ਭਾਸ਼ਾ ਵਿਭਾਗ ਫ਼ਿਰੋਜ਼ਪੁਰ ਵੱਲੋਂ 7 ਅਗਸਤ ਨੂੰ ਕਰਵਾਇਆ ਜਾ ਰਿਹਾ ‘ਸਾਵਣ ਕਵੀ ਦਰਬਾਰ

ਫਿਰੋਜ਼ਪੁਰ(ਦ ਸਟੈਲਰ ਨਿਊਜ਼):ਭਾਸ਼ਾ ਵਿਭਾਗ, ਫ਼ਿਰੋਜ਼ਪੁਰ ਵੱਲੋਂ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ‘ਸਾਵਣ ਕਵੀ ਦਰਬਾਰ’ ਸਮਾਗਮ ਬਾਗਵਾਨ, ਬਾਹਰਲਾ ਪਾਸਾ ਮਖੂ ਗੇਟ ਨੇੜੇ ਬਲਾਈਂਡ ਹੋਮ, ਫ਼ਿਰੋਜ਼ਪੁਰ ਸ਼ਹਿਰ, ਫ਼ਿਰੋਜ਼ਪੁਰ ਵਿਖੇ 07 ਅਗਸਤ, 2022 (ਦਿਨ ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ। ਡਾ. ਜਗਦੀਪ ਸਿੰਘ ਸੰਧੂ, ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਵੱਲੋਂ ਸਵੇਰੇ 11:00 ਵਜੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਸਮਾਗਮ ਦੀ ਰੂਪ-ਰੇਖਾ ਦੱਸਦਿਆਂ ਕਿਹਾ ਕਿ ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਪੀ. ਡੀ. ਸ਼ਰਮਾ (ਪ੍ਰਧਾਨ, ਸੀਨੀਅਰ ਸਿਟੀਜ਼ਨ ਕੌਂਸਲ, ਫ਼ਿਰੋਜ਼ਪੁਰ) ਅਤੇ ਵਿਸ਼ੇਸ਼ ਮਹਿਮਾਨ ਪ੍ਰਿੰ. ਕੁਮਾਰ ਜਗਦੇਵ ਸਿੰਘ ਬਰਾੜ (ਕਵੀ ਅਤੇ ਰੰਗਕਰਮੀ) ਪਹੁੰਚ ਰਹੇ ਹਨ।

Advertisements

ਸਮਾਗਮ ਦੀ ਪ੍ਰਧਾਨਗੀ ਵਿਜੇ ਵਿਵੇਕ (ਸ਼ਾਇਰ) ਵੱਲੋੰ ਕੀਤੀ ਜਾਵੇਗੀ। ਸਮਾਗਮ ‘ਸਾਵਣ ਕਵੀ ਦਰਬਾਰ’ ਨੂੰ ਖੁਸ਼ਗਵਾਰ ਬਣਾਉਣ ਲਈ ਕਵੀ ਹਰਮੀਤ ਵਿਦਿਆਰਥੀ, ਗੁਰਤੇਜ ਕੋਹਾਰਵਾਲਾ, ਪ੍ਰੋ. ਜਸਪਾਲ ਘਈ, ਗੁਰਚਰਨ ਨੂਰਪੁਰ, ਗਿਆਨ ਚੰਦ ਦੀਪਜ਼ੀਰਵੀ, ਮੀਨਾ ਮਹਿਰੋਕ, ਮੁਸੱਵਰ ਫ਼ਿਰੋਜ਼ਪੁਰੀ, ਸੁਖਜਿੰਦਰ, ਕੁਲਬੀਰ ਮਲਿਕ, ਮਨਜੀਤ ਕੌਰ ਆਜ਼ਾਦ, ਅਨਿਲ ਧੀਮਾਨ, ਰਜਨੀ ਜੱਗਾ, ਬਲਵਿੰਦਰ ਪਨੇਸਰ, ਸੁਖਜਿੰਦਰ ਜੋਸ਼, ਗਿੱਲ ਗੁਲ਼ਾਮੀਵਾਲਾ, ਜਸਵਿੰਦਰ ਕੌਰ, ਜਸਵਿੰਦਰ ਸੰਧੂ, ਸੁਖਦੇਵ ਭੱਟੀ, ਪ੍ਰਮੋਦ ਕਾਫ਼ਿਰ, ਅਮਰਜੀਤ ਸਨ੍ਹੇਰਵੀ, ਹਰੀਸ਼ ਗਰੋਵਰ, ਗੁਰਮੀਤ ਜੱਜ ਅਤੇ ਪ੍ਰੀਤ ਜੱਗੀ ਪਹੁੰਚ ਰਹੇ ਹਨ।

LEAVE A REPLY

Please enter your comment!
Please enter your name here