ਘਨ੍ਹੱਈਆ ਲਾਲ ਦੇ ਕਾਤਲਾਂ ਨੂੰ ਅੱਤਵਾਦੀਆਂ ਦੀ ਸ਼੍ਰੇਣੀ ‘ਚ ਰੱਖ ਕੇ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ ਜਾਵੇ: ਖੋਜੋਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਉਦੈਪੁਰ ਵਿਖੇ ਭਾਜਪਾ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਦੇ ਸਮਰਥਨ ‘ਚ ਪੋਸਟ ਕਰਨ ਵਾਲੇ ਘਨ੍ਹੱਈਆਲਾਲ ਨਾਮੀ ਦਰਜ਼ੀ ਦੀ ਜਿਸ ਤਰਾਂ ਬੇਰਹਿਮੀ ਨਾਲ ਗਲਾ ਕੱਟਕੇ ਜਿਸ ਹੱਤਿਆ ਕੀਤੀ ਗਈ ਹੈ। ਉਹ ਹੈਵਾਨੀਅਤ ਦੀਆ ਸਾਰੀਆਂ ਹੱਦਾਂ ਪਾਰ ਕਰ ਗਈ ਹੈ।ਇਹ ਗੱਲਾ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਹਿਆ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਬਰਬਰਤਾ ਸੀਰੀਆ ਅਤੇ ਅਫਗਾਨਿਸਤਾਨ ਚ ਦੇਖਣ ਨੂੰ ਮਿਲਦੀ ਹੈ। ਘਨ੍ਹਈਆਲਾਲ ਦੀ ਦਿਲ ਦਹਿਲਾ ਦੇਣ ਵਾਲੀ ਹੱਤਿਆ ਨੂੰ ਅੱਤਵਾਦੀ ਘਟਨਾ ਦੇ ਰੂਪ ਵਿਚ ਦੇਖਣਾ ਚਾਹੀਦਾ ਹੈ।ਜਿਸ ਦਾ ਨੋਟਿਸ ਲੈਂਦਿਆਂ ਕੇਂਦਰ ਅਤੇ ਰਾਜਸਥਾਨ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਭਾਰਤ ਵਿੱਚ ਅਜਿਹੀ ਭੈੜੀ ਮਾਨਸਿਕਤਾ ਪ੍ਰਫੁੱਲਤ ਨਾ ਹੋ ਸਕੇ। ਇਸਦੇ ਲਈ ਦੋਸ਼ੀਆਂ ਨੂੰ ਜਿੰਨੀ ਹੋ ਸਕੇ ਸਖਤ ਸੱਜਾ ਮਿਲੇ।

Advertisements

ਜੋ ਕਿ ਹੈਵਾਨੀਅਤ ਨਾਲ ਭਰੇ ਅਜਿਹੇ ਅਨਸਰਾਂ ਲਈ ਸਬਕ ਬਣੇ। ਖੋਜੇਵਾਲ ਨੇ ਘਨ੍ਹਈਲਾਲ ਦੇ ਕਤਲ ਨੂੰ ਦੇਸ਼ ਦੀ ਪ੍ਰਭੂਸੱਤਾ ਦੇ ਨਾਲ-ਨਾਲ ਆਜ਼ਾਦੀ ਅਤੇ ਧਰਮ ਨਿਰਪੱਖਤਾ ਲਈ ਚੁਣੌਤੀ ਦੱਸਿਆ।ਉਨ੍ਹਾਂ ਨੇ ਭਾਜਪਾ ਤੋਂ ਮੁਅੱਤਲ ਕੀਤੇ ਗਏ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਲੋੜੀਂਦੀ ਸੁਰੱਖਿਆ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਇਹ ਦੋਵੇਂ ਜਿਹੜੀਆਂ ਦੇ ਨਿਸ਼ਾਨੇ ਤੇ ਹਨ। ਉਨ੍ਹਾਂ ਨੇ ਇਸ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਅਤੇ ਕੈਮਰੇ ਦੇ ਸਾਹਮਣੇ ਚਾਕੂ ਲਹਿਰਾਉਂਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਧਮਕੀ ਦਿੱਤੀ।ਇਹ ਹੈ ਭਾਰਤ ਦੀ ਪ੍ਰਭੂਸੱਤਾ,ਉਦਾਰਵਾਦ ਦੀਆਂ ਕਦਰਾਂ-ਕੀਮਤਾਂ,ਆਜ਼ਾਦੀ ਧਰਮ ਨਿਰਪੱਖਤਾ ਲਈ ਚੁਣੌਤੀ ਹੈ। ਉਨ੍ਹਾਂ ਰਾਜਸਥਾਨ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਉਹ ਅਮਨ-ਕਾਨੂੰਨ ਨੂੰ ਕਾਇਮ ਨਹੀਂ ਰੱਖ ਸਕਦੀ ਤਾਂ ਉਹ ਨੈਤਿਕਤਾ ਦੇ ਆਧਾਰ ਤੇ ਖੁਦ ਸੱਤਾ ਛੱਡ ਦੇਣ ਨਹੀਂ ਜਾਂ ਕੇਂਦਰ ਸਰਕਾਰ ਠੋਸ ਕਦਮ ਚੁੱਕਦੇ ਹੋਏ ਰਾਜਸਥਾਨ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਵੇ ਤਾਂ ਕਿ ਉੱਥੇ ਅਮਨ-ਕਾਨੂੰਨ ਠੀਕ ਰਹੇ ਅਤੇ ਅਮਨ ਸ਼ਾਂਤੀ ਬਣੀ ਰਹੇ।

ਖੋਜੇਵਾਲ ਨੇ ਕਿਹਾ ਕਿ ਰਾਜਸਥਾਨ ਸਰਕਾਰ ਦੀ ਤੁਸ਼ਟੀਕਰਨ ਦੀ ਨੀਤੀਆਂ ਕਾਰਨ ਅੱਜ ਜਿਹੜੀ ਮਾਨਸਿਕਤਾ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ,ਜੇਕਰ ਸਰਕਾਰ ਨੇ ਜੇਹਾਦੀ ਮਾਨਸਿਕਤਾ ਨੂੰ ਸਮੇਂ ਸਿਰ ਨੱਥ ਨਾ ਪਾਈ ਤਾਂ ਰਾਜਸਥਾਨ ਫਿਰਕੂ ਦੰਗਿਆਂ ਦੀ ਅੱਗ ਵਿੱਚ ਸੜ ਕੇ ਸੁਆਹ ਹੋ ਜਾਵੇਗਾ,ਇਸ ਦੇ ਇਲਾਵਾ ਖੋਜੇਵਾਲ ਨੇ ਕਿਹਾ ਕਿ ਸਾਨੂੰ ਗਹਲੋਤ ਨਹੀਂ ਯੋਗੀ ਵਰਗੇ ਮਜਬੂਤ ​​ਸਰਕਾਰ ਦੀ ਲੋੜ ਹੈ। ਇਸ ਘਟਨਾ ਵਿੱਚ ਜਿਸ ਤਰਾਂ ਬੇਰਹਿਮੀ ਦਿਖਾਈ ਗਈ ਹੈ ਉਹ ਤਾਲਿਬਾਨੀ ਤਰੀਕਾ ਹੈ।ਅਜਿਹੇ ਅਪਰਾਧੀਆਂ ਨੂੰ ਅੱਤਵਾਦੀਆਂ ਦੀ ਸ਼੍ਰੇਣੀ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ।

LEAVE A REPLY

Please enter your comment!
Please enter your name here