ਵਿਧਾਇਕ ਐਡਵੋਕੇਟ ਘੁੰਮਣ ਨੇ ਪਿੰਡ ਮਾਂਗਟ ਵਿਖੇ 6.50 ਲੱਖ ਰੁਪਏ ਨਾਲ ਬਣੀ ਗਲੀ ਦਾ ਕੀਤਾ ਉਦਘਾਟਨ

ਦਸੂਹਾ(ਦ ਸਟੈਲਰ ਨਿਊਜ਼): ਬਲਾਕ ਦਸੂਹਾ ਦੇ ਪਿੰਡ ਮਾਂਗਟ ਵਿਖੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋ 6.50 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਇੰਟਰਲਾਕ ਗਲੀ ਦਾ ਉਦਘਾਟਨ ਕੀਤਾ। ਇਸ ਮੋਕੇ ਤੇ ਪਿੰਡ ਦੇ ਸਰਪੰਚ ਕਰਨੈਲ ਸਿੰਘ ਮਾਂਗਟ, ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ, ਨੰਬਰਦਾਰ ਕਸਮੀਰ ਸਿੰਘ, ਨੰਬਰਦਾਰ ਨਵਰੀਤ ਸਿੰਘ, ਪੰਚ ਮਲੂਕ ਚੰਦ,ਪਰਮਜੀਤ ਸਿੰਘ ,ਸੁਰਿੰਦਰਪਾਲ ਸਿੰਘ ਵੀ ਹਾਜਿਰ ਸਨ। ਇਸ ਮੋਕੇ ਤੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਤੇ ਸਹਿਰਾ ਦੇ ਵਿਕਾਸ ਲਈ ਬਚਨਬੱਧ ਹੈ ਅਤੇ ਖੇਡਾਂ ਨੁੰ ਪ੍ਰਫੂਲਿਤ ਕਰਨ ਲਈ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਉਨਾਂ ਕਿਹਾ ਕਿ ਪਿੰਡ ਮਾਂਗਟ ਤੋ ਬਈਂ ਤੱਕ ਡਰੇਨ ਦੀ ਸਫਾਈ ਤੇ ਲੱਗਭਗ 14 ਲੱਖ ਰੁਪਏ ਤੋ ਵੱਧ ਖਰਚਾ ਆਇਆ ਹੈ।

Advertisements

ਉਨਾਂ ਕਿਹਾ ਕਿ ਪਿੰਡ ਮਾਂਗਟ ਤੇ ਹੋਰ 7 ਪਿੰਡਾ ਦੇ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ । ਉੁਨਾਂ ਕਿਹਾ ਕਿ ਪਿੰਡਾਂ ਮਾਂਗਟ ਬਲਾਕ ਦਾ ਪਹਿਲਾ ਪਿੰਡ ਹੈ ਜਿੱਥੇ ਸੀਵਰੇਜ ਤੇ ਬਰਸਾਤੀ ਨਾਲੇ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਮਾਂਗਟ ਨੂੰ ਮਾਡਲ ਪਿੰਡ ਬਣਾਇਆ ਜਾਵੇਗਾ। ਇਸ ਮੋਕੇ ਤੇ ਪਿੰਡ ਦੇ ਸਰਪੰਚ ਕਰਨੈਲ ਸਿੰਘ ਮਾਂਗਟ ਨੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦਾ ਪਿੰਡ ਆਉਣ ਤੇ ਧੰਨਵਾਦ ਕੀਤਾ। ਇਸ ਮੋਕੇ ਤੇ ਮਨਜੀਤ ਸਿੰਘ, ਅਮਰਪ੍ਰੀਤ ਸਿੰਘ ਸੋਨੂੰ ਖਾਲਸਾ, ਗਗਨ ਚੀਮਾਂ, ਸਾਬੀ ਬਾਜਵਾ, ਕੇ.ਪੀ.ਸੰਧੂ, ਹਰਪਾਲ ਸਿੰਘ, ਨਜੀਰ, ਰਾਜੇਸ, ਜਗਰੂਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਿਰ ਸਨ।

LEAVE A REPLY

Please enter your comment!
Please enter your name here