14 ਨਸ਼ੀਲੇ ਟੀਕਿਆਂ ਨਾਲ ਆਰੋਪੀ ਕਾਬੂ 

ਕਪੂਰਥਲਾ(ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਨਵਨੀਤ ਸਿੰਘ ਬੈਂਸ ਸੀਨੀਅਰ ਪੁਲਿਸ ਕਪਤਾਨ, ਦੇ ਨਿਰਦੇਸ਼ਾ ਤੇ ਨਸ਼ੇ ਦੀ ਰੋਕਥਾਮ ਸਬੰਧੀ ਛੇੜੀ ਮਹਿੰਮ ਤਹਿਤ ਹਰਵਿੰਦਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ ਇਨਵੈਸਟੀਗੇਸ਼ਨ ਕਪੂਰਥਲਾ , ਡੀ.ਐਸ.ਪੀ ਸਬ ਡਵੀਜਨ ਕਪੁਰਥਲਾ ਮਨਿੰਦਰਪਾਲ ਸਿੰਘ ਪੀ.ਪੀ.ਐਸ. ਦੀਆਂ ਹਦਾਇਤਾਂ ਤੇ ਇੰਸਪੈਕਟਰ ਸੁਰਜੀਤ ਸਿੰਘ ਮੁੱਖ ਅਫਸਰ ਸਿਟੀ ਕਪੂਰਥਲਾ ਦੀ ਨਿਗਰਾਨੀ ਹੇਠ ਐਸ.ਆਈ. ਕਿਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੋੜ ਸ਼ਮਸ਼ਾਨ ਘਾਟ ਕਪੁਰਥਲਾ ਵਿਖੇ ਨਾਕਾ ਲਗਾਇਆ ਸੀ ਕਿ ਸਾਹਮਣੇ ਤੋਂ ਇੱਕ ਮੋਨਾ ਨੌਜੁਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜਦ ਸਾਹਮਣੇ ਅਚਾਨਕ ਪੁਲਿਸ ਆਈ ਤਾ ਪੁਲਿਸ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਪਿੱਛੇ ਲਕਸ਼ਮੀ ਨਗਰ ਵਾਲੀ ਸੜਕ ਨੂੰ ਮੁੜ ਕੇ ਕਾਹਲੀ ਕਾਹਲੀ ਤੁਰਨ ਲੱਗ ਪਿਆ।

Advertisements

ਜਦੋਂ ਪੁਲਿਸ ਪਾਰਟੀ ਨੂੰ ਪਿੱਛੇ ਆਉਂਦਾ ਦੇਖਿਆ ਤਾਂ ਤੁਰੇ ਜਾਂਦੇ ਨੇ ਆਪਣੀ ਸਲੈਕਸ ਦੀ ਸੱਜੀ ਜੇਬ ਵਿੱਚ ਕੋਈ ਵਜਨਦਾਰ ਵਸਤੂ ਜੋ ਮੋਮੀ ਲਿਫਾਫਾ ਵਿੱਚ ਸੀ ਸੜਕ ਦੇ ਕਿਨਾਰੇ ਭੰਗ ਦੇ ਬੂਟਿਆਂ ਵਿੱਚ ਸੁੱਟ ਦਿਤਾ। ਜਿਸ ਨੂੰ ਸ਼ੱਕ ਦੀ ਬਿਨਾ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ ਜਿਸ ਨੇ ਮੇਰੇ ਪੁੱਛਣ ਤੋਂ ਆਪਣਾ ਨਾਮ ਵਿਸ਼ਾਲ ਪੁੱਤਰ ਲਵ ਅਮਰੀਕ ਸਿੰਘ ਵਾਸੀ ਲਕਸ਼ਮੀ ਨਗਰ ਕਪੂਰਥਲਾ ਦੱਸਿਆ ਜਿਸ ਵੱਲੋਂ ਸੁੱਟੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾ ਉਸ ਵਿੱਚੋਂ 14 ਨਸ਼ੀਲੇ ਟੀਕੇ ਹੋਏ ਜਿਸਤੇ ਉਸਦੇ  ਖਿਲਾਫ ਮੁਕਦਮਾ ਨੰਬਰ 172 ਮਿਤੀ 31.07.2022 ਅਧੀਨ ਧਾਰਾ 22B NDPS Act ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਰਜਿਸਟਰ ਕਰ ਲਿਆ ਗਿਆ ਹੈ।ਦੋਸ਼ੀ ਨੂੰ ਗ੍ਰਿਫਤਾਰ ਕਰਕੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦੌਰਾਨੇ ਪੁੱਛ ਗਿੱਛ  ਨਸ਼ਾ ਤਸਕਰੀ  ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here