ਠੇਕੇਦਾਰਾਂ ਨੇ ਫਿਰ ਕੀਤੀ ਸ਼ਰਾਬ ਮਹਿੰਗੀ, ਨਵੀਂ ਆਬਕਾਰੀ ਨੀਤੀ ਨੂੰ ਲਾਗੂ ਕਰਨ ਲਈ ਕੀਤੀ ਜਾ ਰਹੀ ਆਨਾਕਾਨੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਹਲਕਾ ਭੁਲੱਥ ਦੇ ਸਾਰੇ ਸਰਕਲਾਂ ਵਿਚ ਠੇਕੇਦਾਰਾਂ ਵੱਲੋਂ ਫਿਰ, ਸ਼ਰਾਬ ਮਨਮਰਜ਼ੀ ਦੇ ਰੇਟਾਂ ਤੇ ਵੇਚੀ ਜਾ ਰਹੀ ਹੈ। ਕਥਿਤ ਤੌਰ ਤੇ ਇਹ ਠੇਕੇਦਾਰ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ ਲਾਗੂ ਕਰਨ ਵਿਚ ਆਨਾਕਾਨੀ ਕਰ ਰਹੇ ਹਨ। ਅਧਿਕਾਰੀਆਂ ਦੀ ਮਿਲੀਭੁਗਤ ਨਵੀਂ ਨੀਤੀ ਨੂੰ ਲਾਗੂ ਕਰਨ ਲਈ ਅੜਿੱਕੇ ਡਾਹੇ ਜਾ ਰਹੇ ਹਨ। ਇਸ ਪਾਲਸੀ ਨੂੰ ਲਾਗੂ ਨਾ ਹੋਣ ਦੇਣ ਲਈ ਇਹ ਠੇਕੇਦਾਰ ਹਾਈਕੋਰਟ ਵੀ ਜਾ ਪਹੁੰਚੇ।  ਮਿਸਾਲ ਦੇ ਤੌਰ ਤੇ 30 ਜੂਨ ਤੱਕ ਸਾਰੇ ਠੇਕਿਆਂ ਤੇ ਰੇਟ ਲਿਸਟਾਂ ਟੰਗੀਆਂ ਹੋਈਆਂ ਸਨ। ਪਾਲਸੀ ਲਾਗੂ ਹੋਣ ਤੋਂ ਪਹਿਲਾਂ ਹੀ ਨਵੇਂ ਸਰਕਾਰੀ ਰੇਟਾਂ ਅਨੁਸਾਰ ਸ਼ਰਾਬ ਵੇਚੀ ਜਾ ਰਹੀ ਸੀ। 

Advertisements

ਮਿਸਾਲ ਦੇ ਤੌਰ ਪਹਿਲਾਂ ਜਿਹੜੀ ਬਲੈਕ ਡੌਗ ਵਰਗੀ ਵਧੀਆ ਸ਼ਰਾਬ 2000 ਤੱਕ ਵੇਚਦੇ ਸੀ। 1500 ਰੁਪਏ ਪ੍ਰਤੀ ਬੋਤਲ ਵੇਚੀ, ਬੀਅਰ ਜਿਹੜੀ 200 ਰੁਪਏ ਤੋ ਉੱਪਰ ਵੀ ਵੇਚਦੇ ਰਹੇ, 120 ਵੇਚੀ ਗਈ। ਪ੍ਰੰਤੂ 1 ਜੁਲਾਈ ਤੋਂ ਸਾਰੇ ਠੇਕਿਆਂ ਤੋਂ ਰੇਟ ਲਿਸਟਾਂ ਗਾਇਬ ਤੇ ਹਰ ਤਰ੍ਹਾਂ ਦੀ ਬੋਤਲ 200 ਤੋ 300 ਮਹਿੰਗੀ ਵੇਚਣੀ ਸ਼ੁਰੂ ਕਰ ਦਿੱਤੀ। ਬੀਅਰ ਫਿਰ 200 ਰੁਪਏ ਕਰ ਦਿੱਤੀ ਗਈ।‌ ਜਿਸ ਕਾਰਨ ਸ਼ਰਾਬ ਦੇ ਸ਼ੌਕੀਨਾਂ ਵਿਚ ਗੁੱਸੇ ਦੀ ਲਹਿਰ ਦੌੜ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿਕਮੇ ਦਾ ਇਹਨਾਂ ਠੇਕੇਦਾਰਾਂ ਤੇ ਕੋਈ ਕੁੰਡਾ ਨਹੀ, ਸਗੋਂ ਅਜਿਹਾ ਕੋਈ ਮਾਮਲਾ ਧਿਆਨ ਵਿੱਚ ਲਿਆਉਣ ਤੇ ਅਧਿਕਾਰੀ ਠੇਕੇਦਾਰਾਂ ਦੇ ਪੱਖ ਪੂਰਦੇ ਹਨ। ਜਿਵੇਂ ਉਹ ਸਰਕਾਰ ਦੇ ਨਹੀਂ, ਇਹਨਾਂ ਦੇ ਅਧਿਕਾਰੀ ਹੋਣ।

ਦੂਜੇ ਪਾਸੇ ਨਵੀਂ ਐਕਸਾਈਜ਼ ਪਾਲਿਸੀ ਤਹਿਤ ਠੇਕਿਆਂ ’ ਚ ਆਈ ਰੇਟ ਲਿਸਟ ਮੁਤਾਬਕ ਸ਼ਰਾਬ ਦੀਆਂ ਕੀਮਤਾਂ ਵਿਚ 30 ਤੋਂ 40 ਫ਼ੀਸਦੀ ਤੱਕ ਵੱਡੀ ਗਿਰਾਵਟ ਦਰਜ ਹੋਈ ਹੈ । ਉਥੇ ਹੀ ਸ਼ਰਾਬ ਦੀ ਵਿਕਰੀ ਲਈ ਬਣਾਏ ਗਏ ਨਿਯਮ ਮੁਤਾਬਕ ਮਹਾਨਗਰਾਂ ਵਿਚ 24 ਘੰਟੇ ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਗਈ ਹੈ । ਇਸ ਦੇ ਨਾਲ ਹੀ ਜ਼ਿਲਿਆਂ ਵਿਚ ਖੁੱਲ੍ਹਣ ਵਾਲੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿਚ ਵੀ ਵਾਧਾ ਦਰਜ ਹੋਇਆ ਹੈ। ਪੇਂਡੂ ਅਰਧ ਸ਼ਹਿਰੀ ਖੇਤਰ ਸ਼ਰਾਬ ਵੇਚਣ ਦੇ ਨਿਯਮਾਂ ਮੁਤਾਬਕ ਠੇਕੇ ਖੁੱਲ੍ਹਣ ਦਾ ਸਮਾਂ ਸਵੇਰੇ 9 ਤੋਂ ਲੈ ਕੇ 12 ਵਜੇ ਰਹੇਗਾ , ਜਦਕਿ ਰੇਲਵੇ ਸਟੇਸ਼ਨ ਵਾਲੇ ਠੇਕੇ ‘ ਤੇ 24 ਘੰਟੇ ਸ਼ਰਾਬ ਦੀ ਵਿਕਰੀ ਕੀਤੀ ਜਾ ਸਕਦੀ ਹੈ । 

ਸ਼ੁਰੂਆਤੀ ਕੀਮਤ ਦੇ ਮੁਕਾਬਲੇ 10 ਫ਼ੀਸਦੀ ਦੀ ਵੱਡੀ ਗਿਰਾਵਟ ਹੋ ਚੁੱਕੀ ਹੈ । ਮਹਿਕਮੇ ਨੇ ਟੈਂਡਰ ਭਰਨ ਦੀ ਤਾਰੀਖ਼ ਵਿਚ ਇਕ ਦਿਨ ਦਾ ਵਾਧਾ ਤਾਂ ਕਰ ਦਿੱਤਾ ਸੀ ਪਰ ਇਸ ਵਾਰ ਗਰੁੱਪਾਂ ਦੀ ਫ਼ੀਸ ਵਿਚ ਕਮੀ ਨਹੀਂ ਕੀਤੀ ਗਈ । ਕਈ ਠੇਕੇਦਾਰਾਂ ਵੱਲੋਂ ਕੀਮਤ ਘਟਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ , ਜਿਸ ਤਹਿਤ ਉਹ ਠੇਕੇ ਲੈਣ ਵਿਚ ਦੇਰੀ ਕਰ ਰਹੇ ਸਨ । ਇਸ ਵਾਰ ਜ਼ਿਲ੍ਹਾ ਕਪੂਰਥਲਾ ਵਿੱਚ ਛੋਟੇ ਸਰਕਲਾਂ ਨੂੰ ਤੋੜ ਕੇ 5 ਸਰਕਲ, ਕਪੂਰਥਲਾ ਸ਼ਹਿਰੀ, ਕਪੂਰਥਲਾ ਦਿਹਾਤੀ, ਸੁਲਤਾਨਪੁਰ ਲੋਧੀ, ਫਗਵਾੜਾ, ਭੁਲੱਥ ਬਣਾਏ ਗਏ ਹਨ। ਭੁਲੱਥ ਦੇ ਤਿੰਨ ਸਰਕਲਾਂ ਨਡਾਲਾ ਭੁਲੱਥ, ਬੇਗੋਵਾਲ ਨੂੰ ਇਕੱਠਾ ਕਰਕੇ ਢਿਲਵਾਂ ਦਾ ਕੁਝ ਖੇਤਰ ਸ਼ਾਮਿਲ ਕੀਤਾ ਗਿਆ ਹੈ।

ਜਦ ਕਿ ਢਿਲਵਾਂ ਨੂੰ ਕਪੂਰਥਲਾ ਦਿਹਾਤੀ ਨਾਲ ਜੋੜ ਦਿੱਤਾ ਗਿਆ। ਇਸ ਵਾਰ ਭੁਲੱਥ ਸਰਕਲ ਵਿਚ 49 ਠੇਕੇ ਪਾਏ ਗਏ ਹਨ। ਜਿਹਨਾਂ ਤੋਂ ਇਸ ਸਾਲ ਸਰਕਾਰ ਨੂੰ 28/30 ਕਰੋੜ ਦਾ ਮਾਲੀਆਂ ਮਿਲੇਗਾ। ਸ਼ਰਾਬ ਦੀਆਂ ਕੀਮਤਾਂ ‘ ਚ ਗਿਰਾਵਟ ਦੀ ਗੱਲ ਕਰੀਏ ਤਾਂ ਰਾਇਲ ਸਟੈਗ ਸ਼ਰਾਬ ਪਹਿਲਾਂ 760 ਤੋਂ ਲੈ ਕੇ 820 ਰੁਪਏ ਤੱਕ ਵੇਚੀ ਜਾ ਰਹੀ ਸੀ , ਇਸ ਦੀ ਨਵੀਂ ਕੀਮਤ 500 ਰੁਪਏ ਨਿਰਧਾਰਿਤ ਕੀਤੀ ਗਈ ਹੈ । ਇਸੇ ਤਰ੍ਹਾਂ ਮੈਕਡਾਵਲ ਨੰਬਰ -1 ਸ਼ਰਾਬ ਦੀ ਬੋਤਲ 650 ਰੁਪਏ ਵਿਚ ਵਿਕਦੀ ਸੀ, ਜਿਹੜੀ ਹੁਣ 400 ਰੁਪਏ ਮਿਲੇਗੀ । ਇਸੇ ਤਰ੍ਹਾਂ 100 ਪਾਈਪਰ ਡਬਲਿਊ, ਪਾਸਪੋਰਟ ਦੀ ਮਹਿੰਗੀ ਰੇਂਜ 1000 ਰੁਪਏ ਵਿਚ ਉਪਲੱਬਧ ਹੋਵੇਗੀ।  ਬੀਅਰ ਦੀ ਕੀਮਤ 130 ਹੋਵੇਗੀ। ਕੁਝ ਸਟਰੌਗ ਬਰਾਂਡ ਮਹਿੰਗੇ ਹੋਣਗੇ। 

ਇਸ ਤਰ੍ਹਾਂ ਹੁਣ ਸ਼ਰਾਬ ਦੇ ਸ਼ੌਕੀਨਾਂ ਨੂੰ ਹੁਣ 5 ਜੁਲਾਈ ਦੀ ਬੇਤਾਬੀ ਨਾਲ ਉਡੀਕ ਹੈ। ਉਸ ਦਿਨ ਸ਼ਰਾਬ ਦੀ ਨਵੀਂ ਪਾਲਿਸੀ ਅਨੁਸਾਰ ਸਸਤੇ ਰੇਟ ਤੇ ਸ਼ਰਾਬ ਮਿਲਦੀ ਹੈ। ਜਾਂ ਠੇਕੇਦਾਰਾਂ ਦੀ ਮਨੌਪਲੀ ਜਾਰੀ ਰਹਿੰਦੀ ਹੈ।  ਇਸ ਸਬੰਧੀ ਗੱਲਬਾਤ ਦੌਰਾਨ ਈਟੀਉ ਹਰਪ੍ਰੀਤ ਸਿੰਘ ਨੇ ਦੱਸਿਆ ਕਿ 5 ਜੁਲਾਈ ਤੋਂ ਪੂਰੇ ਪੰਜਾਬ ਵਿਚ ਇੱਕੋ ਜਿਹੇ ਰੇਟ ਮਿਲਣਗੇ।

LEAVE A REPLY

Please enter your comment!
Please enter your name here