ਹਮੀਰਾ ਸ਼ਰਾਬ ਫੈਕਟਰੀ ਅਤੇ ਢਾਬਿਆਂ ਦੇ ਬਾਹਰ ਖੜ੍ਹੇ ਟਰੱਕਾਂ ਕਰਕੇ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀ ਦਾ ਸਾਹਮਣਾ  

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਜਲੰਧਰ ਅੰਮ੍ਰਿਤਸਰ ਮੇਨ ਹਾਈਵੇ ਤੇ ਸਥਿਤ ਜਗਤਜੀਤ ਇੰਡਸਟਰੀ ਹਮੀਰਾ ਦੇ ਸਾਹਮਣੇ ਅਕਸਰ ਰੋਡ ਤੇ ਟਰੱਕ ਖੜ੍ਹੇ ਹੀ ਰਹਿੰਦੇ ਹਨ। ਜੋ ਕਿ ਸੱਦਾ ਦੁਰਘਟਨਾ ਹੋਣ ਦਾ ਕਾਰਨ ਬਣੇ ਹੋਏ ਹਨ  ਕੁਝ ਦਿਨ ਪਹਿਲਾਂ ਹੀ ਇੱਥੇ ਹਮੀਰਾ ਫੈਕਟਰੀ ਦੇ ਨਜ਼ਦੀਕ ਅਤੇ ਢਾਬੇ ਦੇ ਕੋਲ ਖੜ੍ਹੇ ਕੈਂਟਰ ਵਿੱਚ ਕਾਰ ਵੱਜਣ ਨਾਲ ਇਕੋ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਸੀ। ਜਿਸ ਦਾ ਕਾਰਨ ਮੇਨ ਹਾਈਵੇ ਤੇ ਖਡ਼੍ਹਾ ਕੈਂਟਰ ਸੀ  ਉੱਥੇ ਰੋਜ਼ਾਨਾ ਹੀ ਛੋਟੇ ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ।  ਜਦੋਂ ਉਥੋਂ ਲੰਘ ਰਹੇ ਰਾਹਗੀਰਾਂ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਇਸ ਦਾ ਜ਼ਿੰਮੇਵਾਰ ਹਮੀਰਾ ਸ਼ਰਾਬ ਫੈਕਟਰੀ ਨੂੰ ਹੀ ਦੱਸਿਆ ਲੋਕਾਂ ਦਾ ਕਹਿਣਾ ਹੈ ਕਿ ਫੈਕਟਰੀ ਦੇ ਬਾਹਰ ਕਤਾਰ ਵਿੱਚ ਟਰੱਕ ਖਡ਼੍ਹੇ ਰਹਿੰਦੇ ਹਨ। ਜੇਕਰ ਸਾਨੂੰ ਕੋਈ ਐਮਰਜੈਂਸੀ ਪੈ ਜਾਂਦੀ ਹੈ ਤਾਂ ਇਸ ਰਸ਼ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। 

Advertisements

ਜੇਕਰ ਫੈਕਟਰੀ ਦੇ ਸਕਿਉਰਿਟੀ ਗਾਰਡਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਇਨ੍ਹਾਂ ਦੇ ਸਕਿਓਰਿਟੀ ਗਾਰਡ ਰਾਹਗੀਰਾਂ ਦੀ ਮਦਦ ਨਹੀਂ ਕਰਦੇ ਅਤੇ ਇਸੇ ਤਰ੍ਹਾਂ ਟਰੱਕ ਡਰਾਈਵਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਿੱਥੇ ਸਾਨੂੰ ਜਗ੍ਹਾ ਮਿਲਦੀ ਹੈ। ਉੱਥੇ ਅਸੀਂ ਟਰੱਕ.ਖਡ਼੍ਹੇ ਕਰ ਦਿੰਦੇ ਹਨ.ਲੋਕਾਂ ਦਾ ਕਹਿਣਾ ਹੈ ਕਿ ਸਾਹਮਣੇ ਢਾਬੇ ਵੀ ਹਨ ਜੋ ਕਿ ਡਰਾੲੀਵਰ ਰੋਡ ਤੇ ਟਰੱਕ ਖੜ੍ਹਾ ਕਰ ਕੇ ਢਾਬੇ ਵਿਚ ਚਲੇ ਜਾਂਦੇ ਹਨ  ਜੇਕਰ ਟ੍ਰੈਫਿਕ ਵਧ ਜਾਵੇ ਅਤੇ ਜਾਮ ਲੱਗ ਜਾਵੇ ਤਾਂ ਜੋ ਟਰੱਕ ਡਰਾਈਵਰ ਨੂੰ ਲੱਭਣਾ ਔਖਾ ਹੋ ਜਾਂਦਾ ਹੈ। ਫੈਕਟਰੀ ਦੇ ਸਾਹਮਣੇ ਸ਼ਾਮ ਨੂੰ ਸਬਜ਼ੀ ਮੰਡੀ ਵੀ ਲੱਗਦੀ ਹੈ ਵਰਕਰਾਂ ਦੀ ਛੁੱਟੀ ਸਮੇਂ ਵੀ ਬਹੁਤ ਰੱਸ਼ ਪੈ ਜਾਂਦਾ ਹੈ ਉਸ ਵੇਲੇ ਵੀ ਫੈਕਟਰੀ ਦਾ ਕੋਈ ਵੀ ਸਕਿਓਰਿਟੀ ਗਾਰਡ ਜਾਂ ਟ੍ਰੈਫਿਕ ਪੁਲਸ ਦਾ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਹੁੰਦਾ ਅਤੇ ਇਸ ਨਾਲ ਜ਼ਿਆਦਾ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਰਾਹਗੀਰਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਹ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ ਫੈਕਟਰੀ  ਦੀ ਮੈਨੇਜਮੈਂਟ ਨੂੰ ਬਾਹਰ ਪਾਰਕਿੰਗ ਬਣਾਉਣ ਦਾ ਨਿਰਦੇਸ਼ ਜਾਰੀ ਕਰਨ ਅਤੇ ਰੋਡ ਤੇ ਖੜ੍ਹੇ  ਟਰੱਕਾਂ ਦਾ ਚਲਾਨ ਕੱਟਣ।

LEAVE A REPLY

Please enter your comment!
Please enter your name here