ਬੈਪਟਿਸਟ ਸੋਸਾਇਟੀ ਨੇ ਮਨਾਇਆ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਜੂਟ, ਕਾਗਜ਼ ਅਤੇ ਕੱਪੜੇ ਦੇ ਥੈਲਿਆਂ ਸਮੇਤ ਵਾਤਾਵਰਣ-ਅਨੁਕੂਲ ਉਤਪਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਸਿੰਗਲ-ਯੂਜ਼ ਪਲਾਸਟਿਕ ਬੈਗਾਂ ਦੀ ਵਰਤੋਂ  ਬੰਦ ਕਰਨ  ਦੇ ਮੱਦੇਨਜ਼ਰ ਬੈਪਟਿਸਟ ਚੈਰੀਟੇਬਲ ਸੋਸਾਇਟੀ ਵੱਲੋਂ ਰੇਲ ਕੋਚ ਫੈਕਟਰੀ ਵਿਖੇ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਦੇ ਸਬੰਧ ਵਿੱਚ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਸੋਸਾਇਟੀ ਦੇਸ਼ ਭਰ ਵਿੱਚ ਪਲਾਸਟਿਕ ਮੁਕਤ ਹੋਣ ਦੇ ਸੰਕਲਪ ਲੈ ਕੇ ਅਤੇ ਪਲਾਸਟਿਕ ਪ੍ਰਦੂਸ਼ਣ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾ ਰਹੀ ਹੈ।

Advertisements

 ਉਨਾਂ ਕਿਹਾ ਕਿ ਪਲਾਸਟਿਕ ਬੈਗ ਮੁਕਤ ਦਿਵਸ , ਇੱਕ ਤਾਂ ਇਹ ਦਿਨ ਅੰਤਰਰਾਸ਼ਟਰੀ ਪੱਧਰ ਤੇ ਰੋਜ਼ਾਨਾ ਜੀਵਨ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਦੀ ਮਹੱਤਤਾ ਬਾਰੇ ਯਾਦ ਦਿਵਾਉਂਦਾ ਹੈ,ਦੂਜਾ ਹਰ ਸਾਲ, ਇਹ ਦਿਨ ਪਲਾਸਟਿਕ ਦੇ ਪ੍ਰਦੂਸ਼ਣ ਕਾਰਨ ਕੁਦਰਤੀ ਵਾਤਾਵਰਣ ਨੂੰ ਹੋਣ ਵਾਲੇ ਖਤਰੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ।ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਬੈਂਸ ਨੇ ਕਿਹਾ ਕਿ ਭਾਰਤ ਵਿੱਚ, ਸਿੱਕਮ ਸਰਕਾਰ ਨੇ 1998 ਵਿੱਚ ਦੇਸ਼ ਦੀ ਪਹਿਲੀ ਪਲਾਸਟਿਕ-ਬੈਗ ਪਾਬੰਦੀ ਪਾਸ ਕੀਤੀ ਸੀ। 

ਅਤੇ ਭਾਰਤ ਨੇ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਨੂੰ ਸੀਮਤ ਕਰਨ ਦੇ ਉਦੇਸ਼ ਨਾਲ ਸਤੰਬਰ 1999 ਵਿੱਚ ਪਹਿਲਾ ਪਲਾਸਟਿਕ-ਕਚਰਾ ਪ੍ਰਬੰਧਨ ਕਾਨੂੰਨ ਪਾਸ ਕੀਤਾ ਸੀ,ਉਦੋਂ ਤੋਂ ਲਾਗੂ ਕੀਤੀਆਂ ਗਈਆਂ ਕਈ ਪਾਬੰਦੀਆਂ ਦੇ ਬਾਵਜੂਦ, ਦੇਸ਼ ਭਰ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਸਬੰਧੀ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ। ਬ੍ਰਦਰ ਸੰਜੇ ਦਾ ਕਹਿਣਾ ਸੀ ਕਿ ਜੇਕਰ ਅਸੀਂ ਅਗਲੀ ਪੀੜ੍ਹੀ ਲਈ ਪ੍ਰਦੂਸ਼ਣ-ਰਹਿਤ ਸੰਸਾਰ ਚਾਹੁੰਦੇ ਹਾਂ ਤਾਂ ਇਹ ਸਮਾਂ ‘ਗੋ ਗ੍ਰੀਨ’ ਕਰਨ ਅਤੇ ਵਾਤਾਵਰਣ-ਅਨੁਕੂਲ ਵਿਕਲਪ ਬਣਾਉਣ ਦਾ ਹੈ। ਆਪਣੀ ਆਦਤ ਨੂੰ ਬਦਲ ਕੇ ਕੱਪੜੇ ਦੇ ਥੈਲਿਆਂ ਅਤੇ ਜੂਟ ਦੇ ਉਤਪਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਬ੍ਰਦਰ ਸੁਰਜੀਤ ਮਸੀਹ,ਹਰਪਾਲ ਸਿੰਘ ਸਿੱਧੂ, ਸਰਬਜੀਤ ਸਿੰਘ ਗਿੱਲ, ਗੁਰਪਾਲ ਗਿੱਲ ਸਿੱਧਵਾਂ, ਰੀਨਾ ਅਟਵਾਲ, ਰਾਬਿੰਦਰ ਕੌਰ,ਇੰਦਰਜੀਤ ਕੌਰ, ਵਿਕਰਮ ਸਿੰਘ ਭੁਲਾਣਾ, ਰਿਤਿਕਾ ਅਟਵਾਲ, ਜੈਸਮੀਨ ਕੌਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here