ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਨੇ ਕੀਤੀ ਕਾਲੋਨੀ ਦੀ ਸਫਾਈ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਤੇ ਸੋਸਾਇਟੀ ਮੇਬਰਾਂ ਨੇ ਸ਼ਾਲੀਮਾਰ ਐਵੇਨਿਊ ਦੇ ਐਂਟਰੀ ਪੋਇੰਟ ਦੇ ਰਸਤਿਆਂ ਦੇ ਕੰਡੇ ਉੱਗੀ ਭੰਗ ਬੂਟੀ ਦੀ ਸਾਫ ਸਫਾਈ ਕੀਤੀ। ਪ੍ਰਧਾਨ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਕੰਡਿਆਂ ਤੇ ਭੰਗ ਬੂਟੀ ਬਹੁਤ ਉੱਗੀ ਹੋਈ ਸੀ ਜਿਸ ਨੂੰ ਸਾਫ ਕਰਨ ਲਈ ਕਾਲੋਨੀ ਨਿਵਾਸੀਆਂ ਨੇ ਐਤਵਾਰ ਸਵੇਰ ਤੋਂ ਲੈਕੇ ਸ਼ਾਮ ਤੱਕ ਸਫਾਈ ਕੀਤੀ ਤੇ ਡ੍ਰੇਨ ਦੇ ਕੰਡੇ ਉੱਗੀ ਹੋਈ ਜੰਗਲ਼ ,ਘਾਹ ਤੇ ਭੰਗ ਬੂਟੀ ਦਾ ਸਫਾਇਆ ਕੀਤਾ ਤੇ ਸਮੂਹ ਹਾਜ਼ਿਰ ਕਾਲੋਨੀ ਨਿਵਾਸੀਆਂ ਨੇ ਫੈਸਲਾ ਲਿਆ ਕਿ ਬਰਸਾਤ ਦੇ ਦੌਰਾਨ ਡ੍ਰੇਨ ਦੇ ਕੰਡੇ 200 ਦੇ ਕਰੀਬ ਫਲਦਾਰ ਤੇ ਛਾਂਦਾਰ ਬੂੱਟੇ ਲਗਾਏ ਜਾਣਗੇ ਅਤੇ ਰਸਤੇ ਦੇ ਕੰਡਿਆਂ ਤੇ ਪੱਕੀ ਇੰਟਰਲਾਕਿੰਗ ਟਾਇਲ ਲਗਾਕੇ ਉਗਣ ਵਾਲੀ ਜੰਗਲ ਬੂਟੀ ਦਾ ਪੱਕਾ ਸਫਾਇਆ ਕੀਤਾ ਜਾਏਗਾ।

Advertisements

ਇਸ ਤੋਂ ਅਲਾਵਾ ਕੌਂਸਲਰ ਵੀਨਾ ਸਲਵਾਨ ਤੇ ਦੀਪਕ ਸਲਵਾਨ ਨੇ ਨਿਜੀ ਤੋਰਜ਼ ਤੇ ਐਲਾਨ ਕੀਤਾ ਕਿ ਐਂਟਰੀ ਪੁਆਇੰਟ ਤੇ ਲਾਇਟਾਂ ਵਾਲਾ ਸਵਾਗਤੀ ਬੋਰਡ ਲਗਾਕੇ ਸ਼ਾਲੀਮਾਰ ਐਵੇਨਿਊ ਦੀ ਸੁੰਦਰਤਾ ਹੋਰ ਬਣਾਈ ਜਾਵੇਗੀ ਅਤੇ ਕਾਲੋਨੀ ਦੇ ਅੰਦਰ ਨਿਗਮ ਵਲੋਂ ਲਗਾਏ ਗਏ ਪਾਣੀ ਦੇ ਪੰਪ ਦਾ ਜਲਦ ਪਹਿਲ ਤੇ ਅਧਾਰ ਤੇ ਬਿਜਲੀ ਕੁਨੈਕਸ਼ਨ ਲਗਵਾਇਆ ਜਾਏਗਾ। ਇਸ ਮੌਕੇ ਜੀ ਐਸ ਬੰਨੁ,ਪੰਡਿਤ ਸਰਦਾਰੀ ਲਾਲ,ਮਾਸਟਰ ਨਰੇਸ਼ ਕੁਮਾਰ,ਨਰਿੰਦਰ ਠਾਕੁਰ, ਜਸਵਿੰਦਰ ਸਿੰਘ,ਵਿਨੋਦ ਅੱਗਰਵਾਲ,ਗੌਰਵ ਮੜੀਆ ,ਨਿਤਿਨ ਅੱਗਰਵਾਲ,ਰਮਨ ਨਈਅਰ,ਅਰਜੁਨ ਸਿੰਘ,ਅਮਨ ਬਜਾਜ ਆਦਿ ਹਾਜ਼ਿਰ ਹੋਏ।

LEAVE A REPLY

Please enter your comment!
Please enter your name here