ਭਾਈ ਘਨੱਈਆ ਜੀ ਸੇਵਾ ਦਿਵਸ ਮਨਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ ਇਕ ਸ਼ਲਾਘਾਯੋਗ ਉਪਰਾਲਾ: ਪ੍ਰੋ. ਸੁਨੇਤ  

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਮਾਨਵਤਾ ਦੀ ਸੇਵਾ, ਸਰਬਸਾਂਝੀਵਾਲਤਾ, ਅਤੇ ਪਰਉਪਕਾਰ ਦੇ ਪ੍ਰਤੀਕ ਭਾਈ ਘਨੱਈਆ ਜੀ ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋਏ ਯੋਧਿਆਂ ਦੀ ਬਿਨਾਂ ਕਿਸੇ ਭੇਦ ਭਾਵ ਦੇ ਦੋਸਤ ਅਤੇ ਦੁਸ਼ਮਣ ਦੇ ਫਰਕ ਤੋਂ ਉੱਪਰ ਉੱਠ ਕੇ , ਜ਼ਖ਼ਮਾਂ ਨਾਲ ਤੜਪ ਰਹੇ ਯੋਧਿਆਂ ਨੂੰ ਪਾਣੀ ਪਿਆਇਆ ਅਤੇ ਜ਼ਖ਼ਮਾਂ ਤੇ ਮਲ੍ਹਮ ਪੱਟੀ ਕਰਕੇ ਮੁਢਲੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ । 

Advertisements

ਹੁਸ਼ਿਆਰਪੁਰ ਦੇ ਸਮਾਜ ਸੇਵੀ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਪ੍ਰਧਾਨ ਭਾਈ ਘਨੱਈਆ ਜੀ ਮਿਸ਼ਨ ਵੱਲੋਂ  ਭਾਈ ਘਨੱਈਆ ਜੀ ਦੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਸਬੰਧੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਲਿਖੇ ਪੱਤਰ  ਤੇ ਕਾਰਵਾਈ ਕਰਦਿਆਂ  ਭਾਈ ਘਨੱਈਆ ਜੀ ਸੇਵਾ ਸੰਕਲਪ ਦਿਵਸ ਜੋ ਕਿ ਹਰ ਸਾਲ 20 ਸਤੰਬਰ ਨੂੰ ਮਨਾਇਆ ਜਾਂਦਾ ਹੈ ਦੇ ਸਬੰਧ ਵਿੱਚ  ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਖੀਆਂ , ਸਮੂਹ ਮੰਡਲਾਂ  ਦੇ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਸਾਹਿਬਾਨ ਅਤੇ ਸਮੂਹ ਬੋਰਡਾਂ ਦੇ ਚੇਅਰਮੈਨ ਅਤੇ ਕਾਰਪੋਰੇਸ਼ਨਾਂ ਦੇ ਡਾਇਰੈਕਟਰਜ਼ ਅਤੇ ਇਸ ਪੱਤਰ ਦਾ ਉਤਾਰਾ ਸਮੂਹ ਵਿਸ਼ੇਸ਼ ਸਕੱਤਰ/ ਵਧੀਕ ਮੁੱਖ ਸਕੱਤਰ / ਪ੍ਰਮੁੱਖ ਸਕੱਤਰ / ਵਿੱਤੀ ਕਮਿਸ਼ਨਰਜ਼ ਅਤੇ ਪ੍ਰਬੰਧਕੀ ਸਕੱਤਰ ਪੰਜਾਬ ਸਰਕਾਰ ਨੂੰ ਲੋੜੀਂਦੀ ਕਾਰਵਾਈ ਕਰਨ ਹਿੱਤ ਭੇਜਿਆ ਗਿਆ ਹੈ।   

ਪ੍ਰੋਫੈਸਰ ਬਹਾਦਰ ਸਿੰਘ ਸੁਨੇਤ  ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ  ਭਾਈ ਘਨੱਈਆ ਜੀ ਦੇ ਜੀਵਨ ਅਤੇ  ਉਨ੍ਹਾਂ ਵੱਲੋਂ ਮਾਨਵਤਾ ਲਈ ਕੀਤੀਆਂ ਮਹਾਨ ਸੇਵਾਵਾਂ ਸਬੰਧੀ ਖੋਜ ਕਾਰਜ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਦਿਵਾਉਣ ਲਈ ਲੰਮੇ ਸਮੇਂ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਸਦਕੇ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਭਾਈ ਘਨੱਈਆ ਜੀ ਦੀਆਂ ਮਾਨਵਤਾ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਅਤੇ ਸ਼ਲਾਘਾ ਕਰਦੇ ਹੋਏ  ਆਪਣੀ ਪ੍ਰਮਾਣਿਤ ਵੈੱਬਸਾਈਟ ਤੇ ਪਬਲਿਸ਼ ਕਰ ਦਿੱਤਾ ਹੈ ਤਾਂ ਕਿ ਵਿਸ਼ਵ ਭਰ ਦੇ ਲੋਕ ਇਨ੍ਹਾਂ ਮਹਾਨ ਸੇਵਾ ਕਾਰਜਾਂ ਤੋਂ ਪ੍ਰੇਰਨਾ ਲੈ ਕੇ ਲੋਕ ਸਰਬਸਾਂਝੀਵਾਲਤਾ, ਪਰਉਪਕਾਰ , ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਵਿਸ਼ਵ ਸ਼ਾਂਤੀ ਲਈ ਕਾਰਜ ਕਰਨ ਲਈ ਅੱਗੇ ਆ ਸਕਣ। ਇਹ ਸਾਡੇ ਦੇਸ਼ ਅਤੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਮੂਹ ਭਾਈ ਘਨੱਈਆ ਜੀ ਸੇਵਾ ਸੰਸਥਾਵਾਂ, ਪੰਜਾਬ ਰਾਜ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ, ਖੂਨਦਾਨ ਅਤੇ ਨੇਤਰਦਾਨ ਸੰਸਥਾਵਾਂ  ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਪੁਰਜੋਰ ਸਵਾਗਤ ਕੀਤਾ ਗਿਆ ਹੈ । 

ਹੁਸ਼ਿਆਰਪੁਰ ਤੋਂ ਸਮਾਜ ਸੇਵੀ  ਪ੍ਰੋਫੈਸਰ ਬਹਾਦਰ ਸਿੰਘ ਸੁਨੇਤ, ਜਸਬੀਰ ਸਿੰਘ, ਮਨਮੋਹਨ ਸਿੰਘ , ਬਲਜੀਤ ਸਿੰਘ ਪਨੇਸਰ, ਗੁਰਪ੍ਰੀਤ ਸਿੰਘ , ਸੰਤੋਸ਼ ਸੈਣੀ, ਮਨਦੀਪ ਕੌਰ  , ਓਂਕਾਰ ਸਿੰਘ ਧਾਮੀ, ਹਰਜੀਤ ਸਿੰਘ ਨੰਗਲ , ਟਾਂਡਾ ਤੋਂ ਡਾਕਟਰ ਕੇਵਲ ਸਿੰਘ , ਬਰਿੰਦਰ ਸਿੰਘ ਮਸੀਤੀ  ਵੱਲੋਂ ਇਸ ਮਹਾਨ ਸੇਵਾ ਨੂੰ ਲਾਗੂ ਕਰਵਾਉਣ ਲਈ  ਕੀਤੇ ਜਾ ਰਹੇ ਉਪਰਾਲਿਆਂ ਦਾ ਮਾਨਯੋਗ ਬ੍ਰਹੰਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਸਰਕਾਰ, ਡਾਕਟਰ ਰਵਜੋਤ ਸਿੰਘ ਵਿਧਾਇਕ ਹਲਕਾ ਸ਼ਾਮ ਚੁਰਾਸੀ ਅਤੇ ਜਸਬੀਰ ਸਿੰਘ ਰਾਜਾ ਵਿਧਾਇਕ ਹਲਕਾ ਉੜਮੁੜ ਟਾਂਡਾ ਧੰਨਵਾਦ ਕੀਤਾ ਗਿਆ ਅਤੇ ਮੰਗ ਵੀ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਦੁਰਘਟਨਾਵਾਂ ਦੋਰਾਨ ਜ਼ਖ਼ਮੀ ਹੋਏ ਵਿਅਕਤੀਆਂ ਦੀਆਂ ਕੀਮਤਾਂ ਜਾਨਾਂ ਬਚਾਉਣ ਲਈ ਸਹਾਇਤਾ ਕਰਨ ਵਾਲਿਆਂ ਲਈ ਫ਼ਰਿਸ਼ਤੇ ਐਵਾਰਡ ਸਕੀਮ ਸ਼ੁਰੂ ਕੀਤੀ ਜਾਣ ਵਾਲੀ ਹੈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਇਸ ਸਕੀਮ ਨੂੰ  ਭਾਈ ਘਨੱਈਆ ਜੀ ਸੇਵਾ ਦਿਵਸ ਮੌਕੇ ਤੇ ਸ਼ੁਰੂ ਕੀਤੀ ਜਾਵੇ  ਅਤੇ ਸੇਵਾ ਦਿਵਸ ਦੇ ਮੌਕੇ ਤੇ ਹਰ ਅਦਾਰੇ ਵਿੱਚ ਐਮਰਜੈਂਸੀ ਦੌਰਾਨ ਮਨੁੱਖੀ ਕੀਮਤੀ ਜਾਨਾਂ ਬਚਾਉਣ ਲਈ ਮੁਢਲੀ ਡਾਕਟਰੀ ਸਹਾਇਤਾ ਦੇਣ ਸਬੰਧੀ ਟ੍ਰੇਨਿੰਗ ਕੈਂਪ  , ਖੂਨਦਾਨ ਕੈਂਪ , ਨੇਤਰਦਾਨ ਅਤੇ ਹੋਰ ਅੰਗ ਦਾਨ ਸਬੰਧੀ ਜਾਗਰੂਕਤਾ ਕੈਂਪ ਵੀ ਲਗਾਏ ਜਾਣ । ਪ੍ਰੋਫੈਸਰ ਸੁਨੇਤ ਨੇ ਦੱਸਿਆ  ਕਿ ਪੰਜਾਬ ਦੇ ਹਰ ਜ਼ਿਲ੍ਹੇ ਦੀਆਂ  ਸਮਾਜ ਸੇਵੀ ਸੰਸਥਾਵਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਸਵਾਗਤ ਲਈ ਅਤੇ ਇਸ ਨੂੰ ਲਾਗੂ ਕਰਵਾਉਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੂੰ ਪੱਤਰ ਸੋਪਣਗੀਆਂ।

LEAVE A REPLY

Please enter your comment!
Please enter your name here