ਹੁਮੈਨਟੀ ਪ੍ਰੈਸ ਆਰਗਨਾਇਜੇਸ਼ਨ ਨੇ ਸਵ ਮੀਨਾ ਗੋਗਨਾ ਦੇ ਦੇਹਾਂਤ ਤੇ ਦੁੱਖ ਪ੍ਰਗਟਾਇਆ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕਪੂਰਥਲਾ ਦੇ ਸੀਨੀਅਰ ਪੱਤਰਕਾਰ ਅਸ਼ੋਕ ਗੋਗਨਾ ਦੀ ਪਤਨੀ ਅਤੇ ਪੱਤਰਕਾਰ ਸੁਨੀਲ ਗੋਗਨਾ ਜੀ ਦੇ ਮਾਤਾ ਜੀ ਸ਼੍ਰੀਮਤੀ ਮੀਨਾ ਗੋਗਨਾ ਜੀ ਦਾ ਸੰਖੇਪ ਜਿਹੀ ਬਿਮਾਰੀ ਕਰਕੇ ਮਿਤੀ 24 ਜੂਨ ਨੂੰ ਦੇਹਾਂਤ ਹੋ ਗਿਆ ਸੀ ਜਿਸ ਦਾ ਹੁਮੈਨਟੀ ਪ੍ਰੈਸ ਆਰਗਨਾਇਜੇਸ਼ਨ ਦੇ ਜਿਲਾ ਪ੍ਰਧਾਨ ਸੌਰਵ ਮੜੀਆ, ਜਨਰਲ ਸਕੱਤਰ ਰੁਪਿੰਦਰ ਸਿੰਘ ਧਾਮੀ, ਗੁਰਵਿੰਦਰ ਸਿੰਘ ਬਿੱਟੂ,ਗੌਰਵ ਮੜੀਆ,ਬਲਦੀਪ ਸਿੰਘ,ਸੁਧੀਰ ਕਸ਼ਿਅਪ, ਮਨਜੀਤ ਕੌਰ ਨੇ ਡੂੰਗਾ ਦੁੱਖ ਪ੍ਰਗਟ ਕੀਤਾ!

Advertisements

ਪ੍ਰਾਪਤ ਜਾਣਕਾਰੀ ਅਨੁਸਾਰ ਸਵਰਗਵਾਸੀ ਮੀਨਾ ਗੋਗਨਾ ਆਤਮਿਕ ਸ਼ਾਂਤੀ ਲਈ ਰੱਖੇ ਭੋਗ ਤੇ ਅੰਤਿਮ ਅਰਦਾਸ ਮਿਤੀ 4 ਜੁਲਾਈ ਦਿਨ ਸੋਮਵਾਰ ਨੂੰ ਦੁਪਹਿਰ 12ਤੋਂ 1 ਵਜੇ  ਤੱਕ ਗੁਰੂਦੁਆਰਾ ਸਾਹਿਬ ਵਿਖੇ ਹੋਵੇਗੀ! ਜਿਸ ਵਿੱਚ ਸ਼ਹਿਰ ਦੀਆਂ ਸਮਾਜਿਕ ,ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ , ਪਤਰਕਾਰ ਭਾਈਚਾਰਾ ਅਤੇ ਹੋਰ ਪਤਵੰਤੇ ਸੱਜਣ ਆਪਣੀ ਸ਼ਰਧਾ ਦੇ ਫ਼ੁੱਲ ਭੇਂਟ ਕਰਨ ਪੁੱਜਣਗੇ!

LEAVE A REPLY

Please enter your comment!
Please enter your name here