4 ਤੋਂ 17 ਜੁਲਾਈ ਤੱਕ ਮਨਾਇਆ ਜਾਵੇਗਾ ਪੰਦਰਵਾੜਾ: ਡਾ. ਪਵਨ ਕੁਮਾਰ

ਹੁਸ਼ਿਆਰਪੁਰ , (ਦ ਸਟੈਲਰ ਨਿਊਜ਼)। ਬੱਚਿਆਂ ਦੀਆਂ ਦਸਤਾਂ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਖਤਮ ਕਰਨ ਦੇ ਉੇਦੇਸ਼ ਨਾਲ ਤੀਰਬ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੌਰਾਨ ਜਿਲ੍ਹੇ ਭਰ ਦੀਆਂ ਸਮੂਹ ਸੰਸਥਾਵਾਂ ਵਿੱਚ ਓ.ਆਰ.ਐਸ. ਦਾ ਘੋਲ ਤਿਆਰ ਕਰਨ ਤੇ ਜ਼ਿੰਕ ਬਾਰੇ ਜਾਗਰੂਕਤਾ ਕਰਨ ਲਈ ਕਾਰਨਰ ਸਥਾਪਿਤ ਕੀਤੇ ਗਏ ਹਨ। ਜਾਗਰੂਕਤਾ ਪੈਦਾ ਕਰਨ ਲਈ ਇਸ ਪੰਦਰਵਾੜੇ ਦੀ ਰਸਮੀ ਸ਼ੁਰੂਆਤ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ ਦੀ ਪ੍ਰਧਾਨਗੀ ਅਤੇ ਡਾ. ਸੀਮਾ ਗਰਗ ਜਿਲ੍ਹਾ ਟੀਕਾਕਰਨ ਅਫਸਰ ਦੀ ਅਗਵਾਈ ਤਹਿਤ ਸਿਵਲ ਹਸਪਤਾਲ ਵਿਖੇ ਸਥਾਪਿਤ ਕੀਤੇ ਗਏ ਓ.ਆਰ.ਐਸ. ਜ਼ਿੰਕ ਕਾਰਨਰ ਤੋਂ ਕੀਤੀ ਗਈ । ਇਸ ਦੌਰਾਨ ਉਹਨਾਂ ਦੇ ਨਾਲ ਡਾ. ਸਵਾਤੀ ਸੀਨੀਅਰ ਮੈਡੀਕਲ ਅਫਸਰ, ਬੱਚਿਆਂ ਦੇ ਮਾਹਿਰ ਡਾ.ਹਰਨੂਰਜੀਤ ਕੌਰ, ਡਾ. ਸੁਪ੍ਰੀਤ ਕੌਰ ਅਤੇ ਰਜਵੰਤ ਕੌਰ, ਜਿਲ੍ਹਾ ਮਾਸ ਮੀਡੀਆ ਅਫਸਰ ਪ੍ਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ ਤ੍ਰਿਪਤਾ ਦੇਵੀ ਤੇ ਰਮਨਦੀਪ ਕੌਰ, ਬੀਸੀਸੀ ਕਾਰਡੀਨੇਟਰ ਅਮਨਦੀਪ ਸਿੰਘ  ਤੋਂ  ਇਲਾਵਾ ਹੋਰ ਸਟਾਫ ਮੈਂਬਰ ਤੇ ਛੋਟੇ ਬੱਚਿਆਂ ਦੇ ਮਾਪੇ ਸ਼ਾਮਿਲ ਹੌਏ।

Advertisements

ਇਸ ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ. ਪਵਨ ਕੁਮਾਰ ਨੇ ਦੱਸਿਆ ਕਿ 5 ਸਾਲ ਤੱਕ ਦੇ ਬੱਚਿਆਂ ਨੂੰ ਦਸਤ ਲੱਗਣ ਨਾਲ ਪਾਣੀ ਦੀ ਘਾਟ ਹੋਣ ਕਾਰਣ ਕਈ ਵਾਰ ਬੱਚਿਆਂ ਦੀ ਜਾਨ ਨੂੰ ਖਤਰਾ ਹੋ ਜਾਂਦਾ ਹੈ। ਦੇਸ਼ ਵਿੱਚ 5 ਸਾਲ ਤੱਕ ਬੱਚਿਆਂ ਦੀਆਂ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ 11 ਫੀਸਦੀ ਬੱਚਿਆਂ ਦੀਆਂ ਮੌਤਾਂ ਡਾਈਰੀਆ ਕਾਰਣ ਹੀ ਹੁੰਦੀਆਂ ਹਨ। ਇਸ ਲਈ ਜੇਕਰ ਦਸਤ ਲੱਗਣ ਤੇ ਤੁੰਰਤ ਬੱਚਿਆਂ ਨੂੰ ਓ.ਆਰ.ਐਸ. ਦਾ ਘੋਲ ਦਿੱਤਾ ਜਾਵੇ ਅਤੇ ਨਾਲ ਨਾਲ 14 ਦਿਨਾਂ ਤੱਕ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣ।

ਡਾ. ਸੀਮਾ ਗਰਗ ਨੇ ਦੱਸਿਆ ਕਿ ਓ.ਆਰ.ਐਸ. ਬੱਚਿਆਂ ਵਿੱਚ ਦਸਤਾਂ ਕਾਰਣ ਹੋਣ ਵਾਲੀ ਪਾਣੀ ਦੀ ਕਮੀ ਨੂੰ ਪੂਰੀ ਕਰਦਾ ਹੈ ਅਤੇ ਜ਼ਿੰਕ ਦਸਤ ਘੱਟ ਕਰਦਾ  ਹੈ ਅਤੇ ਜਲਦੀ ਠੀਕ ਕਰਦਾ ਹੈ। ਜ਼ਿੰਕ ਦੀਆਂ ਗੋਲੀਆਂ ਪੂਰੇ 14 ਦਿਨ ਦੇਣ ਤੇ ਅਗਲੇ ਤਿੰਨ ਮਹੀਨੇ ਤੱਕ ਦਸਤਾਂ ਅਤੇ ਨਿਮੋਨੀਆਂ ਦੋਨੋਂ ਤੋਂ ਬਚਾਅ ਰਹਿੰਦਾ ਹੈ। ਇਸਦੇ ਨਾਲ ਸਫਾਈ ਦਾ ਧਿਆਨ ਰੱਖਣਾ ਜਰੂਰੀ ਹੈ। ਬੱਚੇ ਦੇ ਅਤੇ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰੋ। ਇਸੇ ਉੇਦੇਸ਼ ਨੂੰ ਮੁੱਖ ਰੱਖਦਿਆਂ ਇਹ ਪੰਦਰਵਾੜਾ ਉਲੀਕਿਆ ਗਿਆ ਹੈ। ਇਸ ਮੌਕੇ ਡਾ.ਹਰਨੂਰਜੀਤ ਕੌਰ ਅਤੇ ਡਾ. ਰਜਵੰਤ ਕੌਰ ਵਲੋਂ ਵੀ ਸੰਬੋਧਨ ਕੀਤਾ ਗਿਆ । 

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਆਰ  ਬੀ  ਐਸ  ਕੇ  ਦੀਆਂ  ਟੀਮਾਂ  ਵਲੋਂ  ਆਂਗਣਵਾੜੀ  ਕੇਂਦਰਾਂ  ਅਤੇ ਸਕੂਲਾਂ  ਵਿਚ  ਜਾ  ਕੇ  ਹੱਥ  ਧੋਣ  ਦੀ  ਸਹੀ  ਜਾਣਕਾਰੀ , ਖਾਣਾ ਬਣਾਉਣ  ਅਤੇ  ਖਾਣ ਤੋਂ  ਪਹਿਲਾਂ  ਅਤੇ  ਸ਼ੌਚ  ਜਾਣ  ਤੋਂ  ਬਾਅਦ  ਹੱਥ  ਧੋਣਾ ਕਿੰਨਾ  ਜਰੂਰੀ  ਹੈ  ਬਾਰੇ  ਦੱਸਿਆ  ਜਾਏਗਾ । ਦਸਤਾਂ  ਦੌਰਾਨ  ਓ  ਆਰ  ਐਸ  ਪੈਕਟ  ਉਪਲਭਧ  ਨਾ  ਹੋਣ  ਦੀ  ਸੂਰਤ  ਵਿਚ  ਇਸ ਨੂੰ  ਘਰ  ਵਿਚ  ਕਿਵੇਂ  ਤਿਆਰ  ਕਰਨਾ  ਹੈ ਬਾਰੇ  ਵਿਸਥਾਰ  ਪੂਰਵਕ  ਜਾਣਕਾਰੀ  ਦਿੱਤੀ  ਜਾਏਗੀ । ਐਨ  ਐਮ  ਅਤੇ  ਆਸ਼ਾ ਵਰਕਰਾਂ  ਵਲੋਂ  ਘਰ  ਘਰ ਜਾ  ਕੇ ਪੰਜ  ਸਾਲ  ਤੱਕ  ਦੇ   ਬੱਚਿਆਂ  ਨੂੰ  ਓ  ਆਰ  ਐਸ  ਦੇ  ਪੈਕਟ  ਵੰਡੇ  ਜਾਣਗੇ ਅਤੇ  ਦਸਤਾਂ  ਨਾਲ  ਪੀੜਿਤ  ਬੱਚਿਆਂ  ਨੂੰ  ਜ਼ਿੰਕ  ਦੀਆਂ  ਗੋਲੀਆਂ ਵੀ ਦਿੱਤੀਆਂ  ਜਾਣਗੀਆਂ ।

LEAVE A REPLY

Please enter your comment!
Please enter your name here