ਜੀਓਜੀ ਟੀਮ ਗੜ੍ਹਸ਼ੰਕਰ ਨੇ ਕਾਰਗਿਲ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸਕੂਲ ਵਿੱਚ ਲਗਾਏ ਪੌਦੇ

ਚੱਬੇਵਾਲ(ਦ ਸਟੈਲਰ ਨਿਊਜ਼), ਰਿਪੋਰਟ- ਸ਼ਾਮ ਧੀਰ। ਜੀਓਜੀ ਟੀਮ ਨੇ ਪੌਦੇ ਲਗਾ ਕੇ ਵਿਜੈ ਦਿਵਸ ਮਨਾਇਆ। ਵਿਜਯ ਦਿਵਸ ਦੇ ਮੌਕੇ ਐਸ ਡੀ ਐਮ ਸ਼ਿਵਰਾਜ ਸਿੰਘ ਬੱਲ ਦੁਆਰਾ ਪੌਦਾ ਰੋਪਣ ਦੀ ਸ਼ੁਰੂਆਤ ਕਰਵਾਉਂਦੇ ਹੋਏ ਜੀਓਜੀ ਟੀਮ ਗੜ੍ਹਸ਼ੰਕਰ ਨੇ ਕਾਰਗਿਲ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ 501 ਪੌਦਾ ਲਗਾਉਣ ਦੀ ਮੁਹਿੰਮ ਨੂੰ ਗਤੀਸ਼ੀਲ ਕਰਦਿਆਂ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਪ੍ਰਿੰਸੀਪਲ ਸੀਮਾ ਬੁੱਧੀ ਰਾਜ ਦੇ ਹੱਥੋਂ ਵੀ ਪੌਦਾ ਰੋਪਣ ਕਰਵਾਇਆ, ਤਹਿਸੀਲ ਹੈੱਡ ਕੈਪਟਨ ਲਖਬੀਰ ਸਿੰਘ ਅਤੇ ਸੁਪਰਵਾਈਜਰ ਬੂਟਾ ਸਿੰਘ ਰਾਣਾ ਨੇ ਬੱਚਿਆਂ ਸੰਬੋਧਨ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ, ਜਲ ਬਚਾਓ, ਉੱਚ ਸਿੱਖਿਆ ਹਾਸਲ ਕਰਨ ਅਤੇ ਪੌਦੇ ਲਗਾ ਕੇ ਹਰਿਆ ਭਰਿਆ ਪੰਜਾਬ ਬਣਾਉਣ ਸੰਬੰਧੀ ਪ੍ਰੇਰਿਤ ਕੀਤਾ।

Advertisements

ਇਸਤੋਂ ਇਲਾਵਾ ਬੱਚਿਆਂ ਨੂੰ ਕਾਰਗਿਲ ਵਿਜੈ ਦਿਵਸ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ। ਕਲੱਸਟਰ ਇੰਚਾਰਜਾਂ ਦੀਆਂ ਟੀਮਾਂ ਵਲੋਂ ਵੀ ਵੱਖ ਵੱਖ ਸਕੂਲਾਂ ਵਿੱਚ ਪੌਦਾ ਰੋਪਣ ਕਰਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਦਿੱਤੀ ਅਤੇ ਬੱਚਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕਲੱਸਟਰ ਇੰਚਾਰਜ ਸਤਿਨਾਮ ਸਿੰਘ ਅਤੇ ਐਸ ਐਮ ਰਜੀਵ ਰਾਣਾ, ਜੀਓਜੀ ਮਹਿੰਦਰ ਲਾਲ, ਤਰਸੇਮ ਲਾਲ, ਓਮ ਪ੍ਰਕਾਸ਼, ਕਰਨੈਲ ਸਿੰਘ, ਸੁਰਿੰਦਰ ਸਿੰਘ, ਐਕਸ ਕੌਂਸਲਰ ਸੁਧਰਸ਼ਨ ਧੀਰ ਚੱਬੇਵਾਲ, ਰੀਡਰ ਅਮਨ ਕੁਮਾਰ, ਹਰਸ਼ ਕੁਮਾਰ ਚੋਣ ਦਫ਼ਤਰ,ਪੂਰਾ ਸਟਾਫ਼ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

LEAVE A REPLY

Please enter your comment!
Please enter your name here