਲੋਕਾਂ ਵਿੱਚ ਖੌਫ ਪੈਦਾ ਕੀਤਾ ਜਾ ਰਿਹਾ ਹੈ। ਇਸ ਖੌਫ ਨੂੰ ਖਤਮ ਕਰਨ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਘਨੱਇਆ ਲਾਲ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇ ਕੇ ਹਿੰਦੂ ਭਾਈਚਾਰੇ ਨੂੰ ਇਨਸਾਫ ਦਵਾਇਆ ਜਾਵੇ। ਇਸ ਮੌਕੇ ਜਿਲਾ ਸਹਿ ਸੰਯੋਜਕ ਪ੍ਰਿਥਵੀ ਠਾਕੁਰ, ਗੁਰਜੀਤ ਸਿੰਘ ਸਹਿ ਮੰਤਰੀ, ਦਿਨੇਸ਼ ਵਸ਼ਿਸ਼ਟ ਨਗਰ ਸਹਿ ਸੰਯੋਜਕ ਹੁਸ਼ਿਆਰਪੁਰ, ਵਿਨੋਦ ਠਾਕੁਰ ਪ੍ਰਦੇਸ਼ ਪ੍ਰਧਾਨ ਪਰਸ਼ੁਰਾਮ ਸੈਨਾ, ਪੰਕਜ ਬੇਦੀ ਸਲਾਹਕਾਰ ਹਿੰਦੂ ਸੰਘ, ਪਵਨ ਕੁਮਾਰ ਯੁਵਾ ਪਰਿਵਾਰ, ਅਰਜੁਨ ਪੰਡਿਤ, ਉਮਾ ਸ਼ੰਕਰ, ਅਜੇ ਸਿੰਘ, ਅਭਿਸ਼ੇਕ ਡੋਗਰਾ, ਕੁਲਵੀਰ ਸਿੰਘ ਆਦਿ ਮੌਜੂਦ ਰਹੇ।

LEAVE A REPLY

Please enter your comment!
Please enter your name here